ਨਵੀਂ ਦਿੱਲੀ: ਅੱਜ-ਕੱਲ੍ਹ ਆਨਲਾਈਨ ਦਸਤਾਵੇਜ਼ਾਂ ਤੇ ਵਧਦੇ ਸਾਈਬਰ ਕ੍ਰਾਈਮ ਦੇ ਮੱਦੇਨਜ਼ਰ ਤੁਹਾਨੂੰ ਆਪਣਾ ਅਧਾਰ ਕਾਰਡ, ਪੈਨ ਕਾਰਡ ਜਾਂ ਬੈਂਕ ਨਾਲ ਸਬੰਧਤ ਜਾਣਕਾਰੀ ਨੂੰ ਬਹੁਤ ਸੁਰੱਖਿਅਤ ਰੱਖਣਾ ਚਾਹੀਦਾ ਹੈ। ਤੁਹਾਡੀ ਕੁਝ ਜਾਣਕਾਰੀ ਦਰਜ ਕਰਨ ਤੋਂ ਬਾਅਦ ਤੁਹਾਡਾ ਆਧਾਰ ਕਾਰਡ ਆਨਲਾਈਨ ਮਿਲ ਜਾਂਦਾ ਹੈ। ਅਜਿਹੇ ’ਚ ਹੈਕਰ ਸਿਮ ਕਾਰਡ ਖਰੀਦਣ ਤੋਂ ਲੈ ਕੇ ਬੈਂਕ ’ਚ ਖਾਤਾ ਖੋਲ੍ਹਣ ਤਕ ਲਈ ਇਸ ਦੀ ਵਰਤੋਂ ਕਰਦੇ ਹਨ। ਆਧਾਰ ਕਾਰਡ ਨੂੰ ਭਾਰਤ ’ਚ ਸਭ ਵੱਧ ਮਹੱਤਵਪੂਰਨ ਪਛਾਣ ਪੱਤਰ ਮੰਨਿਆ ਜਾਂਦਾ ਹੈ, ਜਿਸ ’ਚ ਫਿੰਗਰ ਪ੍ਰਿੰਟਸ ਅਤੇ ਹੋਰ ਬਹੁਤ ਸਾਰੀਆਂ ਸੰਵੇਦਨਸ਼ੀਲ ਜਾਣਕਾਰੀ ਹੁੰਦੀ ਹੈ। ਅਜਿਹੀ ਸਥਿਤੀ ’ਚ ਜੇ ਤੁਹਾਡਾ ਡਾਟਾ ਲੀਕ ਹੋ ਜਾਂਦਾ ਹੈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ।
ਹਾਲਾਂਕਿ ਆਧਾਰ ਕਾਰਡ ਦੀ ਮਹੱਤਤਾ ਨੂੰ ਸਮਝਦਿਆਂ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂਆਈਡੀਏਆਈ) ਨੇ ਵੀ ਆਧਾਰ ਕਾਰਡ ਨੂੰ ਲੌਕ ਕਰਨ ਦੀ ਸਹੂਲਤ ਦਿੱਤੀ ਹੈ। ਮਤਲਬ ਜੇ ਤੁਸੀਂ ਚਾਹੋ ਤਾਂ ਆਪਣਾ ਆਧਾਰ ਕਾਰਡ ਆਨਲਾਈਨ ਲੌਕ ਕਰ ਸਕਦੇ ਹੋ। ਇਸ ਨਾਲ ਕੋਈ ਹੋਰ ਵਿਅਕਤੀ ਤੁਹਾਡੀ ਜਾਣਕਾਰੀ ਜਾਂ ਆਧਾਰ ਕਾਰਡ ਦੀ ਵਰਤੋਂ ਨਹੀਂ ਕਰ ਸਕੇਗਾ।
ਅੱਜ ਅਸੀਂ ਤੁਹਾਨੂੰ ਆਧਾਰ ਕਾਰਡ ਨੂੰ ਲੌਕ ਕਰਨ ਅਤੇ ਅਨਲੌਕ ਕਰਨ ਦਾ ਸਭ ਤੋਂ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ। ਇਸ ਫੀਚਰ ਨਾਲ ਤੁਹਾਡਾ ਕੀਮਤੀ ਡਾਟਾ ਸੁਰੱਖਿਅਤ ਰਹੇਗਾ ਤੇ ਆਧਾਰ ਕਾਰਡ ਨਾਲ ਕੀਤੀ ਜਾਣ ਵਾਲੀ ਧੋਖਾਧੜੀ ਨੂੰ ਰੋਕਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਲਈ ਤੁਹਾਨੂੰ ਕੀ ਕਰਨ ਦੀ ਜ਼ਰੂਰਤ ਹੈ।
