ਨਵੀਂ ਦਿੱਲੀ: ਲੇਨੋਵੋ ਦੀ ਸਬ-ਬ੍ਰਾਂਡ ਕੰਪਨੀ ਮੋਟੋਰੋਲਾ ਨੇ ਆਪਣੇ ‘ਮੋਟੋ ਜੀ’ ਸੀਰੀਜ਼ ਦੇ ਅੱਠਵੇਂ ਵਰਜਨ ਨੂੰ ਲਾਂਚ ਕਰ ਦਿੱਤਾ ਹੈ। ਮੋਟੋ ਜੀ ਦਾ ਅੱਠਵਾਂ ਵਰਜਨ ‘ਜੀ 8 ਪੱਲਸ’ ਸਟ੍ਰੋਕ ਐਂਡ੍ਰਾਈਡ ਨਾਲ ਦੇਸ਼ ‘ਚ 13,999 ਰੁਪਏ ‘ਚ ਲਾਂਚ ਕੀਤਾ ਗਿਆ ਹੈ। ਕੰਪਨੀ ਮੁਤਾਬਕ ਹੈਂਡਸੈਟ ਇੱਕ ਕਵਾਡ-ਪਿਕਸੇਲ ਕੈਮਰਾ ਸਿਸਟਮ ਦੇ ਨਾਲ ਆਉਂਦਾ ਹੈ ਅਤੇ ਚਾਰ ਗੁਣਾ ਘੱਟ ਲਾਈਟ ਵਾਲੀ ਤਸਵੀਰਾਂ ਪ੍ਰਤੀ ਸੰਵੇਦਨਸ਼ੀਲ ਹੇ ਅਤੇ ਕਿਸੇ ਵੀ ਲਾਈ ‘ਚ ਵੀਡੀਓ ਬਣਾ ਸਕਦਾ ਹੈ।

ਫੋਨ ‘ਚ ਆਟੋਫੋਕਸ ਦੇ ਨਾਲ 48 ਐਮਪੀ ਸੈਂਸਰ ਹੈ, ਇਸ ਦੇ ਨਾਲ ਹੀ 16 ਐਮਪੀ ਸੈਂਸਰ ਅਤੇ 5 ਐਮਪੀ ਕੈਮਰਾ ਹੈ। ਫਰੰਟ ‘ਚ 25 ਐਮਪੀ ਸੈਲਫੀ ਸਨੈਪਰ ਹੈ, ਜੋ ਐਫ/22 ਅਪਰਚਰ ਦੇ ਨਾਲ ਆਉਂਦਾ ਹੈ। ਮੋਟੋਰੋਲਾ ਨੇ ਕਿਹਾ, “ ਕੈਮਰਾ ਵੀਡੀਓ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜੋ ਕਲਾਡ-ਪਿਕਸਲ ਤਕਨੀਕ ਦੇ ਨਾਲ, ਘੱਟ ਲਾਈ ‘ਚ ਚਮਕੀਲਾ ਵੀਡੀਆ ਕੈਪਚਰ ਕਰਦਾ ਹੈ”।

ਕੰਪਨੀ ਦਾ ਫੋਨ 6.3 ਇੰਚ ਮੈਕਸ ਵਿਜਨ ਫੁਲ ਐਚਡੀ ਪੱਲਸ ਡਿਸਪਲੇ ਅੇਤ ਸਟੀਰੀਓ ਸਪੀਕਰ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਦੀ 4000 ਐਮਏਐਚ ਬੈਟਰੀ ਇੱਕ ਵਾਰ ਚਾਰਜ ਕਰਨ ‘ਤੇ 40 ਘੰਟੇ ਤਕ ਚਲਦੀ ਹੈ।