How to Recover deleted pics and videos: ਸਮਾਰਟਫ਼ੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਅਸੀਂ ਸਮਾਰਟਫੋਨ ਤੋਂ ਬਿਨਾਂ ਇੱਕ ਦਿਨ ਵੀ ਨਹੀਂ ਰਹਿ ਸਕਦੇ। ਅਸੀਂ ਸਮਾਰਟਫ਼ੋਨਾਂ ਨਾਲ ਤਸਵੀਰਾਂ ਲੈਂਦੇ ਹਾਂ ਤੇ ਵੀਡੀਓ ਬਣਾਉਂਦੇ ਹਾਂ। ਇਸ ਤੋਂ ਇਲਾਵਾ ਅਸੀਂ ਇਸ ਵਿੱਚ ਆਪਣਾ ਨਿੱਜੀ ਡੇਟਾ ਵੀ ਸਟੋਰ ਕਰਦੇ ਹਾਂ। ਅਸੀਂ ਦਫਤਰ ਦਾ ਡਾਟਾ ਵੀ ਫੋਨ 'ਚ ਰੱਖਦੇ ਹਾਂ ਪਰ ਕਈ ਵਾਰ ਗਲਤੀ ਨਾਲ ਕੁਝ ਫੋਟੋ ਤੇ ਵੀਡੀਓ ਡਿਲੀਟ ਹੋ ਜਾਂਦੇ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ। ਭਾਵ ਗਲਤੀ ਨਾਲ ਕੋਈ ਫੋਟੋ ਜਾਂ ਵੀਡੀਓ ਡਿਲੀਟ ਹੋ ਜਾਂਦੀ ਹੈ ਤਾਂ ਘਬਰਾਓ ਨਾ। ਤੁਸੀਂ ਉਨ੍ਹਾਂ ਫੋਟੋਆਂ ਤੇ ਵੀਡੀਓ ਨੂੰ ਰਿਕਵਰ ਕਰ ਸਕਦੇ ਹੋ ਤੇ ਉਹ ਵੀ ਬਿਨਾਂ ਕਿਸੇ ਐਪ ਦੇ। ਆਓ ਜਾਣਦੇ ਹਾਂ ਇਸ ਟ੍ਰਿਕ ਬਾਰੇ।


ਡਿਲੀਟ ਫੋਟੋਆਂ ਤੇ ਵੀਡੀਓਜ਼ ਰਿਕਵਰ ਕਰਨ ਦਾ ਤਰੀਕਾ


ਤੁਸੀਂ ਬਿਨਾਂ ਕਿਸੇ ਐਪ ਦੀ ਮਦਦ ਦੇ ਡਿਲੀਟ ਕੀਤੀਆਂ ਫੋਟੋਆਂ ਨੂੰ ਰਿਕਵਰ ਕਰ ਸਕਦੇ ਹੋ। ਡਿਲੀਟ ਕੀਤੀਆਂ ਫੋਟੋਆਂ ਤੇ ਵੀਡੀਓ ਨੂੰ ਰਿਕਵਰ ਕਰਨਾ ਓਨਾ ਹੀ ਸੌਖਾ ਜਿੰਨਾ ਡਿਲੀਟ ਕਰਨਾ। ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਮੋਬਾਈਲ ਫੋਨ ਦੇ ਗੈਲਰੀ ਸੈਕਸ਼ਨ ਵਿੱਚ ਜਾਣਾ ਹੋਵੇਗਾ। ਉੱਥੇ, ਤੁਹਾਨੂੰ 'ਐਲਬਮ' ਦਾ ਵਿਕਲਪ ਦਿਖਾਈ ਦੇਵੇਗਾ, ਇਸ 'ਤੇ ਕਲਿੱਕ ਕਰੋ। ਇਸ ਤੋਂ ਬਾਅਦ, ਥੋੜ੍ਹਾ ਹੇਠਾਂ ਸਕ੍ਰੋਲ ਕਰਨ ਤੋਂ ਬਾਅਦ, ਤੁਹਾਨੂੰ 'recently deleted' ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।



ਇੱਥੇ ਤੁਹਾਡੇ ਦੁਆਰਾ ਡਿਲੀਟ ਕੀਤੇ ਵੀਡੀਓ ਤੇ ਫੋਟੋਆਂ ਦਿਖਾਈ ਦੇਣਗੀਆਂ। ਡਿਲੀਟ ਕੀਤੀਆਂ ਫੋਟੋਆਂ ਤੇ ਵੀਡੀਓਜ਼ ਨੂੰ ਰੀਸਟੋਰ ਕਰਨ ਲਈ, ਤੁਹਾਨੂੰ ਉਨ੍ਹਾਂ ਫੋਟੋਆਂ ਨੂੰ ਚੁਣਨਾ ਹੋਵੇਗਾ ਤੇ ਫਿਰ ਫੋਟੋ ਰੀਸਟੋਰ ਦੇ ਵਿਕਲਪ 'ਤੇ ਕਲਿੱਕ ਕਰੋ। ਇਸ ਤਰ੍ਹਾਂ ਉਹ ਫੋਟੋਆਂ ਜਾਂ ਵੀਡੀਓ ਤੁਹਾਡੀ ਗੈਲਰੀ ਵਿੱਚ ਵਾਪਸ ਸੁਰੱਖਿਅਤ ਹੋ ਜਾਣਗੇ।


