ਚੰਡੀਗੜ੍ਹ: ਅੱਜ ਦੇ ਸਮੇਂ ਵਿੱਚ ਮੋਬਾਈਲ ਕਿੰਨਾ ਵੀ ਚੰਗਾ ਜਾਂ ਮਹਿੰਗਾ ਹੋਵੇ ਪਰ ਜੇ ਉਸ ਵਿੱਚ ਨੈੱਟਵਰਕ ਸਹੀ ਨਹੀਂ ਤਾਂ ਉਹ ਕਿਸੇ ਵੀ ਕੰਮ ਦਾ ਨਹੀਂ ਰਹਿੰਦਾ। ਫੋਨ ਵਿੱਚ ਮੋਬਾਈਲ ਇੰਟਰਨੈੱਟ ਤੇ ਕਾਲ ਕਰਨ ਲਈ ਚੰਗੇ ਨੈੱਟਵਰਕ ਦੀ ਲੋੜ ਹੁੰਦੀ ਹੈ। ਜੇ ਤੁਸੀਂ ਵੀ ਆਪਣੇ ਮੋਬਾਈਲ ਨੈੱਟਵਰਕ ਤੋਂ ਪ੍ਰੇਸ਼ਾਨ ਹੋ ਤੇ ਆਪਣਾ ਨੰਬਰ ਪੋਰਟ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੀ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣਾ ਮੋਬਾਈਲ ਨੰਬਰ ਕਿਵੇਂ ਪੋਰਟ ਕਰਵਾ ਸਕਦੇ ਹੋ।



3 ਮਹੀਨੇ ਪੂਰਾਣਾ ਨੰਬਰ ਨਹੀਂ ਹੋ ਸਕਦਾ ਪੋਰਟ


ਜੇ ਤੁਸੀਂ ਆਪਣਾ ਨੰਬਰ ਪੋਰਟ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਮੌਜੂਦਾ ਨੰਬਰ ਨੂੰ ਤੁਹਾਡੇ ਵਲੋਂ ਘੱਟੋ-ਘੱਟ 90 ਦਿਨਾਂ ਯਾਨੀ ਤਿੰਨ ਮਹੀਨਿਆਂ ਲਈ ਵਰਤਿਆ ਜਾਣਾ ਚਾਹੀਦਾ ਹੈ। ਕੋਈ ਵੀ ਨਵਾਂ ਨੰਬਰ 90 ਦਿਨਾਂ ਤੋਂ ਪਹਿਲਾਂ ਪੋਰਟ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ, ਜੇ ਤੁਸੀਂ ਪੋਸਟਪੇਡ ਕੁਨੈਕਸ਼ਨ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਕੋਲ ਬਕਾਇਆ ਰਕਮ ਨਹੀਂ ਹੋਣੀ ਚਾਹੀਦੀ। ਜੇ ਤੁਹਾਡੇ ਕੋਲ ਬਕਾਇਆ ਰਕਮ ਹੈ, ਤਾਂ ਤੁਹਾਡਾ ਨੰਬਰ ਪੋਰਟ ਨਹੀਂ ਕੀਤਾ ਜਾਵੇਗਾ।




ਇੰਝ ਕਰਵਾ ਸਕਦੇ ਹੋ ਪੋਰਟ


ਨੰਬਰ ਪੋਰਟ ਕਰਨ ਲਈ, ਸਭ ਤੋਂ ਪਹਿਲਾਂ ਫੈਸਲਾ ਕਰੋ ਕਿ ਤੁਸੀਂ ਕਿਹੜਾ ਨੈੱਟਵਰਕ ਲੈਣਾ ਚਾਹੁੰਦੇ ਹੋ। ਇਸ ਦੇ ਬਾਅਦ, ਤੁਹਾਨੂੰ UPC ਯਾਨੀ ਯੂਨੀਕ ਪੋਰਟਿੰਗ ਕੋਡ ਜਨੇਰੇਟ ਕਰਨਾ ਪਾਏਗਾ। ਇਸ ਨੂੰ ਬਣਾਉਣ ਦਾ ਤਰੀਕਾ ਬਹੁਤ ਸੌਖਾ ਹੈ। ਇਸ ਦੇ ਲਈ, ਤੁਹਾਨੂੰ 1900 ਤੇ ਇੱਕ SMS ਭੇਜਣਾ ਪਏਗਾ। ਇਹ SMS ਹੋਏਗਾ PORT<ਸਪੇਸ>ਤੁਹਾਡਾ ਮੋਬਾਈਲ ਨੰਬਰ। ਤੁਸੀਂ ਇਹ SMS ਭੇਜੋ ਇਸਦੇ ਬਾਅਦ, ਤੁਹਾਨੂੰ 1901 ਨੰਬਰ ਤੋਂ ਇੱਕ SMS ਮਿਲੇਗਾ। ਇਸ SMS ਵਿੱਚ ਇੱਕ ਪੋਰਟਿੰਗ ਕੋਡ ਲਿਖਿਆ ਹੋਵੇਗਾ।




