ਨਵੀਂ ਦਿੱਲੀ: ਪ੍ਰੀਮਿਅਮ ਬ੍ਰੈਂਡ ਕੰਪਨੀ ਐਪਲ ਦਾ 31 ਮਾਰਚ ਨੂੰ ਇੱਕ ਇਵੈਂਟ ਹੋ ਸਕਦਾ ਹੈ। ਇਸ ਇਵੈਂਟ 'ਚ ਕੰਪਨੀ ਆਈਫੋਨ ਐਸਈ-2 ਲਾਂਚ ਕਰ ਸਕਦੀ ਹੈ। ਕੰਪਨੀ ਆਈਫੋਨ ਐਸਈ-2 ਨੂੰ ਆਈਫੋਨ-9 ਦੇ ਨਾਂ ਨਾਲ ਵੀ ਲਾਂਚ ਕਰ ਸਕਦੀ ਹੈ। ਇੱਕ ਰਿਪੋਰਟ ਮੁਤਾਬਕ ਐਪਲ ਦਾ ਮਾਰਚ ਦੇ ਅਖੀਰ ਤੱਕ ਇੱਕ ਇਵੈਂਟ ਹੋਵੇਗਾ।


ਹਾਲਾਂਕਿ ਐਪਲ ਨੇ ਅਜੇ ਇਸ ਬਾਰੇ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ। ਦਸ ਦਈਏ ਕਿ ਅਸਲੀ ਆਈਫੋਨ ਐਸਈ ਨੂੰ ਵੀ ਮਾਰਚ 'ਚ ਹੀ ਲਾਂਚ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸਦੀ ਕੀਮਤ 399 ਡਾਲਰ (ਕਰੀਬ 29,000 ਰੁਪਏ) ਹੋ ਸਕਦੀ ਹੈ।

ਇਸਦਾ ਡਿਜ਼ਾਇਨ ਆਈਫੋਨ 8 ਵਰਗਾ ਹੋ ਸਕਦਾ ਹੈ। ਫੋਨ ਦੀ ਪਿਛਲੀ ਬੌਡੀ 'ਤੇ ਗਲਾਸ ਲਗਾ ਹੋ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਫੋਨ 'ਚ ਆਈਫੋਨ 11 ਵਾਂਗ ਹੀ ਏ 13 ਬਾਇਆਨਿਕ ਚਿਪਸੈਟ ਲੱਗਿਆ ਹੋਵੇਗਾ। ਜਿਸ ਨਾਲ ਫੋਨ ਦੀ ਸਪੀਡ ਤੇਜ਼ ਹੋਵੇਗੀ। ਫੋਨ ਦੇ ਰਿਅਰ 'ਚ ਇੱਕ ਹੀ ਕੈਮਰਾ ਲੱਗਿਆ ਹੋ ਸਕਦਾ ਹੈ।