ਗੂਗਲ ਫੋਟੋ


ਜੇਕਰ ਤੁਹਾਡੇ ਮੋਬਾਈਲ ਤੋਂ ਤੁਹਾਡੀ ਕੋਈ ਵੀ ਫੋਟੋ ਜਾਂ ਵੀਡੀਓ ਡਿਲੀਟ ਹੋ ਗਈ ਹੈ, ਤਾਂ ਤੁਸੀਂ 'ਗੂਗਲ ਫੋਟੋਜ਼ ਐਪ' ਦੀ ਮਦਦ ਨਾਲ ਉਨ੍ਹਾਂ ਨੂੰ ਵਾਪਸ ਪ੍ਰਾਪਤ ਕਰ ਸਕਦੇ ਹੋ। ਗੂਗਲ ਫੋਟੋਜ਼ ਐਪ ਅੱਜ-ਕੱਲ੍ਹ ਲਗਪਗ ਸਾਰੇ ਐਂਡਰਾਇਡ ਸਮਾਰਟਫ਼ੋਨ ਵਿੱਚ ਉਪਲਬਧ ਹੈ। ਤੁਹਾਨੂੰ ਸਿਰਫ਼ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਤੁਹਾਡੇ ਮੋਬਾਈਲ ਵਿੱਚ Google Photos ਬੈਕਅੱਪ ਪਹਿਲਾਂ ਤੋਂ ਹੀ ਚਾਲੂ ਹੈ। ਇਸ ਦੇ ਨਾਲ ਹੀ, ਤੁਹਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਤੁਸੀਂ ਸਿਰਫ 60 ਦਿਨਾਂ ਦੇ ਅੰਦਰ ਡਿਲੀਟ ਕੀਤੇ ਡੇਟਾ ਨੂੰ ਰਿਕਵਰ ਕਰ ਸਕਦੇ ਹੋ।


ਇਹ ਵੀ ਪੜ੍ਹੋ: Side Effects Of Reels: ਫੋਨ 'ਤੇ ਰੀਲਾਂ ਦੇਖਣ ਵਾਲੇ ਸਵਾਧਾਨ! ਤਾਜ਼ਾ ਅਧਿਐਨ 'ਚ ਹੋਸ਼ ਉਡਾਉਣ ਵਾਲਾ ਖੁਲਾਸਾ


ਜੇਕਰ ਤੁਹਾਡੇ ਮੋਬਾਈਲ ਤੋਂ ਤੁਹਾਡੀ ਕੋਈ ਵੀ ਫੋਟੋ ਜਾਂ ਵੀਡੀਓ ਡਿਲੀਟ ਹੋ ਗਈ ਹੈ, ਤਾਂ ਉਸ ਨੂੰ ਵਾਪਸ ਲੈਣ ਲਈ ਤੁਹਾਨੂੰ ਪਹਿਲਾਂ ਗੂਗਲ ਫੋਟੋਜ਼ ਐਪ ਨੂੰ ਖੋਲ੍ਹਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਸਾਈਡ ਮੈਨਿਊ ਤੋਂ ਟਰੈਸ਼ ਜਾਂ ਬਿਨ 'ਚ ਜਾਣਾ ਹੋਵੇਗਾ। ਇੱਥੇ ਤੁਸੀਂ ਆਪਣੀਆਂ ਸਾਰੀਆਂ ਡਿਲੀਟ ਕੀਤੀਆਂ ਫੋਟੋਆਂ ਤੇ ਵੀਡੀਓ ਆਸਾਨੀ ਨਾਲ ਲੱਭ ਸਕੋਗੇ। ਇਸ ਤੋਂ ਬਾਅਦ, ਉਹ ਫੋਟੋਆਂ ਜਾਂ ਵੀਡੀਓ ਚੁਣੋ ਜਿਨ੍ਹਾਂ ਨੂੰ ਤੁਸੀਂ ਰਿਕਵਰ ਕਰਨਾ ਚਾਹੁੰਦੇ ਹੋ ਤੇ ਰਿਕਵਰ ਵਿਕਲਪ 'ਤੇ ਕਲਿੱਕ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਇਹ ਸਭ ਵਾਪਸ ਮਿਲ ਜਾਵੇਗਾ।


ਇਹ ਵੀ ਪੜ੍ਹੋ: Viral Video: ਸਮੁੰਦਰ ਨੂੰ ਮੌਤ ਦਾ ਸੱਦਾ ਦਿੰਦੀ ਰਹੀ ਔਰਤ, ਸਾੜੀ ਪਾ ਕੇ ਕੀਤਾ ਅਜਿਹਾ ਖ਼ਤਰਨਾਕ ਕੰਮ