Apple ਨੇ ਹਾਲ ਹੀ 'ਚ iOS 18 ਰਿਲੀਜ਼ ਕੀਤਾ ਹੈ। ਪਰ ਇਸ ਦੌਰਾਨ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ, ਜੋ ਯੂਜ਼ਰਸ ਨੂੰ ਨਿਰਾਸ਼ ਕਰ ਸਕਦੀ ਹੈ। ਦਰਅਸਲ, ਪਤਾ ਲੱਗਿਆ ਹੈ ਕਿ Netflix ਹੁਣ ਕਈ iPhones 'ਚ ਕੰਮ ਕਰਨਾ ਬੰਦ ਕਰ ਦੇਵੇਗਾ। Netflix ਕੁਝ ਆਈਫੋਨ ਮਾਡਲ ਵਿੱਚ ਸਪੋਰਟ ਨਹੀਂ ਕਰੇਗਾ ਅਤੇ ਇਸਨੂੰ ਹਮੇਸ਼ਾ ਲਈ ਬੰਦ ਕਰ ਦੇਵੇਗਾ।



9to5Mac ਨੇ ਦੱਸਿਆ ਕਿ Netflix ਨੇ ਪੁਸ਼ਟੀ ਕੀਤੀ ਹੈ ਕਿ ਉਹ iOS 16 ਅਤੇ iPadOS ਨੂੰ ਸਪੋਰਟ ਕਰਨਾ ਬੰਦ ਕਰ ਦੇਵੇਗਾ। iOS 17 ਜਾਂ ਇਸ ਤੋਂ ਬਾਅਦ ਦੇ ਵਰਜ਼ਨ ਨੂੰ ਚਲਾਉਣ ਲਈ ਨੈੱਟਫਲਿਕਸ ਐਪ ਨੂੰ ਅਪਡੇਟ ਕਰਨਾ ਜ਼ਰੂਰੀ ਹੋਵੇਗਾ। Netflix ਐਪ ਉਨ੍ਹਾਂ iPhones 'ਤੇ ਨਹੀਂ ਚੱਲ ਸਕੇਗੀ ਜਿਨ੍ਹਾਂ ਨੂੰ iOS 17 'ਤੇ ਅੱਪਡੇਟ ਨਹੀਂ ਕੀਤਾ ਜਾ ਸਕਦਾ ਹੈ। ਇਸ ਸੂਚੀ ਵਿੱਚ iPhone 8, iPhone 8 Plus, iPhone X, Apple ਦੀ ਪਹਿਲੀ ਜਨਰੇਸ਼ਨ ਦਾ iPad Pro ਅਤੇ iPad 5 ਟੈਬਲੇਟ ਸ਼ਾਮਲ ਹਨ।


ਇਹ ਵੀ ਪੜ੍ਹੋ: ਲਿਫਟ ਦੇ ਅੰਦਰ ਕਿਉਂ ਲੱਗਿਆ ਹੁੰਦਾ ਸ਼ੀਸ਼ਾ? ਸਾਹਮਣੇ ਆਈ ਹੈਰਾਨ ਕਰਨ ਵਾਲੀ ਵਜ੍ਹਾ


ਬੰਦ ਹੋ ਸਕਦਾ Netflix ਦਾ ਸਪੋਰਟ


ਜਿਨ੍ਹਾਂ ਯੂਜ਼ਰਸ ਕੋਲ iOS 16 'ਤੇ ਚੱਲਣ ਵਾਲੇ ਐਪਲ ਡਿਵਾਈਸ ਹਨ ਉਹ ਮੌਜੂਦਾ ਵਰਜ਼ਨ 'ਤੇ ਆਪਣਾ ਅਕਾਊਂਟ ਐਕਸੈਸ ਕਰ ਸਕਦੇ ਹਨ। ਪਰ ਆਉਣ ਵਾਲੇ ਸਮੇਂ ਵਿੱਚ ਇਹ ਹਮੇਸ਼ਾ ਲਈ ਬੰਦ ਹੋ ਸਕਦਾ ਹੈ। ਅਜਿਹੀਆਂ ਡਿਵਾਈਸਾਂ ਨੂੰ ਹੋਰ Netflix ਅਪਡੇਟਸ ਅਤੇ ਬੱਗ ਫਿਕਸ ਅਪਡੇਟ ਨਹੀਂ ਮਿਲਣਗੇ। ਇਸਦਾ ਮਤਲਬ ਹੈ ਕਿ ਇਹ iOS 17 ਜਾਂ iPadOS 17 ਤੋਂ ਪੁਰਾਣੇ ਓਪਰੇਟਿੰਗ ਸਿਸਟਮ 'ਤੇ ਚਲਣ ਵਾਲੇ Apple ਡਿਵਾਈਸਾਂ ਵਿੱਚ ਇਸ ਦਾ ਸਪੋਰਟ ਨਹੀਂ ਮਿਲੇਗਾ। 


WhatsApp ਦੇ ਨਾਲ ਹੀ ਹੋਇਆ ਇਹ ਹਾਲ


ਦੱਸ ਦਈਏ ਕਿ ਵਟਸਐਪ ਵੀ ਪੁਰਾਣੇ ਵਰਜ਼ਨ 'ਤੇ ਵੀ ਐਪ ਨੂੰ ਸਪੋਰਟ ਕਰਨਾ ਬੰਦ ਕਰ ਦਿੰਦਾ ਹੈ। ਨਵੇਂ ਵਰਜ਼ਨ ਦੇ ਆਉਣ ਤੋਂ ਬਾਅਦ, ਕੰਪਨੀ ਨੇ ਪੁਰਾਣੇ ਐਂਡਰਾਇਡ ਅਤੇ iOS ਮਾਡਲਾਂ 'ਤੇ ਸਪੋਰਟ ਕਰਨਾ ਬੰਦ ਕਰ ਦਿੱਤਾ ਹੈ। ਹਾਲਾਂਕਿ ਇਸ ਦੇ ਲਈ ਕੰਪਨੀ ਯੂਜ਼ਰਸ ਨੂੰ ਪਹਿਲਾਂ ਤੋਂ ਚੇਤਾਵਨੀ ਵੀ ਦਿੰਦੀ ਹੈ। ਪਿਛਲੇ ਸਾਲ ਵੀ ਵਟਸਐਪ ਨੇ ਕਈ ਡਿਵਾਈਸਾਂ ਨੂੰ ਸਪੋਰਟ ਕਰਨਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਯੂਜ਼ਰਸ ਕਾਫੀ ਨਿਰਾਸ਼ ਹੋਏ ਸਨ।


ਇਹ ਵੀ ਪੜ੍ਹੋ: ਵਿਅਕਤੀ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢ ਸਕਦੇ First Aid ਦੇ ਆਹ ਚਾਰ ਤਰੀਕੇ, ਜਾਣੋ ਕੰਮ ਦੀ ਗੱਲ