Mobile Emergency Settings: ਸਮਾਰਟਫ਼ੋਨ ਇੱਕ ਅਜਿਹਾ ਯੰਤਰ ਬਣ ਗਿਆ ਹੈ ਜੋ ਲਗਪਗ ਹਰ ਸਮੇਂ ਲੋਕਾਂ ਦੇ ਹੱਥਾਂ ਵਿੱਚ ਹੁੰਦਾ ਹੈ। ਇਸ ਡਿਵਾਈਸ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਕਈ ਫਾਇਦੇਮੰਦ ਫੀਚਰਸ ਹਨ। ਹਰ ਵੇਲੇ ਤੁਹਾਡੇ ਨਾਲ ਰਹਿਣ ਵਾਲੇ ਫ਼ੋਨਾਂ ਵਿੱਚ ਕਈ ਐਮਰਜੈਂਸੀ ਫੀਚਰ ਵੀ ਹੁੰਦੇ ਹਨ ਜੋ ਔਖੇ ਵੇਲੇ ਕੰਮ ਆ ਸਕਦੇ ਹਨ। ਅਜਿਹਾ ਹੀ ਇੱਕ ਫੀਚਰ ਡਾਕਟਰੀ ਜਾਣਕਾਰੀ ਜੋੜਨ ਵਾਲਾ ਹੈ। ਇਹ ਫੀਚਰ ਐਮਰਜੈਂਸੀ ਵਿੱਚ ਤੁਹਾਡੀ ਜਾਨ ਬਚਾ ਸਕਦਾ ਹੈ।
ਐਂਡਰਾਇਡ ਫੋਨਾਂ ਵਿੱਚ Medical Info ਦਰਜ ਕਰਨ ਦਾ ਵਿਕਲਪ ਹੁੰਦਾ ਹੈ। ਅਹਿਮ ਗੱਲ ਹੈ ਕਿ ਇਸ ਜਾਣਕਾਰੀ ਨੂੰ ਫੋਨ ਦੀ ਲੌਕ ਸਕ੍ਰੀਨ 'ਤੇ ਵੀ ਐਕਸੈਸ ਕੀਤਾ ਜਾ ਸਕਦਾ ਹੈ। ਇਸ ਲਈ ਜਦੋਂ ਕੋਈ ਮੁਸੀਬਤ ਜਾਂ ਹਾਦਸੇ ਦਾ ਸ਼ਿਕਾਰ ਹੋ ਜਾਏ ਤਾਂ ਇਸ ਮੁਸੀਬਤ ਦੇ ਸਮੇਂ ਵਿੱਚ ਮੋਬਾਈਲ ਜਾਨ ਬਚਾ ਸਕਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਹ ਜਾਣਕਾਰੀ ਕਿੱਥੇ ਤੇ ਕਿਵੇਂ ਦਰਜ ਕਰ ਸਕਦੇ ਹੋ।
ਇਹ ਵੀ ਪੜ੍ਹੋ: Smartphone Tips: ਮੋਬਾਈਲ 'ਚ ਐਪਸ ਇੰਸਟਾਲ ਕਰਦੇ ਵੇਲੇ ਨਾ ਕਰੋ 3 ਗਲਤੀਆਂ, ਲੱਗ ਜਾਏਗਾ ਵੱਡਾ ਝਟਕਾ
ਫ਼ੋਨ ਵਿੱਚ ਡਾਕਟਰੀ ਜਾਣਕਾਰੀ ਇਸ ਤਰ੍ਹਾਂ ਦਰਜ ਕਰੋ
1. ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਦੀ ਸੈਟਿੰਗ 'ਚ ਜਾਣਾ ਹੋਵੇਗਾ।
2. ਫਿਰ ਇੱਥੇ ਤੁਹਾਨੂੰ ਸੇਫਟੀ ਤੇ ਐਮਰਜੈਂਸੀ 'ਤੇ ਟੈਪ ਕਰਨਾ ਹੋਵੇਗਾ।
3. ਇਸ ਤੋਂ ਬਾਅਦ ਤੁਹਾਨੂੰ ਮੈਡੀਕਲ ਜਾਣਕਾਰੀ 'ਤੇ ਟੈਪ ਕਰਨਾ ਹੋਵੇਗਾ।
4. ਇੱਥੇ ਤੁਸੀਂ ਮੈਡੀਕਲ ਕੰਡੀਸ਼ਨ, ਐਲਰਜੀ, ਮੌਜੂਦਾ ਇਲਾਜ, ਬਲੱਡ ਗਰੁੱਪ ਤੇ ਘਰ ਦਾ ਪਤਾ ਵਰਗੀ ਜਾਣਕਾਰੀ ਦਰਜ ਕਰ ਸਕਦੇ ਹੋ।
