Unlock iPhone Without Password : ਜੇਕਰ ਤੁਸੀਂ ਹਾਲ ਹੀ ਵਿੱਚ ਆਪਣੇ ਆਈਫੋਨ (iPhone) ਦਾ ਪਾਸਵਰਡ ਬਦਲਿਆ ਸੀ ਤੇ ਹੁਣ ਇਸ ਨੂੰ ਭੁੱਲ ਗਏ ਹੋ ਤੇ ਡਿਵਾਈਸ ਨੂੰ ਅਨਲੌਕ ਕਰਨ ਵਿੱਚ ਅਸਮਰੱਥ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਲਾਕ ਕੀਤੇ ਆਈਫੋਨ ਨੂੰ ਕਿਵੇਂ ਅਨਲੌਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਕਿਸੇ ਪੇਸ਼ੇਵਰ ਕੋਲ ਜਾਣ ਦੀ ਲੋੜ ਨਹੀਂ ਹੈ। ਤੁਸੀਂ ਘਰ ਬੈਠੇ ਹੀ ਫੋਨ ਨੂੰ ਅਨਲੌਕ ਕਰ ਸਕਦੇ ਹੋ। ਤੁਸੀਂ ਕੰਪਿਊਟਰ 'ਤੇ iTunes ਦੀ ਮਦਦ ਨਾਲ ਆਈਫੋਨ ਨੂੰ ਅਨਲੌਕ ਕਰ ਸਕਦੇ ਹੋ। ਤਕਨੀਕੀ ਮਾਹਰ ਤੇ OSP ਇੰਟਰਨੈਸ਼ਨਲ ਦੇ ਪ੍ਰਧਾਨ, ਕਾਰਨੇਲਿਅਸ ਫਿਚਟਨਰ (Cornelius Fichtner) ਨੇ ਕੁਝ ਅਜਿਹੇ ਸਟੈਪ ਦੱਸੇ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ iTunes ਰਾਹੀਂ ਲਾਕ ਕੀਤੇ ਆਈਫੋਨ ਨੂੰ ਅਨਲਾਕ ਕਰ ਸਕਦੇ ਹੋ।
ਇੰਜ ਕਰੋ ਅਨਲੌਕ-
ਸਭ ਤੋਂ ਪਹਿਲਾਂ ਆਪਣੇ ਮੈਕ ਜਾਂ ਪੀਸੀ 'ਤੇ iTunes ਇੰਸਟਾਲ ਕਰੋ। ਜੇਕਰ ਫ਼ੋਨ ਕੰਪਿਊਟਰ ਨਾਲ ਕਨੈਕਟ ਹੈ ਤਾਂ ਇਸ ਨੂੰ ਅਨਪਲੱਗ ਕਰਕੇ ਸਵਿੱਚ ਆਫ ਕਰ ਦਿਉ। ਹੁਣ ਆਈਫੋਨ ਨੂੰ ਰਿਕਵਰੀ ਮੋਡ ਵਿੱਚ ਪਾਓ, iPhone 8 ਤੇ ਬਾਅਦ ਦੇ ਮਾਡਲਾਂ ਲਈ, ਤੁਹਾਨੂੰ ਸਾਈਡ ਬਟਨ ਦੀ ਵਰਤੋਂ ਕਰਨੀ ਪਵੇਗੀ। iPhone 7 ਤੇ 7 ਪਲੱਸ ਲਈ ਵਾਲੀਊਮ ਡਾਊਨ ਬਟਨ ਦੀ ਵਰਤੋਂ ਕਰਨੀ ਪਵੇਗੀ।
