Mobile Phone: ਅੱਜਕੱਲ੍ਹ ਲੋਕ ਸੜਕ ‘ਤੇ ਚੱਲਦਿਆਂ ਹੋਇਆਂ ਫੋਨ ਦੀ ਵਰਤੋਂ ਕਰਦੇ ਰਹਿੰਦੇ ਹਨ, ਜਦੋਂ ਉਹ ਮੋਟਰਸਾਈਕਲ ‘ਤੇ ਜਾ ਰਹੇ ਹੁੰਦੇ ਹਨ, ਉਸ ਵੇਲੇ ਫੋਨ ਦੀ ਵਰਤੋਂ ਕਰਦੇ ਹਨ, ਅਜਿਹੇ ਵਿੱਚ ਫੋਨ ਚੋਰੀ ਹੋਣ ਦੀਆਂ ਕਈ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ। ਅੱਜਕੱਲ੍ਹ ਚੋਰ ਲੋਕਾਂ ਦੇ ਹੱਥਾਂ ‘ਚੋਂ ਫੋਨ ਖੋਹ ਕੇ ਭੱਜ ਜਾਂਦੇ ਹਨ ਅਤੇ ਕਈ ਵਾਰ ਇਦਾਂ ਹੁੰਦਾ ਹੈ ਕਿ ਲੋਕ ਆਪਣਾ ਫੋਨ ਰੱਖ ਦਿੰਦੇ ਹਨ ਤਾਂ ਕੋਈ ਚੁੱਕ ਕੇ ਲੈ ਜਾਂਦਾ ਹੈ।


ਜਦੋਂ ਕਿਸੇ ਦਾ ਫੋਨ ਚੋਰੀ ਹੋ ਜਾਂਦਾ ਹੈ ਤਾਂ ਉਹ ਵਿਅਕਤੀ ਕਾਫੀ ਪਰੇਸ਼ਾਨ ਹੋ ਜਾਂਦਾ ਹੈ, ਉਸ ਦੀ ਮੁਸ਼ਕਿਲ ਵੱਧ ਜਾਂਦੀ ਹੈ, ਕਿਉਂਕਿ ਅੱਜਕੱਲ੍ਹ ਲੋਕ ਮੋਬਾਈਲ ਫੋਨ ਵਿੱਚ ਆਪਣਾ ਸਾਰਾ ਡਾਟਾ ਸਾਂਭ ਕੇ ਰੱਖਦੇ ਹਨ, ਇੱਥੇ ਤੱਕ ਕਿ ਉਨ੍ਹਾਂ ਦੀਆਂ ਬੈਂਕ ਦੀਆਂ ਡਿਟੇਲਸ ਵੀ ਫੋਨ ਵਿੱਚ ਹੁੰਦੀਆਂ ਹਨ।


ਇਸ ਕਰਕੇ ਲੋਕ ਫੋਨ ਚੋਰੀ ਹੁੰਦਿਆਂ ਹੀ ਸੋਚਦੇ ਹਨ ਕਿ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਜਾਵੇ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡਾ ਫੋਨ ਚੋਰੀ ਹੋ ਗਿਆ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾ ਕੰਮ ਕੀ ਕਰਨਾ ਚਾਹੀਦਾ ਹੈ।


ਸਭ ਤੋਂ ਪਹਿਲਾਂ ਸਿੰਮ ਕਰਵਾਓ ਬੰਦ


ਜੇਕਰ ਤੁਹਾਡਾ ਫੋਨ ਚੋਰੀ ਹੋ ਜਾਂਦਾ ਹੈ ਜਾਂ ਫਿਰ ਕਿਤੇ ਡਿੱਗ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਟੈਲੀਕਾਮ ਕੰਪਨੀ ਦੇ ਕਸਟਮਰ ਕੇਅਰ ਅਧਿਕਾਰੀ ਨੂੰ ਕਾਲ ਕਰਕੇ ਇਸ ਗੱਲ ਦੀ ਜਾਣਕਾਰੀ ਦੇ ਕੇ ਸਿੰਮ ਬੰਦ ਕਰਵਾਉਣਾ ਚਾਹੀਦਾ ਹੈ। ਕਿਉਂਕਿ ਜੇਕਰ ਤੁਹਾਡਾ ਫੋਨ ਕਿਸੇ ਦੇ ਹੱਥ ਲੱਗ ਗਿਆ ਹੈ ਤਾਂ ਫਿਰ ਤੁਹਾਡੇ ਨੰਬਰ ਦੇ ਸਹਾਰੇ ਤੁਹਾਨੂੰ ਆਰਥਿਕ ਨੁਕਸਾਨ ਪਹੁੰਚਾ ਸਕਦਾ ਹੈ।


ਕਿਉਂਕਿ ਫੋਨ ਨੰਬਰ ਨਾਲ ਬੈਂਕ ਅਕਾਊਂਟ, ਅਧਾਰ ਕਾਰਡ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਹਨ। ਅਜਿਹੇ ਵਿੱਚ ਕੋਈ ਵੀ ਇਸ ਦੀ ਦੁਰਵਰਤੋਂ ਕਰ ਸਕਦਾ ਹੈ। ਇਸ ਕਰਕੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਸਿੰਮ ਬੰਦ ਕਰਵਾਉਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Healthy Relationship Tips: ਇਹ ਆਦਤਾਂ ਖਰਾਬ ਕਰ ਦਿੰਦੀਆਂ ਚੰਗੇ ਰੋਮਾਂਟਿਕ ਰਿਸ਼ਤੇ ਨੂੰ, ਇੰਝ ਬਦਲਾਅ ਕਰਕੇ ਬਚਾਓ ਪਿਆਰ ਭਰਿਆ ਰਿਸ਼ਤਾ


