ਮਾਰੂਤੀ ਨੇ ਲਾਈ ਜਿਪਸੀ ਨੂੰ ਬ੍ਰੇਕ, ਹੁਣ ਨਹੀਂ ਵਿਕੇਗੀ ਦਮਦਾਰ ਗੱਡੀ
ਏਬੀਪੀ ਸਾਂਝਾ | 08 Mar 2019 01:29 PM (IST)
ਨਵੀਂ ਦਿੱਲੀ: ਮਾਰੂਤੀ ਸਜ਼ੂਕੀ ਦੀ ਦਮਦਾਰ ਤੇ 34 ਸਾਲ ਪੁਰਾਣੀ ਗੱਡੀ ਜਿਪਸੀ ਹੁਣ ਸੜਕਾਂ ‘ਤੇ ਨਜ਼ਰ ਨਹੀਂ ਆਵੇਗੀ। ਕੰਪਨੀ ਨੇ ਇਸ ਗੱਡੀ ਦੀ ਪ੍ਰੋਡਕਸ਼ਨ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਜਿਪਸੀ ਸੜਕਾਂ ‘ਤੇ ਤੇਜ਼ ਰਫ਼ਤਾਰ ਲਈ ਜਾਣੀ ਜਾਂਦੀ ਸੀ। ਜਿਪਸੀ ਦੇ ਚਾਰੇ ਟਾਇਰ ਇੰਜ਼ਨ ਨਾਲ ਜੁੜੇ ਹੁੰਦੇ ਸੀ। ਗੱਡੀ ਦੀ ਵਿਕਰੀ ਬੰਦ ਕਰਨ ਦੀ ਈਮੇਲ ਡੀਲਰਜ਼ ਨੂੰ ਭੇਜੀ ਗਈ ਹੈ। ਈਮਲੇ ‘ਚ ਡੀਲਰਜ਼ ਨੂੰ ਇਸ ਗੱਡੀ ਦੀ ਬੁਕਿੰਗ ਨਾ ਲੈਣ ਲਈ ਕਿਹਾ ਗਿਆ ਹੈ। ਜਿਪਸੀ, ਮਾਰੂਤੀ ਸਜ਼ੂਕੀ ਦੀ ਸਭ ਤੋਂ ਪੁਰਾਣੀਆਂ ਗੱਡੀਆਂ ਵਿੱਚੋਂ ਇੱਕ ਹੈ। ਇਸ ਨੂੰ ਭਾਰਤ ‘ਚ 1985 ‘ਚ ਲੌਂਚ ਕੀਤਾ ਗਿਆ ਸੀ। ਜਿਪਸੀ ਦੀ ਕੀਮਤ ਭਾਰਤ ‘ਚ 6.22 ਲੱਖ ਰੁਪਏ ਸੀ। ਇਸ ਦੇ ਸ਼ੌਕੀਨਾਂ ਨੂੰ ਦੁਖੀ ਹੋਣ ਦੀ ਲੋੜ ਨਹੀਂ ਕਿਉਂਕਿ ਕੰਪਨੀ ਜਲਦੀ ਹੀ ਇਸ ਤਰ੍ਹਾਂ ਦੀ ਹੋਰ ਗੱਡੀ ਲੌਂਚ ਕਰੇਗੀ। ਜਦੋਂ ਜਿਪਸੀ ਬਾਜ਼ਾਰ ‘ਚ ਆਈ ਸੀ ਤਾਂ ਲੋਕਾਂ ‘ਚ ਇਸ ਦਾ ਕਾਫੀ ਕ੍ਰੇਜ਼ ਸੀ। ਦੇਸ਼ ਦੇ ਪੁਲਿਸ ਤੇ ਇੰਡੀਅਨ ਆਰਮੀ ਇਸ ਗੱਡੀ ਦਾ ਹੀ ਇਸਤੇਮਾਲ ਕਰਦੀ ਸੀ। ਇਸ ਦੀ ਸਭ ਤੋਂ ਵੱਡੀ ਖੂਬੀ ਸੀ ਕਿ ਇਸ ‘ਚ 4X4 ਦਾ ਇੰਜ਼ਨ ਸੀ।