ਨਵੀਂ ਦਿੱਲੀ: ਜੀਪ ਕੰਪਾਸ ਲਿਮਟਿਡ ਪਲੱਸ ਨੂੰ ਲਾਂਚ ਹੋ ਗਈ ਹੈ। ਇਸ ਦੀ ਕੀਮਤ 21.07 ਲੱਖ ਰੁਪਏ ਰੱਖੀ ਗਈ ਹੈ। ਇਹ ਕੰਪਾਸ ਐਸਯੂਵੀ ਦਾ ਨਵਾਂ ਟੌਪ ਵੇਰੀਐਂਟ ਹੈ। ਇਸ ਦੀ ਡਿਲਿਵਰੀ ਅਕਤੂਬਰ ਦੇ ਪਹਿਲੇ ਹਫਤੇ ਸ਼ੁਰੂ ਹੋ ਜਾਵੇਗੀ।

ਜੀਪ ਕੰਪਾਸ ਲਿਮਿਟਡ ਐਡੀਸ਼ਨ ਦੀ ਖਾਸੀਅਤ:

ਪੈਨਾਰੋਮਿਕ ਸਨਰੂਫ, 8 ਤਰ੍ਹਾਂ ਪਾਵਰ ਐਡਜਸਟ ਹੋਣ ਵਾਲੀ ਡ੍ਰਾਈਵਰ ਸੀਟ, ਚਾਰ ਤਰ੍ਹਾਂ ਨਾਲ ਪਾਵਰ ਐਡਜਸਟ ਹੋਣ ਵਾਲਾ ਲੰਬਰ ਸਪੋਰਟ ਤੇ ਮੈਮੋਰੀ ਫੰਕਸ਼ਨ। ਐਂਡਰਾਇਡ ਆਟੋ ਤੇ ਐਪਲ ਕਾਰਪਲੇਅ ਸਪੋਰਟ ਕਰਨ ਵਾਲਾ 8.4 ਇੰਚ ਯੂ-ਕਨੈਕਟ ਇੰਫੋਟੇਨਮੈਂਟ ਸਿਸਟਮ। ਆਟੋਮੈਟਿਕ ਬਾਇ-ਜੈਨਨ ਪ੍ਰੋਜੈਕਟਰ ਹੈਡਲੈਂਪਸ। ਇਸ ਤੋਂ ਇਲਾਵਾ 18 ਇੰਚ ਦੇ ਡਿਊਲ ਟੋਨ ਅਲਾਏ ਵੀਹਲਸ, 6 ਏਅਰਬੈਗ, ਰੇਨ ਸੈਂਸਿੰਗ ਵਾਇਪਰ ਤੇ ਆਟੋ ਡਿਮਿੰਗ ਇਨਸਾਇਡ ਰੀਅਰ ਵਿਊ ਮਿਰਰ।

ਜੀਪ ਕੰਪਸ ਲਿਮਿਟਡ ਪਲੱਸ ਦੀ ਕੀਮਤ ਪੁਰਾਣੇ ਟੌਪ ਵੇਰੀਐਂਟ ਤੋਂ ਇਕ ਲੱਖ ਰੁਪਏ ਜ਼ਿਆਦਾ ਹੈ। ਨਵੇਂ ਟੌਪ ਵੇਰੀਐਂਟ 'ਚ ਕੁਝ ਵਾਧੂ ਫੀਚਰ ਜੋੜੇ ਗਏ ਹਨ ਜੋ ਇਸਦੀ ਵਧੀ ਹੋਈ ਕੀਮਤ ਨੂੰ ਜਾਇਜ਼ ਠਹਿਰਾਉਂਦੇ ਹਨ।

ਲਿਮਿਟਡ ਪਲੱਸ 'ਚ ਰੈਗੂਲਰ ਮਾਡਲ ਵਾਲੇ ਪੈਟਰੋਲ ਤੇ ਡੀਜ਼ਲ ਇੰਜਣ ਦਿੱਤੇ ਗਏ ਹਨ। ਪੈਟਰੋਲ ਵੇਰੀਐਂਟ 'ਚ 1.4 ਲੀਟਰ ਦਾ ਟਰਬੋ ਇੰਜਣ ਲੱਗਾ ਹੈ ਜੋ 163 ਪੀਐਸ ਪਾਵਰ ਤੇ 250 ਐਨਐਮ ਦਾ ਟਾਰਕ ਦਿੰਦਾ ਹੈ। ਇਹ ਇੰਜਣ 7-ਸਪੀਡ ਡਿਊਲ ਕਲੱਚ ਗੀਅਰਬੌਕਸ ਨਾਲ ਜੁੜਿਆ ਹੈ। ਡੀਜ਼ਲ ਵੇਰੀਐਂਟ 'ਚ 2.0 ਲੀਟਰ ਦਾ ਇੰਜਣ ਲੱਗਾ ਹੈ ਤੇ ਇਸਦੀ ਪਾਵਰ 173 ਪੀਐਸ ਤੇ ਟਾਰਕ 350 ਐਨਐਮ ਹੈ। ਇਹ ਇੰਜਣ 6-ਸਪੀਡ ਮੈਨੂਅਲ ਗੀਅਰਬਾਕਸ ਨਾਲ ਜੁੜਿਆ ਹੈ। ਇਸ 'ਚ ਟੂ-ਵਹੀਲ-ਡ੍ਰਾਇਵ ਤੇ ਆਲ-ਵਹੀਲ-ਡ੍ਰਾਇਵ ਦੀ ਆਪਸ਼ਨ ਦਿੱਤੀ ਗਈ ਹੈ।