5. ਫਿਰ ਤੁਹਾਨੂੰ ਇਸ ਨੂੰ ਸੇਵ ਕਰਨਾ ਹੋਵੇਗਾ।
6. ਬੈਕ ਕਰਨ 'ਤੇ ਤੁਸੀਂ ਇੱਥੇ ਐਮਰਜੈਂਸੀ ਸੰਪਰਕ ਦਾ ਵਿਕਲਪ ਦੇਖੋਗੇ।
ਇੱਥੇ ਟੈਪ ਕਰਕੇ ਤੁਸੀਂ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਦੇ ਨੰਬਰ ਵੀ ਜੋੜ ਸਕਦੇ ਹੋ।
ਇੰਝ ਮਿਲੇਗੀ ਐਮਰਜੈਂਸੀ ਵਿੱਚ ਮਦਦ
ਰੱਬ ਨਾ ਕਰੇ ਜੇ ਕਦੇ ਅਜਿਹੀ ਸਥਿਤੀ ਪੈਦਾ ਹੋ ਜਾਏ ਕਿ ਤੁਸੀਂ ਕੁਝ ਬੋਲਣ ਜਾਂ ਕਰਨ ਦੀ ਸਥਿਤੀ ਵਿੱਚ ਨਹੀਂ ਹੁੰਦੇ ਜਾਂ ਇਹ ਤੁਹਾਡੇ ਨਾਲ ਕੁਝ ਖਾਸ ਸਿਹਤ ਕਾਰਨਾਂ ਕਰਕੇ ਵਾਪਰੇ ਤਾਂ ਅਜਿਹੀ ਸਥਿਤੀ 'ਚ ਤੁਹਾਡਾ ਫੋਨ ਫਾਇਦੇਮੰਦ ਹੋਵੇਗਾ। ਐਮਰਜੈਂਸੀ ਵਿੱਚ ਤੁਹਾਡੀ ਮਦਦ ਕਰਨ ਲਈ ਜਦੋਂ ਕੋਈ ਤੁਹਾਡੇ ਫ਼ੋਨ ਨੂੰ ਅਨਲੌਕ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਲੌਕ ਸਕ੍ਰੀਨ ਦੇ ਹੇਠਾਂ ਐਮਰਜੈਂਸੀ ਕਾਲ ਦਾ ਵਿਕਲਪ ਆਪਣੇ ਆਪ ਦਿਖਾਈ ਦੇਵੇਗਾ।
ਜਿਵੇਂ ਹੀ ਤੁਹਾਡੀ ਮਦਦ ਲਈ ਆਇਆ ਵਿਅਕਤੀ ਇਸ 'ਤੇ ਟੈਪ ਕਰੇਗਾ ਤਾਂ ਫੋਨ 'ਚ ਸੇਵ ਕੀਤੇ ਐਮਰਜੈਂਸੀ ਕਾਂਟੈਕਟ ਵੀ ਦਿੱਸਣ ਲੱਗ ਜਾਣਗੇ। ਇਸ ਦੇ ਨਾਲ ਹੀ ਮੈਡੀਕਲ ਜਾਣਕਾਰੀ ਵੀ ਹੇਠਾਂ ਲਿਖੀ ਦਿਖਾਈ ਦੇਵੇਗੀ। ਜਿਵੇਂ ਹੀ ਕੋਈ ਇਸ 'ਤੇ ਟੈਪ ਕਰੋਗੇ ਤਾਂ ਤੁਹਾਡੇ ਦੁਆਰਾ ਸੇਵ ਕੀਤੀ ਗਈ ਸਾਰੀ ਜਾਣਕਾਰੀ ਦਿਖਾਈ ਦੇਵੇਗੀ। ਅਜਿਹੀ ਸਥਿਤੀ ਵਿੱਚ ਤੁਹਾਨੂੰ ਤੁਰੰਤ ਡਾਕਟਰੀ ਸਹੂਲਤ ਦਿੱਤੀ ਜਾ ਸਕਦੀ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਵੀ ਇਸ ਬਾਰੇ ਸੂਚਿਤ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: Mobile Phone: ਜੇਕਰ ਤੁਹਾਡਾ ਮੋਬਾਈਲ ਫੋਨ ਹੋ ਗਿਆ ਚੋਰੀ, ਤਾਂ ਸਭ ਤੋਂ ਪਹਿਲਾਂ ਕਰ ਲਓ ਆਹ ਕੰਮ, ਨਹੀਂ ਹੋਵੇਗੀ ਦੁਰਵਰਤੋਂ