ਨਵੀਂ ਦਿੱਲੀ: ਚੀਨ ਦੀ ਸਮਾਰਟਫੋਨ ਕੰਪਨੀ iQOO ਅੱਜ ਭਾਰਤ 'ਚ ਆਪਣਾ ਪਹਿਲਾ 5ਜੀ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। iQOO 3 ਨੂੰ ਕਈ ਤਰੀਕਿਆਂ ਨਾਲ ਅਹਿਮ ਸਮਾਰਟਫੋਨ ਮੰਨਿਆ ਜਾਂਦਾ ਹੈ। ਇਸ ਦੀ ਕੀਮਤ ਲਗਪਗ 35000 ਰੁਪਏ ਤਕ ਰੱਖੀ ਜਾ ਸਕਦੀ ਹੈ। ਹਾਲਾਂਕਿ, ਕੰਪਨੀ ਵੱਲੋਂ ਇਸ ਦੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ।
iQOO 3 5G ਸਮਾਰਟਫੋਨ ਗੇਮਿੰਗ ਲਵਰਸ ਨੂੰ ਪਸੰਦ ਆ ਸਕਦਾ ਹੈ। ਇਸ ਲਈ ਇਸ 'ਚ ਡੈਡੀਕੇਟਿਡ ਪ੍ਰੈਯਸਰ ਬਟਨ ਵੀ ਮਿਲੇਗਾ। ਫੋਨ 'ਚ 8 ਜੀਬੀ ਰੈਮ ਮਿਲ ਸਕਦੀ ਹੈ ਤੇ ਇਹ Android 10 ਓਐਸ 'ਤੇ ਕੰਮ ਕਰੇਗਾ। iQOO3 ਸਮਾਰਟਫੋਨ 'ਚ 6.4-ਇੰਚ ਦੀ ਫੁੱਲ ਐਚਡੀ+ਐਮੋਲੇਡ ਡਿਸਪਲੇਅ ਮਿਲ ਸਕਦੀ ਹੈ, ਜੋ 1080 x 2400 ਪਿਕਸਲ ਸਕ੍ਰੀਨ ਰੈਜ਼ੋਲਿਉਸ਼ਨ ਨਾਲ ਹੋਵੇਗੀ।
ਇਹ ਫੋਨ 128 ਜੀਬੀ ਤੇ 256 ਜੀਬੀ ਇੰਟਰਨਲ ਸਟੋਰੇਜ਼ ਦੇ ਨਾਲ ਦੋ ਸਟੋਰੇਜ਼ ਵੇਰੀਐਂਟ 'ਚ ਲਾਂਚ ਕੀਤਾ ਜਾ ਸਕਦਾ ਹੈ, ਜਿਸ 'ਚ 6 ਜੀਬੀ, 8 ਜੀਬੀ ਤੇ 12 ਜੀਬੀ ਰੈਮ ਹੋਵੇਗੀ। ਫੋਟੋਗ੍ਰਾਫੀ ਲਈ ਕਵਾਡ ਰੀਅਰ ਕੈਮਰਾ ਸੈੱਟਅਪ ਫੋਨ 'ਚ ਮਿਲੇਗਾ, ਜਦਕਿ ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਫੋਨ 'ਚ ਪਾਵਰ ਲਈ 4,370 mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ, ਇਹ ਇੱਕ ਬਹੁਤ ਹੀ ਪਾਵਕਫੁੱਲ ਸਮਾਰਟਫੋਨ ਸਾਬਤ ਹੋ ਸਕਦਾ ਹੈ।
ਭਾਰਤ ਦਾ ਪਹਿਲਾ 5 ਜੀ ਸਮਾਰਟਫੋਨ ਲਾਂਚ, ਮਿਲੇਗਾ ਸਭ ਤੋਂ ਪਾਵਰਫੁੱਲ ਪ੍ਰੋਸੈਸਰ
ਏਬੀਪੀ ਸਾਂਝਾ
Updated at:
25 Feb 2020 03:35 PM (IST)
iQOO3 33 ਭਾਰਤ ਦਾ ਪਹਿਲਾ ਸਮਾਰਟਫੋਨ ਹੋਵੇਗਾ ਜਿਸ 'ਚ qualcomm snapdragon 865 ਪ੍ਰੋਸੈਸਰ ਦੀ ਵਰਤੋਂ ਕੀਤੀ ਜਾਵੇਗੀ। ਇਹ 5 ਜੀ ਸਮਾਰਟਫੋਨ ਹੋਵੇਗਾ।
- - - - - - - - - Advertisement - - - - - - - - -