ਇਨ੍ਹਾਂ ਦਸਤਾਵੇਜ਼ਾਂ ਦੀ ਹੁੰਦੀ ਲੋੜ


ਇਸ ਤੋਂ ਬਾਅਦ, ਅਸੀਂ ਜਿਸ ਨੈੱਟਵਰਕ ਨੂੰ ਲੈਣਾ ਚਾਹੁੰਦੇ ਹਾਂ, ਉਸ ਸੇਵਾ ਪ੍ਰਦਾਤਾ ਕੋਲ ਜਾਓ ਅਤੇ ਇਸ ਯੂਨੀਕ ਪੋਰਟਿੰਗ ਕੋਡ ਨੂੰ ਦੱਸੋ। ਇਸਦੇ ਨਾਲ ਹੀ, ਤੁਹਾਨੂੰ ਇੱਕ ਅਧਾਰ ਕਾਰਡ ਦੀ ਕਾਪੀ ਵੀ ਦੇਣੀ ਪਏਗੀ। ਜੇ ਤੁਹਾਡੇ ਆਧਾਰ ਕਾਰਡ ਦਾ ਪਤਾ ਵੱਖਰਾ ਹੈ, ਤਾਂ ਤੁਹਾਨੂੰ ਸਥਾਨਕ ਪਤੇ ਦੀ ਆਈਡੀ ਆਪਣੇ ਨਾਲ ਲੈਣੀ ਪਏਗੀ। ਆਈਡੀ ਜਮ੍ਹਾਂ ਕਰਨ ਤੋਂ ਬਾਅਦ, ਤੁਹਾਡਾ ਬਾਇਓਮੈਟ੍ਰਿਕ ਲਿਆ ਜਾਵੇਗਾ ਤੇ ਤੁਹਾਨੂੰ ਇੱਕ ਨਵਾਂ ਸਿਮ ਦਿੱਤਾ ਜਾਵੇਗਾ।



ਇੱਕ ਹਫ਼ਤੇ 'ਚ ਐਕਟਿਵ ਹੋਏਗੀ ਸਿਮ


ਇੱਕ ਹਫਤੇ ਦੇ ਅੰਦਰ-ਅੰਦਰ ਤੁਹਾਨੂੰ ਪੋਰਟਿੰਗ ਦਾ ਸੰਦੇਸ਼ ਮਿਲੇਗਾ, ਜਿਸ ਵਿੱਚ ਪੋਰਟਿੰਗ ਦੀ ਤਰੀਕ ਦਿੱਤੀ ਜਾਏਗੀ। ਜਿਸ ਦਿਨ ਇਹ ਦਿੱਤਾ ਗਿਆ ਹੈ ਉਸ ਦਿਨ ਤੁਹਾਡੇ ਪੁਰਾਣੇ ਨੰਬਰ ਦੇ ਨੈਟਵਰਕ ਅਚਾਨਕ ਗਾਇਬ ਹੋ ਜਾਣਗੇ। ਸਿਗਨਲ ਦੇ ਜਾਣ ਤੋਂ ਬਾਅਦ, ਤੁਸੀਂ ਆਪਣੇ ਫੋਨ ਵਿੱਚ ਨਵਾਂ ਸਿਮ ਪਾ ਸਕਦੇ ਹੋ ਅਤੇ ਨੈਟਵਰਕ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਦਾ ਲਾਭ ਲੈ ਸਕਦੇ ਹੋ।