Iphone 11 ਦੇ ਮੁਕਾਬਲੇ, Iphone 12 ਦੇ ਉਤਪਾਦਨ 'ਚ 21 ਪ੍ਰਤੀਸ਼ਤ ਵਧੇਰੇ ਪੈਸਾ ਖਰਚ ਆਉਂਦਾ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ, ਨਵੇਂ Iphone 12 ਦਾ ਬਿੱਲ ਆਫ ਮੈਟੀਰੀਅਲ (BOM) ਕੁੱਲ 431 ਡਾਲਰ ਯਾਨੀ 31,500 ਰੁਪਏ ਆਉਂਦਾ ਹੈ। ਇਹ ਖਰਚਾ ਫੋਨ ਵਿੱਚ ਸਥਾਪਤ ਨਵੇਂ ਹਿੱਸਿਆਂ, 5G ਮਟੀਰੀਅਲ ਤੇ ਐਪਲ ਦੇ ਏ14 ਬਾਇਓਨਿਕ ਚਿਪਸੈੱਟ ਦੇ ਕਾਰਨ ਹੋਇਆ ਹੈ। ਆਓ ਜਾਣਦੇ ਹਾਂ ਕਿਉਂ ਆਈਫੋਨ 12 ਦੀ ਇੰਨੀ ਕੀਮਤ ਹੈ।


Iphone 12 ਬਣਾਉਣ ਵਿੱਚ ਇਸਦੀ ਕੀਮਤ ਬਹੁਤ ਹੈ
ਰਿਪੋਰਟ ਵਿੱਚ, ਬਿੱਲ ਆਫ ਮਟੀਰੀਅਲ (BOM) ਤੋਂ ਇਹ ਖੁਲਾਸਾ ਹੋਇਆ ਹੈ ਕਿ Iphone 12 ਦੀ ਕੀਮਤ ਲਗਪਗ $373 ਡਾਲਰ ਹੈ, ਜੋ ਕਿ ਲਗਪਗ 27,500 ਰੁਪਏ ਹੈ, ਜਦੋਂਕਿ Iphone 12 ਪ੍ਰੋ ਦੀ ਕੀਮਤ $406 ਡਾਲਰ ਹੈ, ਜੋ ਕਿ ਲਗਪਗ 30,000 ਰੁਪਏ ਹੈ। ਹਾਲਾਂਕਿ, ਇਨ੍ਹਾਂ ਤੋਂ ਇਲਾਵਾ, ਉਨ੍ਹਾਂ ਉੱਤੇ ਕਈ ਤਰੀਕਿਆਂ ਨਾਲ ਓਵਰਹੈੱਡ ਚਾਰਜ ਲਗਾਏ ਜਾਂਦੇ ਹਨ, ਜਿਸ ਤੋਂ ਬਾਅਦ ਰੀਟੇਲ ਦੀ ਕੀਮਤ ਤੈਅ ਕੀਤੀ ਜਾਂਦੀ ਹੈ।

ਇਹ ਪੁਰਜੇ ਹੁੰਦੇ ਸਭ ਮਹਿੰਗੇ
ਰਿਪੋਰਟ ਦੇ ਅਨੁਸਾਰ, Iphone 12 ਤੇ Iphone 12 ਪ੍ਰੋ ਦੇ ਸਭ ਤੋਂ ਮਹਿੰਗੇ ਪੁਰਜੇ ਹਨ ਕੁਆਲਕਾਮ ਐਕਸ 555 G ਮਾਡਮ, ਸੈਮਸੰਗ ਵੱਲੋਂ ਬਣਾਇਆ ਓਐਲਈਡੀ ਡਿਸਪਲੇਅ, ਸੋਨੀ ਵਲੋਂ ਬਣਾਇਆ ਕੈਮਰਾ ਸੈਂਸਰ ਅਤੇ A-14 ਬਾਇਓਨਿਕ ਚਿੱਪ।