ਨਵੀਂ ਦਿੱਲੀ: ਦੇਸ਼ ‘ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਹਰ ਕੰਪਨੀ ਬੰਪਰ ਆਫਰ ਲਾਂਚ ਕਰਦੀ ਹੈ। ਦੀਵਾਲੀ ਧਮਾਕਾ ਲੈ ਕੇ ਜੀਓ ਵੀ ਆ ਗਈ ਹੈ। ਉਸ ਨੇ 1500 ਰੁਪਏ ਦਾ ਫੋਨ 699 ਰੁਪਏ ‘ਚ ਦੇਣ ਦੇ ਨਾਲ ਐਕਸਟ੍ਰਾ ਡੇਟਾ ਦੇਣ ਦਾ ਫੈਸਲਾ ਕੀਤਾ ਹੈ।

ਕੰਪਨੀ ਨੇ ਇਸ ਨੂੰ ‘DIWALI 2019 OFFER’ ਦਾ ਨਾਂ ਦਿੱਤਾ ਹੈ। ਇਸ ਆਫਰ ‘ਚ ਗਾਹਕਾਂ ਨੂੰ ਪਹਿਲੇ ਸੱਤ ਰਿਚਾਰਜ ‘ਤੇ ਕੰਪਨੀ ਵੱਲੋਂ 99 ਰੁਪਏ ਦਾ ਹੋਰ ਡੇਟਾ ਵੀ ਦਿੱਤਾ ਜਾਵੇਗਾ। ਇਸ ਨਾਲ ਗਾਹਕਾਂ ਨੂੰ 1500 ਰੁਪਏ ਦੇ ਫੋਨ ‘ਚ ਸਿੱਧਾ 1500 ਰੁਪਏ ਦਾ ਫਾਇਦਾ ਮਿਲੇਗਾ।

ਕੰਪਨੀ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਅੱਜ ਦੇ ਦੌਰ ‘ਚ ਕੋਈ ਵੀ ਗਾਹਕ 2ਜੀ ਫੋਨ ਦਾ ਇਸਤੇਮਾਲ ਕਰੇ। ਰਿਲਾਇੰਸ ਜੀਓ ਨੇ ਕਿਹਾ ਕਿ ਅਜੇ ਤਕ 7 ਕਰੋੜ 2ਜੀ ਯੂਜ਼ਰਸ ਜੀਓ ਫੋਨ ਪਲੇਟਫਾਰਮ ‘ਚ ਸ਼ਿਫਟ ਹੋ ਚੁੱਕੇ ਹਨ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2ਜੀ ਯੂਜ਼ਰਸ ਨੂੰ ਜੀਓ ਫੋਨ ਨਾਲ ਜੋੜਨ ਲਈ ਇਹ ਆਫਰ ਪੇਸ਼ ਕੀਤਾ ਹੈ।