Android Malware: ਜੇਕਰ ਤੁਸੀਂ ਸਮਾਰਟਫੋਨ ਯੂਜ਼ਰ ਹੋ ਅਤੇ ਨਵੀਆਂ-ਨਵੀਆਂ ਐਪਸ ਟ੍ਰਾਈ ਕਰਦੇ ਰਹਿੰਦੇ ਹੋ ਤਾਂ ਹੁਣ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਦਰਅਸਲ, ਇੱਕ ਖਤਰਨਾਕ ਮਾਲਵੇਅਰ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਮਾਲਵੇਅਰ ਯੂਜ਼ਰਸ ਦੇ ਬੈਂਕਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਸਿੱਧੇ ਸਕੈਮਰਸ ਕਰਨ ਵਾਲਿਆਂ ਨੂੰ ਰਿਡਾਇਰੈਕਟ ਕਰ ਦਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਲਵੇਅਰ ਦਾ ਨਾਂ FakeCall ਹੈ ਅਤੇ Kaspersky ਨੇ ਸਾਲ 2022 'ਚ ਸਭ ਤੋਂ ਪਹਿਲਾਂ ਇਸ ਦੀ ਜਾਣਕਾਰੀ ਦਿੱਤੀ ਸੀ। ਹੁਣ ਇਸ ਦਾ ਨਵਾਂ ਵਰਜ਼ਨ ਯੂਜ਼ਰਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ।


ਬੇਹਦ ਖਤਰਨਾਕ Fake Call


FakeCall ਮਾਲਵੇਅਰ ਨੂੰ ਹਾਲ ਹੀ ਵਿੱਚ ਅਪਡੇਟ ਕੀਤਾ ਗਿਆ ਹੈ। ਇਸ ਦੇ ਨਵੇਂ ਵਰਜ਼ਨ ਨਾਲ ਜੁੜੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਇਸ ਦੇ ਜ਼ਰੀਏ ਹਮਲਾਵਰ ਦੂਰੋਂ ਹੀ ਕਿਸੇ ਦੇ ਫੋਨ ਨੂੰ ਓਵਰਟੈਕ ਕਰ ਸਕਦੇ ਹਨ। ਇਸ ਖਤਰਨਾਕ ਮਾਲਵੇਅਰ ਨਾਲ ਜੁੜੀ ਜਾਣਕਾਰੀ Zimperium ਨਾਮ ਦੀ ਇੱਕ ਸੁਰੱਖਿਆ ਕੰਪਨੀ ਨੇ ਦਿੱਤੀ ਹੈ ਅਤੇ ਦੱਸਿਆ ਹੈ ਕਿ ਇਹ ਮਾਲਵੇਅਰ 'Vishing' ਦੀ ਵਰਤੋਂ ਕਰ ਰਿਹਾ ਹੈ, ਜੋ ਵੌਇਸ ਫਿਸ਼ਿੰਗ ਦਾ ਛੋਟਾ ਫਾਰਮ ਹੈ। ਇਸ ਕਰਕੇ ਯੂਜ਼ਰਸ ਫਰਜ਼ੀ ਕਾਲਸ ਜਾਂ ਵਾਇਸ ਮੈਸੇਜ ਭੇਜ ਕੇ ਫਸ ਜਾਂਦੇ ਹਨ।


APK ਫਾਈਲ ਦੀ ਮਦਦ ਨਾਲ ਫੋਨ 'ਚ ਕਰਦਾ ਐਂਟਰ


ਇਹ ਮਾਲਵੇਅਰ ਐਂਡਰਾਇਡ ਯੂਜ਼ਰਸ ਦੇ ਡਿਵਾਈਸ ਤੱਕ ਪਹੁੰਚ ਕਰਨ ਲਈ APK ਫਾਈਲ ਦੀ ਮਦਦ ਲੈਂਦਾ ਹੈ। ਜਿਵੇਂ ਹੀ ਉਪਭੋਗਤਾ ਐਪ ਨੂੰ ਇੰਸਟਾਲ ਕਰਦਾ ਹੈ, ਇਹ FakeCall ਯੂਜ਼ਰਸ ਨੂੰ ਇਸਨੂੰ ਡਿਫਾਲਟ ਡਾਇਲਰ ਐਪ ਬਣਾਉਣ ਲਈ ਕਹਿੰਦਾ ਹੈ। ਅਜਿਹਾ ਕਰਨ ਤੋਂ ਬਾਅਦ, ਐਪ ਕਈ ਪਰਮਿਸ਼ਨ ਮੰਗਦਾ ਹੈ ਅਤੇ ਮਾਲਵੇਅਰ ਡਿਵਾਈਸ ਦਾ ਪੂਰਾ ਕੰਟਰੋਲ ਮਿਲ ਜਾਂਦਾ ਹੈ। ਇਹ ਮਾਲਵੇਅਰ ਸਮਾਰਟਫੋਨ 'ਤੇ ਆਉਣ ਵਾਲੀਆਂ ਕਾਲਾਂ ਅਤੇ ਇਸ ਤੋਂ ਡਾਇਲ ਹੋਣ ਵਾਲੀਆਂ ਕਾਲਾਂ ਨੂੰ ਨੋਟ ਕਰਦਾ ਹੈ।


Fake UI ਦੀ ਕਰਦੇ ਵਰਤੋਂ


ਇਹ ਮਾਲਵੇਅਰ Fake UI ਦੀ ਵਰਤੋਂ ਕਰਦਾ ਹੈ ਅਤੇ ਆਸਾਨੀ ਨਾਲ ਪਤਾ ਨਹੀਂ ਲਗਾਇਆ ਜਾ ਸਕਦਾ ਹੈ। ਇਹ ਮਾਲਵੇਅਰ ਥਰਡ ਪਾਰਟੀ ਐਪਸ ਅਤੇ ਫਰਜ਼ੀ ਡਾਊਨਲੋਡ ਪਲੇਟਫਾਰਮ 'ਤੇ ਮੌਜੂਦ ਹੈ। ਜਿਵੇਂ ਹੀ ਇਹ ਫੋਨ ਵਿੱਚ ਐਂਟਰ ਕਰਦਾ ਹੈ, ਇਹ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ ਅਤੇ ਫੋਨ ਦਾ ਐਕਸੈਸ ਲੈ ਕੇ, ਇਹ ਨਿੱਜੀ ਡੇਟਾ ਚੋਰੀ ਕਰ ਲੈਂਦਾ ਹੈ।