iPhone 13 Pro ਤੇ iPhone 13 Pro Max ਸਭ ਤੋਂ ਪ੍ਰੀਮੀਅਮ ਆਈਫ਼ੋਨ ਮਾਡਲ ਹੋਣਗੇ, ਜਿਨ੍ਹਾਂ ਨੂੰ ਐਪਲ ਸੰਭਾਵਿਤ ਤੌਰ 'ਤੇ ਇਸ ਸਾਲ ਦੇ ਅੰਤ ਤਕ ਪੇਸ਼ ਕਰੇਗਾ। ਹਾਲਾਂਕਿ ਲਾਂਚਿੰਗ ਲਈ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ। ਨਵੇਂ ਆਈਫ਼ੋਨ ਆਮ ਤੌਰ 'ਤੇ ਸਤੰਬਰ-ਅਕਤੂਬਰ 'ਚ ਆਉਂਦੇ ਹਨ ਤੇ ਕਿਉਂਕਿ ਇਸ ਦੀ ਲਾਂਚਿੰਗ 'ਚ ਕਾਫ਼ੀ ਸਮਾਂ ਪਿਆ ਹੈ, ਅਜਿਹੇ 'ਚ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੈ। ਇਕ ਤਾਜ਼ਾ ਅਫ਼ਵਾਹ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ ਕਿ iPhone 13 Pro ਤੇ iPhone 13 Pro Max 'ਚ 120Hz ProMotion AMOLED ਹੋਵੇਗੀ ਤੇ ਇਹ ਡਿਸਪਲੇਅ ਸੈਮਸੰਗ ਵੱਲੋਂ ਐਪਲ ਨੂੰ ਸਪਲਾਈ ਕੀਤੀ ਜਾ ਰਹੀ ਹੈ।


ਅਫ਼ਵਾਹਾਂ ਦਾ ਇਹ ਸਿਲਸਿਲ ਕੋਰੀਆ ਦੀ ਈਲੈਕ ਵੈਬਸਾਈਟ ਤੋਂ ਸ਼ੁਰੂ ਹੋਈ ਹੈ, ਜਿੱਥੇ ਇਕ ਖ਼ਬਰ ਦੀ ਪੁਸ਼ਟੀ ਕੀਤੀ ਹੈ ਕਿ ਸੈਮਸੰਗ ਕੰਪਨੀ ਐਪਲ ਨੂੰ 120Hz LTPO AMOLED ਡਿਸਪਲੇਅ ਸਪਲਾਈ ਕਰਨ ਜਾ ਰਿਹਾ ਹੈ। ਰਿਪੋਰਟ 'ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੈਮਸੰਗ ਪ੍ਰੋ ਮਾਡਲ ਲਈ 120 ਹਾਟ੍ਰਜ਼ ਪੈਨਲਾਂ ਦਾ ਵਿਸ਼ੇਸ਼ ਸਪਲਾਇਰ ਹੋਵੇਗਾ। ਆਉਣ ਵਾਲੇ ਆਈਫ਼ੋਨ 13 ਪ੍ਰੋ ਮਾਡਲਾਂ 'ਚ ਘੱਟ-ਤਾਪਮਾਨ ਪੌਲੀਕ੍ਰਿਸ਼ਟਲੀਨ ਆਕਸਾਈਡ (ਐਲਟੀਪੀਓ), ਥਿਨ-ਫਿਲਮ ਟ੍ਰਾਂਸਿਸਟਰ, ਓਐਲਈਡੀ ਪੈਨਲਾਂ ਦੀ ਵਰਤੋਂ ਕੀਤੇ ਜਾਣ ਦੀ ਉਮੀਦ ਹੈ। ਜੋ ਲੋਕ ਇਸ ਤੋਂ ਅਣਜਾਣ ਹਨ, ਉਨ੍ਹਾਂ ਨੂੰ ਦੱਸ ਦੇਈਏ ਕਿ 120Hz ਰਿਫ਼ਰੈਸ਼ ਰੇਟ ਸਕ੍ਰੀਨ ਲਈ ਐਲਟੀਪੀਓ ਦੀ ਜ਼ਰੂਰਤ ਹੁੰਦੀ ਹੈ।


