ਨਵੀਂ ਦਿੱਲੀ: ਐੱਪਲ ਨੇ ਬੀਤੇ ਦਿਨੀਂ ਤਿੰਨ ਆਈਫ਼ੋਨ ਲਾਂਚ ਕਰ ਦਿੱਤੇ ਹਨ। iPhone XS, iPhone XS Max ਤੇ iPhone XR ਨੂੰ ਜਾਰੀ ਕਰਨ ਤੋਂ ਬਾਅਦ ਐੱਪਲ ਪ੍ਰੇਮੀਆਂ ਨੂੰ ਇਹ ਉਡੀਕ ਹੁੰਦੀ ਹੈ ਕਿ ਪੁਰਾਣੇ ਆਈਫ਼ੋਨਜ਼ ਦੇ ਰੇਟ ਕਦ ਤੇ ਕਿੰਨੇ ਕੁ ਘਟਾਏ ਜਾਂਦੇ ਹਨ। ਉਨ੍ਹਾਂ ਲਈ ਹੁਣ ਖ਼ੁਸ਼ਖ਼ਬਰੀ ਆ ਚੁੱਕੀ ਹੈ। ਐੱਪਲ ਨੇ iPhone X, iPhone 8, iPhone 7, iPhone 6s ਦੀਆਂ ਕੀਮਤਾਂ ਵਿੱਚ ਕਾਫੀ ਕਟੌਤੀ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ੋਨ ਅਮਰੀਕਾ ਵਿੱਚ ਬੰਦ ਕਰ ਦਿੱਤੇ ਗਏ ਹਨ ਪਰ ਆਈਫ਼ੋਨ SE ਨੂੰ ਛੱਡ ਕੇ ਬਾਕੀਆਂ ਦੀ ਭਾਰਤ ਵਿੱਚ ਹਾਲੇ ਵੀ ਵਿਕਰੀ ਚਾਲੂ ਹੈ। ਵੇਖੋ ਪੂਰੀ ਸੂਚੀ- ਮਾਡਲ - ਪੁਰਾਣੀ ਕੀਮਤ (ਰੁਪਿਆਂ ਵਿੱਚ) - ਨਵੀਂ ਕੀਮਤ (ਰੁਪਿਆਂ ਵਿੱਚ)
  • ਆਈਫ਼ੋਨ X (64 GB) - 95,390 - 91,900
  • ਆਈਫ਼ੋਨ X (256 GB) - 1,08,930 - 1,06,900
  • ਆਈਫ਼ੋਨ 8 (64 GB) - 67,940 - 59,900
  • ਆਈਫ਼ੋਨ 8 (256 GB) - 81,500 - 74,900
  • ਆਈਫ਼ੋਨ 8 ਪਲੱਸ (64 GB) - 77,560 - 69,900
  • ਆਈਫ਼ੋਨ 8 ਪਲੱਸ (256 GB)- 91,110 - 84,900
  • ਆਈਫ਼ੋਨ 7 (32 GB)- 52,370 - 39,900
  • ਆਈਫ਼ੋਨ 7 (128 GB) - 61,560- 49,900
  • ਆਈਫ਼ੋਨ 7 ਪਲੱਸ (32 GB) - 62,840 -  49,900
  • ਆਈਫ਼ੋਨ 7 ਪਲੱਸ (128 GB) - 72,060 -  59,900
  • ਆਈਫ਼ੋਨ 6S (32 GB) - 42,900 - 29,900
  • ਆਈਫ਼ੋਨ 6S (128 GB) - 52, 240 - 39,900
  • ਆਈਫ਼ੋਨ 6S ਪਲੱਸ (32 GB) - 52, 240 - 39,900
  • ਆਈਫ਼ੋਨ 6S ਪਲੱਸ (128 GB) - 61,450 - 44,900