ਹੁਣ ਇਸ ਕੰਪਨੀ ਦੇ ਦੋ ਅਜਿਹੇ ਮਾਡਲ ਹਨ ਜਿਨ੍ਹਾਂ ਦੀ ਕੀਮਤਾਂ 30000 ਰੁਪਏ ਤੋਂ ਵੀ ਘੱਟ ਹੋਏ ਹਨ ਤਾਂ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ, ਪਰ ਇਹ ਸੱਚ ਹੈ। ਆਈਫੋਨ ਕੰਪਨੀ ਦੇ iPhone7 ਅਤੇ iPhone 7 Plus ਦੋ ਅਜਿਹੇ ਮਾਡਲ ਹਨ ਜਿਨ੍ਹਾਂ ਦੀਆਂ ਕੀਮਤਾਂ ‘ਚ ਕਾਫੀ ਕਮੀ ਆਈ ਹੈ। ਇਸ ਸਮੇਂ ਆਈਫੌਨ 7 ਦਾ ਬੇਸ ਵੈਰੀਅੰਟ 26,999 ਰੁਪਏ ਦੀ ਕੀਮਤ ਅਤੇ ਆਈਫੋਨ 7 ਪਲਸ ਲਗਭਗ 25000 ਰੁਪਏ ਤੋਂ ਵੀ ਘੱਟ ‘ਚ ਮਿਲ ਰਿਹਾ ਹੈ।
Flipkart Big Diwali Sale 2019 ‘ਚ ਇਹ ਦੋਵੇਂ ਫੋਨਸ ਕਾਫੀ ਡਿਸਕਾਉਂਟ ਅਤੇ ਆਫਰਸ ਦੇ ਨਾਲ ਮਿਲ ਰਿਹਾ ਹੈ। ਜੇਕਰ ਤੁਹਾਡੇ ਕੋਲ ਐਸਬੀਆਈ ਦਾਕ੍ਰੈਡਿਟ ਕਾਰਡ ਹੈ ਤਾਂ ਇਹ ਫੋਨ ਤੁਹਾਨੂੰ 10 ਫੀਸਦ ਹੋਰ ਸਸਤਾ ਮਿਲੇਗਾ।
ਦੱਸ ਦਈਏ ਕਿ Apple ਨੇ iPhone 7 ਨੂੰ ਸਾਲ 2016 ਲਾਂਚ ਕੀਤਾ ਸੀ। ਉਸ ਸਮੇਂ ਭਾਰਤੀ ਬਾਜ਼ਾਰ ‘ਚ ਇਸ ਦੀ ਕੀਮਤ 60,000 ਰੁਪਏ ਸੀ। iPhone 7 ‘ਚ iOS 13 ਦਾ ਅਪਡੇਟ ਆ ਚੁੱਕਿਆ ਹੈ।