ਆਪਣੇ ਆਧਾਰ ਕਾਰਡ ਨੂੰ ਇਸ ਤਰੀਕੇ ਨਾਲ ਲੌਕ ਕਰੋ :-
ਆਪਣਾ ਅਧਾਰ ਕਾਰਡ ਲqਕ ਕਰਨ ਲਈ ਤੁਹਾਨੂੰ GETOTP ਲਿਖ ਕੇ ਇਹ SMS, 1947 ਨੰਬਰ 'ਤੇ ਭੇਜਣਾ ਪਵੇਗਾ। ਹੁਣ ਤੁਹਾਡੇ ਫੋਨ ’ਤੇ ਇੱਕ ਓਟੀਪੀ ਨੰਬਰ ਆਵੇਗਾ।
ਓਟੀਪੀ ਦੇ ਆਉਣ ਤੋਂ ਬਾਅਦ ਤੁਹਾਨੂੰ LOCKUID ਆਧਾਰ ਨੰਬਰ ਲਿਖ ਕੇ ਦੁਬਾਰਾ 1947 ’ਤੇ ਮੈਸੇਜ ਭੇਜਣਾ ਪਵੇਗਾ। ਇਸ ਤੋਂ ਬਾਅਦ ਤੁਹਾਡਾ ਆਧਾਰ ਨੰਬਰ ਲੌਕ ਹੋ ਜਾਵੇਗਾ।
ਜਦੋਂ ਤੁਸੀਂ ਇਸ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਆਧਾਰ ਕਾਰਡ ਅਨਲੌਕ ਕਰ ਸਕਦੇ ਹੋ। ਅਧਾਰ ਨੰਬਰ ਨੂੰ ਅਨਲੌਕ ਕਰਨ ਲਈ ਤੁਹਾਨੂੰ ਆਪਣੇ ਰਜਿਸਟਰ ਨੰਬਰ ਤੋਂ GETOTP ਆਧਾਰ ਨੰਬਰ ਲਿਖ ਕੇ ਓਟੀਪੀ ਲੈਣਾ ਪਵੇਗਾ।
ਇਸ ਦੇ ਲਈ ਵੀ ਤੁਹਾਨੂੰ 1947 ਨੰਬਰ ’ਤੇ ਮੈਸੇਜ਼ ਕਰਨਾ ਹੋਵੇਗਾ।
ਹੁਣ ਤੁਹਾਨੂੰ 6 ਅੰਕਾਂ ਵਾਲਾ ਓਟੀਪੀ ਮਿਲੇਗਾ ਤੇ UNLOCKUID ਆਧਾਰ ਨੰਬਰ ਅਤੇ ਓਟੀਪੀ ਲਿਖਣ ਤੋਂ ਬਾਅਦ ਮੈਸੇਜ਼ ਭੇਜਣਾ ਪਵੇਗਾ।
ਇਸ ਪ੍ਰਕਿਰਿਆ ਨੂੰ ਕਰਨ ਤੋਂ ਬਾਅਦ ਤੁਹਾਡਾ ਆਧਾਰ ਨੰਬਰ ਅਨਲੌਕ ਹੋ ਜਾਵੇਗਾ। ਤੁਸੀਂ ਇਸ ਨੂੰ ਕਿਤੇ ਵੀ ਆਸਾਨੀ ਨਾਲ ਵਰਤ ਸਕਦੇ ਹੋ।
ਇਸ ਫੀਚਰ ਦੀ ਵਿਸ਼ੇਸ਼ਤਾ ਇਹ ਹੈ ਕਿ ਆਧਾਰ ਕਾਰਡ ਜਾਂ ਨੰਬਰ ਲੌਕ ਹੋਣ ਤੋਂ ਬਾਅਦ ਬਗੈਰ ਵੈਰੀਫਿਕੇਸ਼ਨ ਤੁਹਾਡੇ ਆਧਾਰ ਕਾਰਡ ਦੀ ਕੋਈ ਵਰਤੋਂ ਨਹੀਂ ਕਰ ਸਕੇਗਾ। ਇਸ ਨਾਲ ਤੁਸੀਂ ਆਪਣੇ ਅਧਾਰ ਨੂੰ ਵੀ ਲੌਕ ਕਰਕੇ ਸੁਰੱਖਿਅਤ ਬਣਾ ਸਕਦੇ ਹੋ।
ਇਹ ਵੀ ਪੜ੍ਹੋ: Car Fire: ਕਿਸੇ ਕੰਮ ਤਹਿਸੀਲ ਆਏ ਵਿਅਕਤੀ ਦੀ ਕਾਰ ਸੜ ਕੇ ਸੁਆਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904