ਨਵੀਂ ਦਿੱਲੀ: ਜੇਕਰ ਤੁਸੀਂ ਵੀ ਸਸਤਾ ਆਈਫੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਪੁਰਾਣੇ ਆਈਫੋਨ ਨੂੰ ਖਰੀਦਣ ਦੀ ਥਾਂ ਥੋੜ੍ਹਾ ਜਿਹਾ ਇੰਤਜ਼ਾਰ ਕਰ ਲਵੋ, ਕਿਉਂਕਿ ਇੱਕ ਰਿਪੋਰਟ ਮੁਤਾਬਕ ਮਾਰਚ 'ਚ ਕੰਪਨੀ ਇੱਕ ਮਿੱਡ ਰੇਂਜ ਆਈਫੋਨ ਲਾਂਚ ਕਰ ਸਕਦੀ ਹੈ ਜਿਸ ਨੂੰ ਆਈਫੋਨ ਐਸਈ 2 ਕਿਹਾ ਜਾਵੇਗਾ।
ਆਈਫੋਨ ਐਸਈ ਲਾਂਚ ਕਰਨ ਤੋਂ ਬਾਅਦ ਕੰਪਨੀ ਨੇ ਹੁਣ ਤੱਕ ਇਸ ਸੀਰੀਜ਼ ਦਾ ਦੂਸਰਾ ਸਮਾਰਟਫੋਨ ਲਾਂਚ ਨਹੀਂ ਕੀਤਾ। ਬਲੂਮਬਰਗ ਨੇ ਐਪਲ ਦੇ ਰੋਡ ਮੈਪਸ 'ਤੇ ਕੰਮ ਕਰਨ ਵਾਲੇ ਸ੍ਰੋਤ ਦੇ ਹਵਾਲੇ ਨਾਲ ਦੱਸਿਆ ਕਿ ਇਸ ਨਵੇਂ ਆਈਫੋਨ ਦਾ ਪ੍ਰੋਡਕਸ਼ਨ ਫਰਵਰੀ ਤੋਂ ਸ਼ੁਰੂ ਹੋਵੇਗਾ।
ਦੱਸਿਆ ਜਾ ਰਿਹਾ ਹੈ ਕਿ ਇਸ ਦਾ ਡਿਜ਼ਾਇਨ ਤੇ ਸਾਈਜ਼ ਆਈਫੋਨ 8 ਵਰਗਾ ਹੀ ਹੋਵੇਗਾ। ਭਾਰਤੀ ਮਾਰਕਿਟ 'ਚ ਐਪਲ ਦੇ ਸ਼ੇਅਰ ਕਾਫ਼ੀ ਘੱਟ ਹਨ। ਅਜਿਹੇ 'ਚ ਸਸਤਾ ਆਈਫੋਨ ਕੰਪਨੀ ਲਈ ਭਾਰਤ 'ਚ ਇੱਕ ਨਵੀਂ ਉਮੀਦ ਲੈ ਕੇ ਆ ਸਕਦਾ ਹੈ ਤੇ ਇਹ ਭਾਰਤ 'ਚ ਪਾਪੂਲਰ ਹੋ ਸਕਦਾ ਹੈ।