ਤੁਹਾਨੂੰ ਰਿਕਵਰੀ ਮੋਡ ਪੌਪ ਅੱਪ ਹੋਣ ਤੱਕ ਬਟਨ ਦਬਾਉਣ ਦੀ ਲੋੜ ਹੈ। ਹੁਣ iTunes ਵਿੱਚ iPhone ਲੱਭੋ ਅਤੇ ਇੱਥੇ ਰੀਸਟੋਰ ਵਿਕਲਪ 'ਤੇ ਕਲਿੱਕ ਕਰੋ। ਅਜਿਹਾ ਕਰਨ ਨਾਲ ਜਦੋਂ ਡਾਊਨਲੋਡ ਪੂਰਾ ਹੋ ਜਾਂਦਾ ਹੈ ਤਾਂ ਫ਼ੋਨ ਸਵਿੱਚ ਆਫ਼ ਹੋ ਜਾਵੇਗਾ ਅਤੇ ਬੂਟਅੱਪ ਹੋ ਜਾਵੇਗਾ। ਜਦੋਂ ਬੂਟ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ, ਫ਼ੋਨ ਨੂੰ ਕੰਪਿਊਟਰ ਤੋਂ ਡਿਸਕਨੈਕਟ ਕਰੋ ਅਤੇ ਫਿਰ ਤੁਸੀਂ ਆਪਣੇ iPhone ਨੂੰ ਆਮ ਵਾਂਗ ਵਰਤ ਸਕੋਗੇ। ਧਿਆਨ ਦਿਓ, ਅਜਿਹਾ ਕਰਨ ਨਾਲ ਫੋਨ ਦਾ ਸਾਰਾ ਡਾਟਾ ਡਿਲੀਟ ਹੋ ਜਾਵੇਗਾ।
ਇਸ ਤੋਂ ਇਲਾਵਾ ਤੁਸੀਂ ਐਪਲ ਦੇ 'ਫਾਈਂਡ ਮਾਈ ਫੀਚਰ' ਰਾਹੀਂ ਲਾਕ ਕੀਤੇ iPhone ਨੂੰ ਵੀ ਅਨਲਾਕ ਕਰ ਸਕਦੇ ਹੋ। ਇਸ 'ਚ ਤੁਹਾਨੂੰ 'Erase iPhone' ਦਾ ਆਪਸ਼ਨ ਮਿਲੇਗਾ, ਜਿਸ 'ਤੇ ਕਲਿੱਕ ਕਰਨ ਨਾਲ ਤੁਹਾਡੇ ਫੋਨ ਦਾ ਡਾਟਾ ਕਲੀਅਰ ਹੋ ਜਾਵੇਗਾ ਅਤੇ ਇਹ ਬਿਲਕੁਲ ਨਵਾਂ ਬਣ ਜਾਵੇਗਾ। ਯਾਨੀ, ਲਾਗੂ ਕੀਤਾ ਪਾਸਵਰਡ ਹਟਾ ਦਿੱਤਾ ਜਾਵੇਗਾ।
ਐਪਲ ਅਗਲੇ ਸਾਲ ਇੱਕ ਪਾਕੇਟ ਫ੍ਰੈਂਡਲੀ ਆਈਫੋਨ ਲਾਂਚ ਕਰੇਗਾ
ਇੰਟਰਨੈੱਟ 'ਤੇ ਹੋਏ ਕੁਝ ਲੀਕ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਐਪਲ ਇਕ ਜੇਬ-ਫਰੈਂਡਲੀ ਆਈਫੋਨ 'ਤੇ ਕੰਮ ਕਰ ਰਹੀ ਹੈ, ਜਿਸ ਨੂੰ ਕੰਪਨੀ iPhone SE4 ਦੇ ਨਾਂ ਨਾਲ ਬਾਜ਼ਾਰ 'ਚ ਲਾਂਚ ਕਰ ਸਕਦੀ ਹੈ। ਇਸ ਆਈਫੋਨ ਦੀ ਕੀਮਤ 40 ਤੋਂ 50,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਫਿਲਹਾਲ ਇਸ ਰੇਂਜ 'ਚ iPhone SE ਵੇਚਿਆ ਜਾਂਦਾ ਹੈ। ਇਸ ਤੋਂ ਇਲਾਵਾ ਹਾਲ ਹੀ 'ਚ ਐਪਲ ਨੇ ਆਈਫੋਨ 14 ਅਤੇ ਆਈਫੋਨ 14 ਪਲੱਸ ਲਈ ਯੈਲੋ ਕਲਰ ਦਾ ਐਲਾਨ ਕੀਤਾ ਹੈ। ਕੰਪਨੀ 14 ਮਾਰਚ ਤੋਂ ਨਵੇਂ ਰੰਗ ਦੀ ਵਿਕਰੀ ਸ਼ੁਰੂ ਕਰੇਗੀ। ਵਰਤਮਾਨ ਵਿੱਚ, ਤੁਸੀਂ ਐਮਾਜ਼ਾਨ ਅਤੇ ਫਲਿੱਪਕਾਰਟ ਤੋਂ ਫੋਨ ਨੂੰ ਪ੍ਰੀ-ਆਰਡਰ ਕਰ ਸਕਦੇ ਹੋ।