ਰਿਪੋਰਟ 'ਚ ਕਿਹਾ ਗਿਆ ਹੈ ਕਿ ਐਲਟੀਪੀਓ ਤਕਨਾਲੋਜੀ ਦੀ ਵਰਤੋਂ ਇਕ ਵੱਧ ਸ਼ਕਤੀਸ਼ਾਲੀ ਬੈਕਪਲੇਨ ਬਣੇਗਾ, ਜੋ ਡਿਸਪਲੇਅ 'ਤੇ ਪਿਕਸਲ ਦੇ ਬੰਦ ਹੋਣ ਜਾਂ ਚਾਲੂ ਹੋਣ ਲਈ ਜ਼ਿੰਮੇਵਾਰ ਹੈ ਤੇ ਬੈਟਰੀ ਲਾਈਫ਼ 'ਤੇ ਮਹੱਤਵਪੂਰਨ ਪ੍ਰਭਾਵ ਪਾਏ ਬਗੈਰ 120Hz ਰਿਫ਼ਰੈਸ਼ ਰੇਟ ਦੇ ਸਪੋਰਟ ਨਾਲ ਆਉਂਦੀ ਹੈ। ਇਹ ਆਪਣੇ ਆਪ ਹੀ ਸਮਗਰੀ ਦੇ ਅਧਾਰ 'ਤੇ ਰਿਫ਼ਰੈਸ਼ ਦਰ ਨੂੰ ਅਨੁਕੂਲ ਕਰਦੀ ਹੈ। ਲਗਪਗ ਸਾਰੇ ਹਾਈ-ਐਂਡ ਫਲੈਗਸ਼ਿਪ ਐਂਡਰਾਇਡ ਸਮਾਰਟਫ਼ੋਨ ਵੀ 120Hz ਰਿਫ਼ਰੈਸ਼ ਰੇਟ ਦੇ ਸਪੋਰਟ ਨਾਲ ਆਉਂਦੇ ਹਨ ਤੇ ਹੁਣ ਸਹੀ ਸਮਾਂ ਹੈ, ਜਦੋਂ ਐਪਲ ਆਪਣੇ ਆਈਫ਼ੋਨ 'ਚ ਅਜਿਹੀ ਪੇਸ਼ਕਸ਼ ਕਰ ਰਿਹਾ ਹੈ।


ਰਿਪੋਰਟ 'ਚ ਕਿਹਾ ਗਿਆ ਹੈ ਕਿ ਸੰਭਾਵਨਾ ਹੈ ਕਿ ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਦੀ ਕੀਮਤ ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਦੀ ਕੀਮਤ ਤੋਂ ਵੀ ਜ਼ਿਆਦਾ ਹੋਵੇਗੀ। ਸੈਮਸੰਗ ਨੇ ਪਿਛਲੇ ਸਾਲ ਆਰਪੀਐਫਸੀ ਮੈਨੂਫੈਕਚਰਿੰਗ ਕਾਰੋਬਾਰ ਛੱਡਣ ਦੀ ਯੋਜਨਾ ਬਣਾਈ ਸੀ ਕਿਉਂਕਿ ਇਸ ਨਾਲ ਕੰਪਨੀ ਨੂੰ ਕੋਈ ਵੱਡਾ ਮੁਨਾਫਾ ਨਹੀਂ ਹੋ ਰਿਹਾ ਸੀ। ਸੈਮਸੰਗ ਨੇ ਆਈਫ਼ੋਨ 13 ਪ੍ਰੋ ਤੇ ਆਈਫੋਨ 13 ਪ੍ਰੋ ਮੈਕਸ ਲਈ ਐਪਲ ਤੋਂ ਜੋ ਖੇਪ ਪ੍ਰਾਪਤ ਕੀਤੀ ਹੈ, ਉਸ ਤੋਂ ਲੱਗਦਾ ਹੈ ਕਿ ਸੈਮਸੰਗ ਆਰਡਰ ਨੂੰ ਪੂਰਾ ਕਰਨ ਤੋਂ ਬਾਅਦ ਕਾਰੋਬਾਰ ਨੂੰ ਹੋਰ ਵਧਾਏਗੀ।


ਸੈਮਸੰਗ ਡਿਸਪਲੇਅ ਇਸ ਸਾਲ ਆਈਫ਼ੋਨ ਮਾਡਲਾਂ ਲਈ ਐਪਲ ਨੂੰ 110 ਮਿਲੀਅਨ ਪੈਨਲ ਪ੍ਰਦਾਨ ਕਰ ਸਕਦੀ ਹੈ। ਐਪਲ ਕੋਲ LG ਡਿਸਪਲੇਅ ਹੈ, ਜੋ 50 ਮਿਲੀਅਨ ਯੂਨਿਟ ਸਪਲਾਈ ਕਰੇਗਾ, ਅਤੇ BOE, ਜੋ 9 ਮਿਲੀਅਨ ਪੈਨਲ ਵੀ ਭੇਜਦਾ ਹੈ। ਪਰ ਸੈਮਸੰਗ ਡਿਸਪਲੇਅ ਇਸ ਸਾਲ ਦੋ ਆਈਫੋਨ ਮਾਡਲਾਂ ਲਈ ਵਿਸ਼ੇਸ਼ ਤੌਰ 'ਤੇ 120Hz ਡਿਸਪਲੇਅ ਵਿਕਸਿਤ ਕਰੇਗਾ।