ਭਾਰਤ 'ਚ ਪਹਿਲੀ 5G ਸਮਾਰਟਫੋਨ ਲਾਂਚ, ਜਾਣੋ ਖਾਸੀਅਤ
ਏਬੀਪੀ ਸਾਂਝਾ | 26 Feb 2020 03:37 PM (IST)
iQOO3 33 ਭਾਰਤ ਦਾ ਪਹਿਲਾ ਸਮਾਰਟਫੋਨ ਹੈ ਜਿਸ 'ਚ qualcomm snapdragon 865 ਪ੍ਰੋਸੈਸਰ ਦੀ ਵਰਤੋਂ ਕੀਤੀ ਗਿਆ ਹੈ।
ਨਵੀਂ ਦਿੱਲੀ: ਸਮਾਰਟਫੋਨ ਨਿਰਮਾਤਾ IQOO ਨੇ ਆਪਣਾ ਪਹਿਲਾ 5ਜੀ ਸਮਾਰਟਫੋਨ 'IQOO 3' ਭਾਰਤ 'ਚ ਲਾਂਚ ਕੀਤਾ ਹੈ। 5 ਜੀ ਨਾਲ ਇਹ 4 ਜੀ 'ਚ ਵੀ ਉਪਲੱਬਧ ਹੋਵੇਗਾ। ਇਸ ਨਵੇਂ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਮਜ਼ਬੂਤ ਪ੍ਰੋਸੈਸਰ ਤੇ ਕੈਮਰਾ ਸੈਟਅਪ ਹੈ। IQOO 3 5G ਸਮਾਰਟਫੋਨ ਖਾਸ ਕਰਕੇ ਗੇਮਿੰਗ ਲਵਰਸ ਨੂੰ ਪਸੰਦ ਆਵੇਗਾ। iQOO 3ਸਮਾਰਟਫੋਨ ਦੀ ਕੀਮਤ ਤੇ ਆਫਰਸ iQOO 3 ਨੂੰ ਤਿੰਨ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਜਿਸ ਵਿਚ 8GB + 128GB (4G) ਵਰਜ਼ਨ, 8GB + 256GB (4G) ਵਰਜ਼ਨ ਤੇ 12GB+ 256GB (5G) ਵਰਜ਼ਨ ਸ਼ਾਮਲ ਹੈ। ਇਸ ਦੇ 8GB + 128GB (4G) ਵੇਰੀਐਂਟ ਦੀ ਕੀਮਤ 36,990 ਰੁਪਏ ਹੈ। 8GB+ 256GB (4 G) ਵੇਰੀਐਂਟ ਦੀ ਕੀਮਤ 39,990 ਰੁਪਏ ਹੈ। ਇਸ ਦੇ ਨਾਲ ਹੀ, 12GB+ 256GB (5G) ਵੇਰੀਐਂਟ ਦੀ ਕੀਮਤ 44,990 ਰੁਪਏ ਰੱਖੀ ਗਈ ਹੈ। ਇਹ ਫੋਨ ਕੁਆਂਟਮ ਸਿਲਵਰ, ਵੋਲਕੈਨੋ ਓਰੇਂਜ ਤੇ ਟੋਰਨਾਡੋ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। ਕੰਪਨੀ ਇਸ ਫੋਨ ਨੂੰ 4 ਮਾਰਚ ਤੋਂ ਫਲਿੱਪਕਾਰਟ ਤੇ ਇਸ ਦੀ ਅਧਿਕਾਰਤ ਸਾਈਟ 'ਤੇ 4 ਮਾਰਚ ਤੋਂ ਵੇਚਣਾ ਸ਼ੁਰੂ ਕਰੇਗੀ। ਨਵਾਂ iQOO 3 'ਚ 6.44 ਇੰਚ ਦੀ E3 ਸੁਪਰ ਅਮੋਲੇਡ ਡਿਸਪਲੇਅ ਹੈ, ਜੋ HDR10+ ਸਟੈਂਡਰਡ ਸਰਟੀਫਿਕੇਟ ਦੇ ਸਪੋਰਟ ਦੇ ਨਾਲ ਹੈ। ਪ੍ਰਫਾਰਮੈਂਸ ਲਈ ਇਸ 'ਚ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਹੈ ਤੇ ਇਹ ਫੋਨ ਐਂਡਰਾਇਡ 10 ਬੇਸਡ iQOO UI 1.0 ਓਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। ਗ੍ਰਾਫਿਕਸ ਲਈ, ਇਸ ਦਾ adreno 650GPU ਹੈ। ਫੋਟੋਗ੍ਰਾਫੀ ਲਈ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿੱਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ+13 ਮੈਗਾਪਿਕਸਲ ਦਾ ਟੈਲੀਫੋਟੋ ਲੈਂਜ਼+13 ਮੈਗਾਪਿਕਸਲ ਵਾਈਡ ਐਂਗਲ ਲੈਂਜ਼+2 ਮੈਗਾਪਿਕਸਲ ਡੈਪਥ ਸੈਂਸਰ ਸ਼ਾਮਲ ਹੈ। ਇਸ ਦੇ ਨਾਲ ਹੀ ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਫੋਨ 'ਚ ਪਾਵਰ ਲਈ 4,440 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਵੀ ਪੜ੍ਹੋ: https://punjabi.abplive.com/technology/iqoo-3-price-in-india-starts-at-rs-36990-first-sale-on-march-4-525946/amp