ਬੱਸ ਇਹ ਕੰਮ ਕਰੋ, ਹਮੇਸ਼ਾ ਸ਼ੋਅਰੂਮ ਵਰਗੀ ਨਵੀਂ ਰਹੇਗੀ ਕਾਰ
ਸਮੇਂ ਸਿਰ ਸਰਵਿਸਿੰਗ ਕਰਾਉਣਾ- ਜੇ ਫਰੀ ਸਰਵਿਸ ਕੂਪਨ ਖਤਮ ਹੋ ਜਾਣ ਤਾਂ ਕੰਪਨੀ ਦੇ ਅਧਿਕਾਰਤ ਸਰਵਿਸ ਸੈਂਟਰ ਜਾਣਾ ਬੰਦ ਨਹੀਂ ਕਰਨਾ ਚਾਹੀਦਾ। ਨਿਯਮਤ ਵਿਜ਼ਿਟ ਨਾਲ ਕੋਈ ਵੀ ਖਾਮੀ ਸ਼ੁਰੂਆਤ ਵਿੱਚ ਹੀ ਫੜੀ ਜਾਂਦੀ ਹੈ।
Download ABP Live App and Watch All Latest Videos
View In Appਬਾਹਰਲੀ ਚਮਕ ਬਣਾਈ ਰੱਖੋ- ਸਕ੍ਰੈਚ, ਡੈਂਟ, ਉੱਡਿਆ ਰੰਗ, ਫਿੱਕੀ ਚਮਕ ਆਦਿ ਤੋਂ ਬਚਦੇ ਰਹੋ। ਗੱਡੀ ਦੀ ਪਾਲਿਸ਼ ਕਰਾਉਂਦੇ ਰਹੋ, ਰੰਗ 'ਤੇ ਮੌਸਮ ਦਾ ਅਸਰ ਨਜ਼ਰ ਨਹੀਂ ਆਵੇਗਾ। ਪਲਾਸਟਿਕ ਤੇ ਰਬੜ 'ਤੇ ਵੀ ਪਾਲਿਸ਼ ਕਰਨਾ ਜ਼ਰੂਰੀ ਹੈ।
ਸਾਫ਼ ਇੰਟੀਰੀਅਰ- ਭਾਵੇਂ ਗੰਦਾ ਨਾ ਵੀ ਹੋਏ ਤਾਂ ਵੀ ਕਾਰ ਦੇ ਇੰਟੀਰੀਅਰ ਨੂੰ ਆਪਣੇ ਨਿਸ਼ਚਤ ਅੰਤਰਾਲ 'ਤੇ ਕਾਰ ਲਾਂਡਰੀ ਜਾ ਕੇ ਕਾਰ ਦੇ ਅੰਦਰਲੇ ਹਿੱਸੇ ਨੂੰ ਸਾਫ਼ ਕਰਵਾਓ। ਸਮੇਂ ਦੇ ਨਾਲ ਟਾਇਰ, ਪਹੀਏ ਤੇ ਸਸਪੈਂਸ਼ਨ ਵਿਗੜਦੇ ਜਾਂਦੇ ਹਨ। ਜੇ ਤੁਸੀਂ ਉਨ੍ਹਾਂ ਨੂੰ ਸੁਧਾਰਦੇ ਰਹੇ, ਤਾਂ ਕਾਰ ਨਵੀਂ ਬਣੀ ਰਹੇਗੀ।
ਸਹੀ ਪਿਕਅਪ ਤੇ ਇੰਜਨ ਸਾਊਂਡ- ਭਾਵੇਂ ਕਾਰ ਨੂੰ ਨੁਕਸਾਨ ਨਾ ਪਹੁੰਚਿਆ ਹੋਵੇ, ਸਮੇਂ ਦੇ ਨਾਲ ਇਸਦੀ ਕਾਰਗੁਜ਼ਾਰੀ ਕਮਜ਼ੋਰ ਹੋ ਜਾਵੇਗੀ। ਇੰਜਨ ਦੀ ਬਦਲ ਰਹੀ ਆਵਾਜ਼ ਤੇ ਪਿਕਅਪ ਵਿੱਚ ਆਈ ਤਬਦੀਲੀ ਵੱਲ ਧਿਆਨ ਦੇਣਾ ਜ਼ਰੂਰੀ ਹੈ।
ਜੇ ਤੁਹਾਡੇ ਕੋਲ ਕਾਰ ਹੈ ਤਾਂ ਉਸ ਨਾਲ ਜੁੜੀਆਂ ਨਿੱਕੀਆਂ-ਨਿੱਕੀਆਂ ਗੱਲਾਂ ਹਨ ਜਿਨ੍ਹਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਤੁਹਾਡੀ ਇੱਕ ਗ਼ਲਤੀ ਕਰਕੇ ਕਾਰ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਜੇਬ੍ਹ ਵੀ ਹਲਕੀ ਹੋ ਸਕਦੀ ਹੈ। ਕਾਰ ਦੀ ਮੇਨਟੇਨੈਂਸ ਨਾਲ ਜੁੜੀਆਂ ਅਹਿਮ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ।
- - - - - - - - - Advertisement - - - - - - - - -