Apple ਨੇ ਆਪਣੇ Hi Speed ਇਵੈਂਟ 'ਚ iPhone 12 ਸੀਰੀਜ਼ ਲੌਂਚ ਕਰ ਦਿੱਤੀ ਹੈ। Apple ਵੱਲੋਂ ਇਸ ਸੀਰੀਜ਼ ਤਹਿਤ ਚਾਰ ਫੋਨ ਲੌਂਚ ਕੀਤੇ ਗਏ। ਟਿਮ ਕੁਕ ਨੇ ਆਈਫੋਨ 12 ਨੂੰ ਸਭ ਤੋਂ ਪਾਵਰਫੁੱਲ ਸਮਾਰਟਫੋਨ ਦੱਸਿਆ। ਸੀਰੀਜ਼ 12 ਦੇ ਸਾਰੇ ਫੋਨ 5G ਸਪੋਰਟਡ ਹਨ। ਇਸ ਇਵੈਂਟ 'ਚ iPhone 12, iPhone 12 mini, iPhone 12 Pro, iPhone 12 Pro max ਚਾਰ ਮਾਡਲ ਲੌਂਚ ਕੀਤੇ ਗਏ।

ਵੇਖੋ ਕੀਮਤ ਦੀ ਪੂਰੀ ਲਿਸਟ


iPhone 12 ਨਾਲ ਜੁੜੀਆਂ ਪੰਜ ਵੱਡੀਆਂ ਗੱਲਾਂ
iPhone 12 ਛੇ ਰੰਗਾਂ 'ਚ ਲੌਂਚ ਹੋਇਆ। iPhone 12 ਦੀ ਡਿਸਪਲੇਅ ਨਾਲ ਐਚਡੀਆਰ 10 ਦਾ ਸਪੋਰਟ ਮਿਲੇਗਾ। ਵਾਇਰਲੈਸ ਚਾਰਜਿੰਗ ਤੇ ਡਿਊਲ ਸਿਮ ਸਪਰੋਟ ਵੀ ਦਿੱਤਾ ਗਿਆ ਹੈ। ਫੋਨ 'ਚ ਦੂਜਾ ਸਿਮ ਈ-ਸਿਮ ਹੋਵੇਗਾ। ਏ-14 ਬਾਇਓਨਿਕ ਪ੍ਰੋਸੈਸਰ iPhone 12 ਦੇ ਨਾਲ ਮਿਲੇਗਾ।
iPhone 12 Pro ਅਤੇ iPhone 12 Pro Max ਚਾਰ ਰੰਗਾਂ ਸਟੇਨਲੈਸ ਸਟੀਵ ਫਿਨਿਸ਼ 'ਚ ਉਪਲਬਧ ਹੋਣਗੇ। ਜਿੰਨ੍ਹਾਂ 'ਚ ਗ੍ਰੇਫਾਈਟ, ਸਿਲਵਰ, ਗੋਲਡ ਅਤੇ ਪੈਸ਼ਨੇਟ ਬਲੂ ਸ਼ਾਮਲ ਹਨ।iPhone 12 ਨਾਲ 50 ਵਾਟ ਤਕ ਦੀ ਵਾਇਰਲੈਸ ਫਾਸਟ ਚਾਰਜਿੰਗ ਦਾ ਸਪੋਰਟ ਮਿਲੇਗਾ। ਬਿਹਤਰ ਵਾਇਰਲੈਸ ਚਾਰਜਿੰਗ ਲਈ iPhone 12 'ਚ ਮੈਗਸੇਫ ਟੈਕਨਾਲੋਜੀ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ iPhone 12 ਤੇ ਐਪਲ ਵਾਚ ਚਾਰਜ ਇਕ ਹੀ ਚਾਰਜਰ ਨਾਲ ਚਾਰਜ ਹੋ ਸਕਣਗੇ।

iPhone 12 ਦੇ ਕੈਮਰੇ 'ਚ ਅਲਟ੍ਰਾ ਵਾਈਡ ਮੋਡ, ਨਾਈਟ ਮੋਡ ਦੇ ਫੀਚਰਸ ਦਿੱਤੇ ਗਏ ਹਨ। iPhone 12 ਦੇ ਸਾਰੇ ਮਾਡਲਸ 'ਚ ਨਾਈਟ ਮੋਡ ਹੋਵੇਗੀ।
iPhone 12 Pro ਮਾਡਲ ਨੂੰ ਅੱਧੇ ਘੰਟੇ ਲਈ 6 ਮੀਟਰ ਤਕ ਡੂੰਘੇ ਪਾਣੀ 'ਚ ਰੱਖਿਆ ਜਾ ਸਕਦਾ ਹੈ। iPhone ਪ੍ਰੀਮੀਅਮ ਸਮੱਗਰੀ ਦੇ ਨਾਲ ਡਿਜ਼ਾਇਨ ਕੀਤਾ ਗਿਆ ਹੈ। iPhone 12 Pro ਮਾਡਲ ਇਕ ਨਵੇਂ ਫਲੈਟ ਐਜ ਡਿਜ਼ਾਇਨ ਦਾ ਦਾਅਵਾ ਕਰਦਾ ਹੈ। ਜਿਸ 'ਚ ਇਕ ਸਟੀਕ ਸਰਜੀਕਲ ਮੈਟ ਗਲਾਸ ਦੇ ਨਾਲ ਇਕ ਸਰਜੀਕਲ ਗ੍ਰੇਡ ਸਟੇਨਲੈਸ ਸਟੀਲ ਬੈਂਡ ਜੋੜਿਆ ਗਿਆ ਹੈ।