ਨਵੀਂ ਦਿੱਲੀ: ਚੀਨ ਦੀ ਮੋਬਾਇਲ ਕੰਪਨੀ ਸ਼ਿਓਮੀ ਆਪਣੇ ਮੋਬਾਇਲ ਡਿਵਾਇਸ ਦੇ ਕਸਟਮ ਫਰਮਵੇਅਰ ਅਪਡੇਟ ਦੇ ਲਈ ਤਿਆਰ ਹੈ। ਕੰਪਨੀ ਵੱਲੋਂ ਲਾਂਚ ਕੀਤੇ ਗਏ ਡਿਵਾਇਸ ਜਲਦੀ ਹੀ ਨਵੇਂ ਆਪ੍ਰੇਟਿੰਗ MIUI 11 ‘ਤੇ ਕੰਮ ਕਰ ਸਕਣਗੇ। ਅਪਡੇਟ ਦੇ ਲਈ ਚਾਰ ਫੇਸ ਤੈਅ ਕੀਤੇ ਗਏ ਹਨ।

ਇਨ੍ਹਾਂ ਅਪਡੇਟਸ ‘ਚ ਪਿਛਲੇ ਦੋ ਕੈਲੇਂਡਰ ਸਾਲਾ ਦੇ ਸਮਾਰਟਫੋਨ ਨੂੰ ਸ਼ਾਮਲ ਕੀਤਾ ਗਿਆ ਹੈ। 22 ਅਕਤੂਬਰ ਤੋਂ ਅਪਡੇਟਸ ਦਾ ਸਿਲਸਿਲਾ ਸ਼ੁਰੂ ਹੋਵੇਗਾ ਅਤੇ ਅੰਤਮ ਪੜਾਅ ‘ਚ ਇਸ ਨੂੰ 18-26 ਦਸੰਬਰ ਤਕ ਪੂਰਾ ਕੀਤਾ ਜਾਵੇਗਾ।

ਪਹਿਲੇ ਫੇਜ਼ ਦੀ ਸ਼ੁਰੂਆਤ 22-31 ਅਕਤੂਬਰ ‘ਚ ਹੋਵੇਗੀ, ਜਿਸ ‘ਚ ਸ਼ਾਮਲ ਹੋਣ ਵਾਲੀ ਡਿਵਾਇਸ ਫੋਚੋ Poco F, Redme K20, Redme Y 3, Redme 7, Redme Note 7, Redmi Note 7s, Redme Note 7 Pro ‘ਚ ਸ਼ਾਮਲ ਹਨ।



ਕੰਪਨੀ ਵੱਲੋਂ ਦੂਜਾ ਫੇਜ਼ 4-12 ਨਵੰਬਰ ਤਕ ਚਲੇਗਾ ਜਿਸ ‘ਚ Redmi K20 Pro, Redme 6, Redme 6 Pro, Redme 6 A, Redme Note 5, Redme Note 5 Pro, Redme 5, Redme 5 A, Redme Note 4, Redme Y 1, Redme Y 1 LITE, Redme Y 2, Redme 4, Mi Max 2, Mi Max 2 ਸਮਾਰਟਫੋਨਸ ਨੂੰ ਸ਼ਾਮਲ ਕੀਤਾ ਗਿਆ ਹੈ।

ਅਪਡੇਸ਼ਨ ਦੇ ਤੀਜੇ ਫੇਜ਼ ਦੀ ਸ਼ੁਰੂਆਤ 13 ਨਵੰਬਰ ਤੋਂ 29 ਨਵੰਬਰ ਤਕ ਹੈ ਜਿਸ ‘ਚ Redme Note 6 Pro, Redme 7 A, Redme 8, Redme 8 A, Redme Note 8 ਡਿਵਾਇਸਜ਼ ਨੂੰ ਸ਼ਾਮਲ ਕੀਤਾ ਗਿਆ ਹੈ।

MIUI 11 ਦੇ ਅੰਤਮ ਅਪਡੇਸ਼ਨ ਪੜਾਅ ‘ਚ ਸਿਰਫ Redme Note 8 Pro ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਦੀ ਤਾਰੀਖ 18 ਦਸੰਬਰ ਤੋਂ 26 ਦਸੰਬਰ ਤੈਅ ਕੀਤੀ ਗਈ ਹੈ। ਇਸ ਅਪਡੇਸ਼ਨ ‘ਚ ਕਈ ਨਵੇਂ ਫੀਚਰਸ ਸ਼ਾਮਲ ਕੀਤੇ ਗਏ ਹਨ।