ਨਵੀਂ ਦਿੱਲੀ: ਐਪਲ (Apple) ਦੀ ਅਗਲੀ ਪ੍ਰੀਮੀਅਮ ਫਲੈਗਸ਼ਿਪ ਆਈਫੋਨ 12(Iphone 12) ਸੀਰੀਜ਼ ਬਾਰੇ ਜਾਣਕਾਰੀ ਪਿਛਲੇ ਕੁਝ ਸਮੇਂ ਤੋਂ ਸਾਹਮਣੇ ਆ ਰਹੀ ਹੈ। ਇਨ੍ਹਾਂ ਵੇਰਵਿਆਂ ‘ਚ ਫੋਨ ਦੇ ਡਿਜ਼ਾਈਨ ਤੋਂ ਲੈ ਕੇ ਕੈਮਰਾ ਫੀਚਰ ਤੱਕ ਅਪਗ੍ਰੇਡ ਸਾਹਮਣੇ ਆ ਰਹੇ ਹਨ। ਸਿਰਫ ਪਿਛਲੇ ਮਹੀਨੇ ਹੀ ਕੰਪਨੀ ਨੇ ਆਪਣਾ ਕਫਾਇਤੀ ਆਈਫੋਨ SE 2020 ਲਾਂਚ ਕੀਤਾ ਸੀ। ਕੋਰੋਨਾਵਾਇਰਸ ਮਹਾਮਾਰੀ ਕਾਰਨ ਲਾਂਚ ਵਿੱਚ ਦੇਰੀ ਕੀਤੀ ਗਈ ਹੈ।


ਹਾਲਾਂਕਿ, ਐਪਲ ਨੇ ਹਾਲ ਹੀ ਵਿੱਚ ਇਹ ਸਪੱਸ਼ਟ ਕਰ ਦਿੱਤਾ ਕਿ ਇਸਦੀ ਅਗਲੀ ਆਈਫੋਨ 12 ਸੀਰੀਜ਼ ਸਮੇਂ ਸਿਰ ਲਾਂਚ ਕੀਤੀ ਜਾਏਗੀ। ਲੀਕ ਅਨੁਸਾਰ ਪਿਛਲੇ ਸਾਲ ਲਾਂਚ ਕੀਤੇ ਗਏ ਆਈਫੋਨ 11 ਪ੍ਰੋ (Iphone 11 Pro) ਦੇ ਮੁਕਾਬਲੇ ਇਹ ਬਹੁਤ ਸਾਰੇ ਵੱਡੇ ਅਪਗ੍ਰੇਡ ਪ੍ਰਾਪਤ ਕਰ ਸਕਦਾ ਹੈ। ਸੈਂਸਰ ਸ਼ਿਫਟ ਟੈਕਨੋਲੋਜੀ ਨੂੰ ਫੋਨ ਦੇ ਕੈਮਰੇ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ।

iPhone 12 Pro ਦੇ ਨਵੇਂ ਲੀਕ ਅਨੁਸਾਰ ਫੋਨ ਨੂੰ 120Hz ਰਿਫਰੈਸ਼ ਰੇਟ ਡਿਸਪਲੇਅ ਦਿੱਤਾ ਜਾ ਸਕਦਾ ਹੈ। ਐਪਲ ਆਪਣੇ ਅਗਲੇ ਮਾਡਲ ਨੂੰ ਉੱਚ ਰਿਫਰੈਸ਼ ਰੇਟ ਦੇ ਡਿਸਪਲੇਅ ਨਾਲ ਲਾਂਚ ਕਰ ਸਕਦੀ ਹੈ।

EverythingApplePro ਦੀ ਇੱਕ ਰਿਪੋਰਟ ਅਨੁਸਾਰ ਆਈਫੋਨ 12 ਪ੍ਰੋ ਇੱਕ ਪ੍ਰੋਮੋਸ਼ਨ ਡਿਸਪਲੇਅ ਦੀ ਵਰਤੋਂ ਕਰ ਸਕਦਾ ਹੈ ਜੋ ਇੱਕ 120 ਹਰਟਜ਼ ਰਿਫਰੈਸ਼ ਰੇਟ ਦੇ ਨਾਲ ਆ ਸਕਦਾ। iPhone 12 Pro ਦੇ ਡਿਸਪਲੇਅ ਤੋਂ ਇਲਾਵਾ ਅਪਗ੍ਰੇਡ ਵੀ ਇਸ ਲੜੀ ਦੀ ਫੇਸਆਈਡੀ ਫੀਚਰ ਦੇਖਣ 'ਚ ਮਿਲ ਸਕਦੇ ਹਨ। 

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