ਕੋਰੋਨਾ ਵਾਇਰਸ ਨੂੰ ਦੇਖਦਿਆਂ ਸਮਾਰਟਫੋਨ ਨਿਰਮਾਤਾ ਕੰਪਨੀ itel ਨੇ ਆਪਣਾ ਬੇਹੱਦ ਖਾਸ ਮੋਬਾਇਲ ਫੋਨ it2192T Thermo Edition  ਲੌਂਚ ਕੀਤਾ ਹੈ। ਇਸ ਫੋਨ ਚ ਇਨ-ਬਿਲਟ ਟੈਂਪਰੇਚਰ ਸੈਂਸਰ ਦਿੱਤਾ ਹੈ ਜੋ ਤੁਹਾਡੇ ਫੀਵਰ ਨੂੰ ਮਾਪਦਾ ਹੈ। ਇਸ ਫੀਚਰ ਦੇ ਨਾਲ ਇਹ ਦੇਸ਼ ਦਾ ਪਹਿਲਾਂ ਮੋਬਾਈਲ ਫੋਨ ਹੈ। ਆਓ ਜਾਣਦੇ ਹਾਂ ਇਸ ਦੀ ਕੀਮਤ ਤੇ ਫੀਚਰਸ ਬਾਰੇ।


ਮਾਪ ਸਕੋਗੇ ਬੁਖਾਰ


itel ਦੇ ਨਵੇਂ it2192T Thermo Edition  ਮੋਬਾਈਲ ਫੋਨ 'ਚ ਇਨ ਬਿਲਟ ਟੈਂਪਰੇਚਰ ਸੈਂਸਰ ਲੱਗਾ ਹੈ ਜਿਸ ਦੀ ਮਦਦ ਨਾਲ ਸਰੀਰ ਦੇ ਤਾਪਮਾਨ ਨੂੰ ਮਾਪ ਸਕਦੇ ਹੋ। ਥਰਮੋ ਸੈਂਸਰ ਨੂੰ ਕੈਮਰੇ ਦੇ ਬਗਲ 'ਚ ਪਲੇਸ ਕੀਤਾ ਗਿਆ ਹੈ। ਇਸ ਨੂੰ ਵਰਤਣ ਲਈ ਫੋਨ ਦੇ ਥਰਮੋ ਬਟਨ 'ਤੇ ਕਾਫੀ ਦੇਰ ਤਕ ਪ੍ਰੈੱਸ ਕਰਨਾ ਹੋਵੇਗਾ। ਨਾਲ ਹੀ ਸੈਂਸਰ 'ਤੇ ਹੱਥ ਜਾਂ ਫਿਰ ਉਂਗਲੀ ਰੱਖਣੀ ਹੋਵੇਗੀ ਜਿਸ ਤੋਂ ਬਾਅਦ ਫੋਨ ਸਰੀਰ ਦੇ ਤਾਪਮਾਨ ਦੀ ਜਾਣਕਾਰੀ ਦੇਵੇਗਾ। ਇਸ ਨੂੰ ਸੈਲਸੀਅਸ ਤੇ ਫਾਰੇਨ ਹਾਈਟ 'ਚ ਮਾਪਿਆ ਜਾ ਸਕੇਗਾ।


ਮਿਲਣਗੇ ਇਹ ਫੀਚਰਸ


itel ਦੇ ਇਸ ਫੋਨ 'ਚ 4.5cm ਦਾ ਡਿਸਪਲੇ ਲੱਗਾ ਹੈ। ਇਹ ਇੱਕ ਕੀ-ਪੈਡ ਵਾਲਾ ਫੋਨ ਹੈ। ਇਸ ਤੋਂ ਇਲਾਵਾ ਇਸ ਫੋਨ 'ਚ ਵਾਇਰਲੈਸ fm ਰਿਕਾਰਡਿੰਗ ਵਿੱਚ ਮਿਊਟ, ਆਟੋ ਕਾਲ ਰਿਕਾਰਡਰ, LED ਟਾਰਚ ਤੇ ਪ੍ਰੀ ਲੋਡਡ ਗੇਮ ਜਿਹੇ ਫੀਚਰਸ ਮਿਲਦੇ ਹਨ। ਫੋਟੋਗ੍ਰਾਫੀ ਲਈ ਫੋਨ 'ਚ ਰੀਅਰ ਕੈਮਰਾ ਵੀ ਮਿਲਦਾ ਹੈ।


8 ਭਾਸ਼ਾਵਾਂ 'ਚ ਬੋਲ ਕੇ ਟਾਈਪ ਕਰ ਸਕੋਗੇ ਮੈਸੇਜ


itel ਦੇ ਨਵੇਂ it2192T Termo Edition 'ਚ 1000mAh ਦੀ ਬੈਟਰੀ ਲੱਗੀ ਹੈ ਜੋ ਕਿ ਸਿੰਗਲ ਚਾਰਜ 'ਚ 4 ਦਿਨ ਤਕ ਬੈਕਅਪ ਮਿਲਦਾ ਹੈ। ਇਸ ਫੋਨ ਦੀ ਕੀਮਤ 1049 ਰੁਪਏ ਹੈ। ਟੈਂਪਰੇਚਰ ਮੌਨੀਟਰਿੰਗ ਤੋਂ ਇਲਾਵਾ itel it2192T ਫੋਨ ਦੀ ਮਦਦ ਨਾਲ ਕਾਲਿੰਗ ਤੇ ਮੈਸੇਜਿੰਗ ਕੀਤੀ ਜਾ ਸਕੇਗੀ।


ਇਸ ਤੋਂ ਇਲਾਵਾ ਇਸ ਫੋਨ 'ਚ ਟੈਕਸਟ ਟੂ ਸਪੀਚ ਫੀਚਰ ਦਿੱਤਾ ਗਿਆ ਹੈ। ਜਿਸ ਦੀ ਮਦਦ ਨਾਲ ਬੋਲ ਕੇ ਟਾਈਪ ਕੀਤਾ ਜਾ ਸਕੇਗਾ। ਇਹ ਫੋਨ 8 ਭਾਰਤੀ ਭਾਸ਼ਾਵਾਂ ਇੰਗਲਿਸ਼, ਹਿੰਦੀ, ਪੰਜਾਬੀ, ਬੰਗਾਲੀ, ਤੇਲਗੂ, ਕੰਨੜ ਤੇ ਗੁਜਰਾਤੀ ਨੂੰ ਸਪੋਰਟ ਕਰਦਾ ਹੈ।