ਕੀ ਆਈਫੋਨ 12 ਮਿਨੀ ਉਹੀ ਫੋਨ ਹੈ ਜਿਸ ਦੀ ਤੁਹਾਨੂੰ ਹੈ ਤਲਾਸ਼? ਜਾਣੋ ਇਸ ਫੋਨ 'ਚ ਕੀ ਹੈ ਖ਼ਾਸ
ਏਬੀਪੀ ਸਾਂਝਾ | 28 Nov 2020 07:47 PM (IST)
ਐਪਲ ਨੇ ਇਸ ਸਾਲ ਆਈਫੋਨ 12 ਮਿਨੀ ਨੂੰ ਲਾਂਚ ਕੀਤਾ ਹੈ। ਇਹ ਫੋਨ ਸਭ ਤੋਂ ਜ਼ਿਆਦਾ ਪੋਰਟੇਬਲ ਆਈਫੋਨ ਮੰਨਿਆ ਜਾ ਰਿਹਾ ਹੈ। ਇਸ ਫੋਨ ਦਾ ਡਿਜ਼ਾਈਨ ਬਹੁਤ ਸੰਖੇਪ ਹੈ। ਨਾਲ ਹੀ ਇਸ ਨੂੰ ਵੇਖਣਾ ਬਹੁਤ ਪ੍ਰੀਮੀਅਮ ਲੱਗਦਾ ਹੈ।
ਐਪਲ ਨੇ ਇਸ ਸਾਲ ਆਈਫੋਨ 12 ਮਿਨੀ ਨੂੰ ਲਾਂਚ ਕੀਤਾ ਹੈ। ਇਹ ਫੋਨ ਸਭ ਤੋਂ ਜ਼ਿਆਦਾ ਪੋਰਟੇਬਲ ਆਈਫੋਨ ਮੰਨਿਆ ਜਾ ਰਿਹਾ ਹੈ। ਇਸ ਫੋਨ ਦਾ ਡਿਜ਼ਾਈਨ ਬਹੁਤ ਸੰਖੇਪ ਹੈ। ਨਾਲ ਹੀ ਇਸ ਨੂੰ ਵੇਖਣਾ ਬਹੁਤ ਪ੍ਰੀਮੀਅਮ ਲੱਗਦਾ ਹੈ। ਆਓ, ਅਸੀਂ ਇਸ ਫੋਨ ਦੀ ਬੈਟਰੀ ਲਾਈਫ, ਗੇਮਿੰਗ ਅਤੇ ਕੈਮਰਾ ਕਵਾਲਿਟੀ ਬਾਰੇ ਵਿਸਥਾਰ ਨਾਲ ਜਾਣਦੇ ਹਾਂ। ਆਈਫੋਨ 12 ਮਿਨੀ 'ਚ 5.4 ਇੰਚ ਦੀ ਓਐਲਈਡੀ ਡਿਸਪਲੇਅ ਦਿੱਤੀ ਗਈ ਹੈ, ਜਿਸ ਨੂੰ ਕਾਫ਼ੀ ਕਲਾਸਿਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜੋ 12 ਮੈਗਾਪਿਕਸਲ ਦਾ ਪ੍ਰਾਇਮਰੀ ਅਤੇ ਅਲਟਰਾ ਵਾਈਡ ਐਂਗਲ ਨਾਲ ਲੈਸ ਹੈ। ਚੱਕਰਵਾਤੀ ਤੂਫ਼ਾਨ ਨੇ ਖੋਲ੍ਹੀ ਲੋਕਾਂ ਦੀ ਕਿਸਮਤ, ਸਮੁੰਦਰ ਕੰਢੇ ਮਿਲਿਆ ਸੋਨਾ, ਹਰ ਕੋਈ ਹੈਰਾਨ ਆਈਫੋਨ 12 ਮਿੰਨੀ ਦੇ ਵਿਸ਼ੇਸ਼ ਫੀਚਰਸ: ਇਸ ਫੋਨ ਦਾ ਟੈਕਸਚਰ ਕਾਫ਼ੀ ਬੋਲਡ ਹੈ ਅਤੇ ਸਾਈਜ਼ ਵੀ ਦੂਜੇ ਫੋਨਾਂ ਨਾਲੋਂ ਕਾਫੀ ਛੋਟਾ ਹੈ। ਸਟੋਰੇਜ ਦੀ ਗੱਲ ਕਰੀਏ ਤਾਂ ਇਹ ਫੋਨ 64 ਜੀਬੀ, 128 ਜੀਬੀ ਅਤੇ 256 ਜੀਬੀ ਸਟੋਰੇਜ ਵੇਰੀਐਂਟ 'ਚ ਉਪਲੱਬਧ ਹੈ। ਕਲਰ ਕੋਮਬੀਨੇਸ਼ਨ ਦੀ ਗੱਲ ਕਰੀਏ ਤਾਂ ਤੁਹਾਨੂੰ ਇਹ ਫੋਨ ਵੱਖਰੇ ਕਲਰ ਆਪਸ਼ਨ ਦੇ ਨਾਲ ਮਿਲੇਗਾ। ਫੋਨ ਦੇ ਓਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਸ 'ਚ ਆਈਓਐਸ ਇਨਬਿਲਟ ਓਪਰੇਟਿੰਗ ਸਿਸਟਮ ਹੈ। ਇਸ ਦੇ ਨਾਲ ਹੀ ਸਟੋਰੇਜ ਕੇਪੇਸਿਟੀ ਵੀ 256 ਜੀਬੀ ਹੈ। ਆਈਫੋਨ 12 ਮਿੰਨੀ ਦੀ ਕੀਮਤ: ਕੀਮਤ ਦੀ ਗੱਲ ਕਰੀਏ ਤਾਂ ਭਾਰਤ 'ਚ ਤੁਹਾਨੂੰ ਇਹ ਫੋਨ 84,900 'ਚ ਮਿਲ ਜਾਵੇਗਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