ਨਵੀਂ ਦਿੱਲੀ: ਇੰਟਰਨੈੱਟ ਹੁਣ ਅਜਿਹਾ ਜਾਲ ਬਣ ਗਿਆ ਹੈ ਜਿਸ 'ਚ ਕੌਣ ਫਸ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ। ਅਕਸਰ ਇੰਟਰਨੈੱਟ ਰਾਹੀਂ ਚੋਰੀ ਤੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਹਨ। ਕਈ ਵਾਰ ਲੋਕ ਘੁਟਾਲਿਆਂ 'ਚ ਫਸ ਜਾਂਦੇ ਹਨ। ਕਈ ਵਾਰ ਐਪਸ ਤੁਹਾਡੀ ਜਾਣਕਾਰੀ ਨੂੰ ਚੋਰੀ ਕਰ ਤੁਹਾਡਾ ਡੇਟਾ ਵੇਚ ਦਿੰਦੀ ਹੈ। ਤੁਹਾਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਇਹ ਐਪਸ ਤੁਹਾਡੀ ਜਾਸੂਸੀ ਵੀ ਕਰਦੇ ਹਨ।


ਗੂਗਲ ਪਲੇ ਸਟੋਰ 'ਤੇ ਬਹੁਤ ਸਾਰੀਆਂ ਐਪਸ ਹਨ ਜੋ ਤੁਹਾਨੂੰ ਦੱਸੇ ਬਿਨਾਂ ਤੁਹਾਡੇ ਫੋਨ ਦੀ ਨਿਗਰਾਨੀ ਕਰਦੀਆਂ ਹਨ। ਅਜਿਹੀ ਸਥਿਤੀ 'ਚ ਅਸੀਂ ਕਹਾਂਗੇ ਕਿ ਕਿਸ ਐਪ ਨੂੰ ਕਿਹੜੀ ਆਗਿਆ ਮਿਲੀ ਹੈ, ਇਸ ਨੂੰ ਸਹੀ ਢੰਗ ਨਾਲ ਚੈੱਕ ਕਰੋ। ਖਾਸਕਰ ਅਜਿਹੇ ਐਪਸ ਜੋ ਤੁਹਾਡੇ ਸੰਪਰਕਾਂ, ਫੋਟੋ ਗੈਲਰੀ, ਆਦਿ 'ਤੇ ਨਜ਼ਰ ਰੱਖਦੇ ਹਨ।

ਗੂਗਲ ਨੇ ਇਸ ਸਾਲ ਪਲੇਸਟੋਰ ਤੋਂ ਇੱਕ ਹਜ਼ਾਰ ਤੋਂ ਵੱਧ ਐਪਸ ਨੂੰ ਮਿਟਾ ਦਿੱਤਾ। ਹੁਣ ਤਕਰੀਬਨ 29 ਅਜਿਹੀਆਂ ਐਪਸ ਬਾਰੇ ਜਾਣਿਆ ਜਾ ਰਿਹਾ ਹੈ ਜੋ ਤੁਹਾਡੀ ਮਰਜ਼ੀ ਤੋਂ ਬਿਨਾਂ ਤੁਹਾਡੇ ਫੋਨ ਤੋਂ ਫੋਟੋਆਂ ਚੋਰੀ ਕਰਦੇ ਹਨ

ਇਹ ਨੇ ਐਪਸ:

1. ਸੈਲਫੀ ਕੈਮਰਾ ਪ੍ਰੋ, 2. ਪ੍ਰੋ ਕੈਮਰਾ ਬਿਊਟੀ, 3. ਪ੍ਰੀਜ਼ਮਾ ਫੋਟੋ ਇਫੈਕਟ, 4. ਫੋਟੋ ਐਡੀਟਰ, 5. ਫੋਟੋ ਆਰਟ ਪ੍ਰੋ ਇਫੈਕਟ, 6. ਹੌਰੀਜ਼ੋਨ ਬਿਊਟੀ ਕੈਮਰਾ, 7. ਕਾਰਟੂਨ ਫੋਟੋ ਫਿਲਟਰ, 8. ਕਾਰਟੂਨ ਇਫੈਕਟ, 9. ਕਾਰਟੂਨ ਆਰਟ ਫੋਟੋਜ਼, 10. ਕਾਰਟੂਨ ਆਰਟ ਫੋਟੋ, 11. ਕਾਰਟੂਨ ਆਰਟ ਫੋਟੋ ਫਿਲਟਰ, 12. ਓਸਮ ਕਾਰਟੂਨ ਆਰਟ, 13. ਆਰਟ ਫਲਿੱਪ ਫੋਟੋ ਐਡੀਟਿੰਗ, 14. ਆਰਟ ਫਿਲਟਰ, 15. ਆਰਟ ਫਿਲਟਰ ਫੋਟੋ, 16. ਆਰਟ ਫਿਲਟਰ ਫੋਟੋ ਇਫੈਕਟ, 17. ਆਰਟ ਫਿਲਟਰ ਫੋਟੋ ਐਡੀਟਰ, 18. ਆਰਟ ਇਫੈਕਟ ਫ਼ੌਰ ਫੋਟੋ, 19. ਆਰਟ ਐਡੀਟਰ, 20. ਵਾਲਪੇਪਰ ਐਚਡੀ, 21. ਸੁਪਰ ਕੈਮਰਾ, 22. ਪਿਕਸਰ, 23. ਮੈਜਿਕ ਆਰਟ ਫਿਲਟਰ ਫੋਟੋ ਐਡੀਟਰ, 24. ਫਿਲ ਆਰਟ ਫੋਟੋ ਐਡੀਟਰ, 25. ਇਮੋਜੀ ਕੈਮਰਾ, 26. ਬਿਊਟੀ ਕੈਮਰਾ, 27. ਆਰਟੀਸਟਿਕ ਇਫੈਕਟ ਫਿਲਟਰ, 28. ਆਰਟ ਇਫੈਕਟ, 29. ਆਰਟ ਇਫੈਕਟਸ।