iphone cable color: ਨਵੀਂ ਐਪਲ ਆਈਫੋਨ 15 ਸੀਰੀਜ਼ ਨੂੰ ਭਾਰਤੀ ਬਾਜ਼ਾਰ 'ਚ ਗਾਹਕਾਂ ਲਈ ਲਾਂਚ ਕਰ ਦਿੱਤਾ ਗਿਆ ਹੈ ਪਰ ਇਸ ਸੀਰੀਜ਼ ਨਾਲ ਜੁੜੀਆਂ ਕੁਝ ਗੱਲਾਂ ਹਨ ਜੋ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ। ਕਈ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਜਿਸ ਰੰਗ ਦਾ ਆਈਫੋਨ ਹੋਏਗਾ, ਗਾਹਕਾਂ ਨੂੰ ਕੇਬਲ ਵੀ ਉਸੇ ਰੰਗ ਦੀ ਦਿੱਤੀ ਜਾਵੇਗੀ।


ਇਹ ਤਾਂ ਸਿੱਕੇ ਦਾ ਇੱਕ ਪਹਿਲੂ ਹੈ ਪਰ ਦੂਜਾ ਪਾਸੇ ਕੁਝ ਅਜਿਹਾ ਵੀ ਹੈ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਚਲੋ ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਆਈਫੋਨ ਦੇ ਰੰਗ ਨਾਲ ਦੀ ਹੀ ਕੇਬਲ ਰਿਟੇਲ ਬਾਕਸ ਵਿੱਚ ਦਿੱਤੀ ਜਾਵੇ ਪਰ ਇਸ ਤੱਥ ਨੂੰ ਹਜ਼ਮ ਕਰਨਾ ਨਾ ਸਿਰਫ ਮੁਸ਼ਕਲ, ਬਲਕਿ ਅਸੰਭਵ ਹੈ ਕਿ ਤੁਹਾਡਾ ਐਪਲ ਆਈਫੋਨ ਕਿਸੇ ਹੋਰ ਰੰਗ ਦੀ ਕੇਬਲ ਨਾਲ ਚਾਰਜ ਨਹੀਂ ਹੋਵੇਗਾ।


ਦਰਅਸਲ ਅਜਿਹੀਆਂ ਗੱਲਾਂ 'ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਅਜਿਹਾ ਕਦੇ ਹੋ ਨਹੀਂ ਸਕਦਾ। ਜੇਕਰ ਅਜਿਹਾ ਹੋਣਾ ਹੁੰਦਾ ਤਾਂ ਕੰਪਨੀ ਨੇ 12 ਸਤੰਬਰ ਨੂੰ ਹੋਏ ਐਪਲ ਈਵੈਂਟ 'ਚ ਇਸ ਗੱਲ ਦਾ ਜ਼ਿਕਰ ਜ਼ਰੂਰ ਕੀਤਾ ਹੁੰਦਾ, ਪਰ ਅਜਿਹਾ ਕੁਝ ਵੀ ਨਹੀਂ ਹੋਇਆ।


ਐਪਲ ਈਵੈਂਟ ਦੌਰਾਨ, ਨਵੀਂ ਆਈਫੋਨ 15 ਸੀਰੀਜ਼ ਦੇ ਲਾਂਚ ਸਮੇਂ, ਕੰਪਨੀ ਨੇ ਕਿਤੇ ਵੀ ਇਹ ਨਹੀਂ ਦੱਸਿਆ ਕਿ ਫੋਨ ਦੇ ਨਾਲ ਉਸੇ ਰੰਗ ਦੀ USB ਕੇਬਲ ਦਿੱਤੀ ਜਾਵੇਗੀ ਜਾਂ ਜੇਕਰ ਤੁਸੀਂ ਇਸ ਤੋਂ ਇਲਾਵਾ ਕਿਸੇ ਹੋਰ ਰੰਗ ਦੀ ਕੇਬਲ ਖਰੀਦੋਗੇ ਤਾਂ ਉਸ ਨਾਲ ਆਈਫੋਨ ਚਾਰਜ ਨਹੀਂ ਹੋਏਗਾ।



ਅਜਿਹੇ 'ਚ ਜੇਕਰ ਕੋਈ ਤੁਹਾਨੂੰ ਅਜਿਹਾ ਕਹੇ ਤਾਂ ਇਸ 'ਤੇ ਵਿਸ਼ਵਾਸ ਨਾ ਕਰੋ, ਕਿਉਂਕਿ ਇਹ ਸੰਭਵ ਨਹੀਂ। ਪਹਿਲੀ ਵਾਰ ਆਈਫੋਨ 15 ਸੀਰੀਜ਼ ਨਾਲ ਬਹੁਤ ਕੁਝ ਬਦਲ ਗਿਆ ਹੈ, ਨਾ ਸਿਰਫ ਗਾਹਕਾਂ ਨੂੰ ਨਵੇਂ ਮਾਡਲਾਂ ਵਿੱਚ USB ਟਾਈਪ ਸੀ ਪੋਰਟ ਦੇਖਣ ਨੂੰ ਮਿਲੇਗਾ, ਬਲਕਿ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਤੁਹਾਡੇ ਲਈ ਬਹੁਤ ਲਾਭਦਾਇਕ ਹੋਣਗੀਆਂ।


ਇਹ ਵੀ ਪੜ੍ਹੋ: Recover Deleted Pics: ਡਿਲੀਟ ਕਰਨ 'ਤੇ ਵੀ ਫੋਨ 'ਚ ਹੀ ਰਹਿੰਦੀ ਫੋਟੋ ਤੇ ਵੀਡੀਓ! ਬੱਸ ਇੰਝ ਕਰੋ ਰਿਕਵਰ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Side Effects Of Reels: ਫੋਨ 'ਤੇ ਰੀਲਾਂ ਦੇਖਣ ਵਾਲੇ ਸਵਾਧਾਨ! ਤਾਜ਼ਾ ਅਧਿਐਨ 'ਚ ਹੋਸ਼ ਉਡਾਉਣ ਵਾਲਾ ਖੁਲਾਸਾ