ਪੁਲਿਸ ਵਿੱਚ ਦਰਜ ਕਰਵਾਓ ਸ਼ਿਕਾਇਤ


ਇਸ ਤੋਂ ਬਾਅਦ, ਤੁਹਾਨੂੰ ਨਜ਼ਦੀਕੀ ਪੁਲਿਸ ਸਟੇਸ਼ਨ ਜਾਣਾ ਚਾਹੀਦਾ ਹੈ ਅਤੇ ਆਪਣੇ ਫੋਨ ਦੇ ਚੋਰੀ ਹੋਣ ਜਾਂ ਗੁਆਚਣ ਬਾਰੇ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਇਸ ਵਿੱਚ ਤੁਹਾਨੂੰ ਪੁਲਿਸ ਨੂੰ ਤੁਹਾਡੇ ਫੋਨ ਦਾ IMEI ਨੰਬਰ ਨਾਲ ਜੁੜੀ ਸਾਰੀ ਜਾਣਕਾਰੀ, ਇਹ ਕਦੋਂ ਖਰੀਦਿਆ ਗਿਆ ਸੀ? ਇਸ ਸਬੰਧੀ ਸਾਰੀ ਜਾਣਕਾਰੀ ਪੁਲਿਸ ਨੂੰ ਲਿਖਤੀ ਰੂਪ ਵਿੱਚ ਦੇਣੀ ਚਾਹੀਦੀ ਹੈ। ਇਸ ਤੋਂ ਬਾਅਦ ਹੀ ਪੁਲਿਸ ਇਸ ਦਾ ਪਤਾ ਲਗਾਉਣ ਲਈ ਕਾਰਵਾਈ ਸ਼ੁਰੂ ਕਰੇਗੀ।


ਇਦਾਂ ਕਰੋ ਆਨਲਾਈਨ ਸ਼ਿਕਾਇਤ


ਤੁਹਾਡਾ ਫ਼ੋਨ ਚੋਰੀ ਹੋਣ ਤੋਂ ਬਾਅਦ, ਤੁਸੀਂ ਇਸ ਨੂੰ ਬੰਦ ਕਰਨ ਅਤੇ ਗੁਆਚਣ ਸਬੰਧੀ ਆਨਲਾਈਨ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਅਧਿਕਾਰਤ ਵੈੱਬਸਾਈਟ https://www.ceir.gov.in/ 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣੇ ਮੋਬਾਈਲ ਦੀ ਜਾਣਕਾਰੀ ਉੱਥੇ ਦੇਣੀ ਹੋਵੇਗੀ। ਜਿਸ ਵਿੱਚ ਫ਼ੋਨ ਨੰਬਰ, IMEI ਨੰਬਰ ਅਤੇ ਤੁਹਾਡਾ ਚਲਾਨ ਅਪਲੋਡ ਕਰਨਾ ਹੋਵੇਗਾ। ਉਸ ਤੋਂ ਬਾਅਦ ਫੋਨ ਕਿੱਥੇ ਚੋਰੀ ਹੋਇਆ? ਚੋਰੀ ਕਿਸ ਤਰੀਕ ਨੂੰ ਹੋਈ? ਇਹ ਦੱਸਣਾ ਪਵੇਗਾ।


ਜਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ, ਉਸ ਥਾਣੇ ਦਾ ਨਾਮ, ਪੁਲਿਸ ਸ਼ਿਕਾਇਤ ਨੰਬਰ ਅਤੇ ਪੁਲਿਸ ਸ਼ਿਕਾਇਤ ਨੂੰ ਅਪਲੋਡ ਕਰਨਾ ਹੋਵੇਗਾ। ਇਸ ਦੇ ਨਾਲ ਹੀ ਤੁਹਾਨੂੰ ਆਪਣੀ ਜਾਣਕਾਰੀ ਵੀ ਦਰਜ ਕਰਨੀ ਪਵੇਗੀ। ਜਿਸ ਵਿੱਚ ਤੁਸੀਂ ਆਪਣਾ ਨਾਮ, ਪਤਾ, ਪਛਾਣ ਪੱਤਰ, ਆਈਡੀ ਕਾਰਡ ਦੀ ਫੋਟੋ, ਈਮੇਲ ਆਈਡੀ ਅਤੇ ਅੰਤ ਵਿੱਚ ਕੈਪਚਾ ਦਰਜ ਕਰਕੇ ਆਨਲਾਈਨ ਸ਼ਿਕਾਇਤ ਦਰਜ ਕਰ ਸਕਦੇ ਹੋ।


ਇਹ ਵੀ ਪੜ੍ਹੋ: Obesity: ਭਾਰਤ 'ਚ ਤੇਜ਼ੀ ਨਾਲ ਮੋਟੇ ਹੋ ਰਹੇ ਲੋਕ, WHO ਨੇ ਦੱਸੀ ਵਜ੍ਹਾ, ਰਹਿ ਜਾਓਗੇ ਹੈਰਾਨ