ਚੰਡੀਗੜ੍ਹ: ਕੋਰੋਨਾ ਵਾਇਰਸ ਸੰਕਟ ਦੌਰਾਨ ਸੈਨੇਟਾਈਜ਼ਰ ਦਾ ਇਸਤੇਮਾਲ ਵੱਡੇ ਪੱਧਰ 'ਤੇ ਹੋ ਰਿਹਾ ਹੈ। ਜਿੱਥੇ ਹੱਥਾਂ ਲਈ ਵਰਤਿਆ ਜਾਂਦਾ ਹੈ, ਉੱਥੇ ਹੀ ਲੋਕ ਇਸ ਨਾਲ ਆਪਣਾ ਮੋਬਾਈਲ ਫੋਨ ਵੀ ਸਾਫ ਕਰ ਰਹੇ ਹਨ। ਇਸ ਦੇ ਗੰਭੀਰ ਨਤੀਜੇ ਦਿਖਾਈ ਦੇ ਰਹੇ ਹਨ।


ਲੋਕ ਮੋਬਾਈਲ ਸੈਨੀਟਾਈਜ਼ ਕਰ ਰਹੇ ਹਨ ਜਿਸ ਦਾ ਸਕਰੀਨ ਤੇ ਲੈਂਸ 'ਤੇ ਅਸਰ ਪੈ ਰਿਹਾ ਹੈ। ਰਿਪੋਰਟਾਂ ਮੁਤਾਬਕ ਕਈ ਲੋਕਾਂ ਨੇ ਆਪਣੇ ਫੋਨ 'ਚ ਖਰਾਬੀ ਦੀ ਸ਼ਿਕਾਇਤ ਕੀਤੀ ਜਿਸ ਦਾ ਕਾਰਨ ਡਿਵਾਇਸ ਸਾਫ ਕਰਨ ਲਈ ਹੈਂਡ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਮੰਨਿਆ ਜਾ ਰਿਹਾ ਹੈ। ਮੋਬਾਈਲ ਰਿਪੇਅਰ ਦੁਕਾਨਾਂ 'ਚ ਅਜਿਹੇ ਮਾਮਲੇ ਸਾਹਮਣੇ ਆਏ ਜਿਨ੍ਹਾਂ 'ਚ ਫੋਨ ਦੀ ਸਕਰੀਨ ਤੋਂ ਲੈ ਕੇ ਇਸ ਦੇ ਈਅਰਫੋਨ ਜੈਕ ਤੇ ਕੈਮਰਾ ਲੈਂਸ ਤਕ ਖਰਾਬ ਹੋਏ ਹਨ।


ਸੈਨੀਟਾਈਜ਼ਰ 'ਚ ਐਲਕੋਹਲ ਹੁੰਦਾ ਹੈ ਜਿਸ ਕਾਰਨ ਵਾਇਰਸ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ ਪਰ ਮੋਬਾਇਲ ਫੋਨ 'ਤੇ ਸੈਨੀਟਾਈਜ਼ਰ ਲਾਉਣ ਨਾਲ ਇਹ ਸਪੀਕਰ ਤੇ ਮਾਈਕ੍ਰੋਫੋਨ ਵਾਲੀ ਥਾਂ 'ਤੇ ਹੈਂਡਸੈੱਟ ਦੇ ਅੰਦਰ ਪਹੁੰਚ ਜਾਂਦਾ ਹੈ ਤੇ ਉਸ 'ਚ ਮੌਜੂਦ ਚਿਪ ਤੇ ਸਰਕਟ ਨੂੰ ਨੁਕਸਾਨ ਪਹੁੰਚਾਉਂਦਾ ਹੈ।


ਅਜਿਹੇ 'ਚ ਫੋਨ ਸਾਫ ਕਰਨ ਲਈ ਛੋਟਾ ਜਿਹਾ ਕੱਪੜਾ ਲੈ ਕੇ ਇੱਕ ਬੂੰਦ ਸੈਨੇਟਾਈਜ਼ਰ ਪਾਉਣਾ ਚਾਹੀਦਾ ਹੈ ਤੇ ਫਿਰ ਇਕ ਸੇਧ 'ਚ ਫੋਨ ਦੀ ਸਕ੍ਰੀਨ ਤੇ ਉਸ ਦੇ ਬੈਕ ਪੈਨਲ ਨੂੰ ਸਾਫ ਕਰਨਾ ਚਾਹੀਦਾ ਹੈ। ਕਦੇ ਵੀ ਇਸ ਦੇ ਮਾਈਕ੍ਰੋਫੋਨ, ਸਪੀਕਰ ਜਾਂ ਚਾਰਜਿੰਗ ਜੈਕ ਕੋਲ ਨਾ ਲੈ ਕੇ ਜਾਓ।


ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 10 ਲੱਖ ਤੋਂ ਪਾਰ, ਸਿਹਤ ਮੰਤਰੀ ਨੇ ਕਿਹਾ ਭਾਰਤ ਜਿੱਤ ਦੇ ਕਰੀਬ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