Lift: ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਤੁਸੀਂ ਕਿਸੇ ਨਾ ਕਿਸੇ ਇਮਾਰਤ, ਮਾਲ ਜਾਂ ਹੋਰ ਕਈ ਇਮਾਰਤਾਂ ਵਿੱਚ ਲਿਫਟ ਜ਼ਰੂਰ ਦੇਖੀ ਹੋਵੇਗੀ। ਜ਼ਿਆਦਾਤਰ ਲੋਕ ਕਿਸੇ ਵੀ ਉੱਚੀ ਇਮਾਰਤ ਦੇ ਫਲੋਰ 'ਤੇ ਜਾਣ ਲਈ ਲਿਫਟ ਦੀ ਵਰਤੋਂ ਕਰਦੇ ਹਨ। ਪਰ ਤੁਸੀਂ ਸਾਰਿਆਂ ਨੇ ਜ਼ਿਆਦਾਤਰ ਲਿਫਟਾਂ ਦੇ ਅੰਦਰ ਇੱਕ ਚੀਜ਼ ਆਮ ਦੇਖੀ ਹੋਵੇਗੀ। ਅਕਸਰ ਲਿਫਟ ਦੇ ਅੰਦਰ ਸ਼ੀਸ਼ਾ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਲਿਫਟ ਦੇ ਅੰਦਰ ਸ਼ੀਸ਼ਾ ਕਿਉਂ ਲਗਾਇਆ ਜਾਂਦਾ ਹੈ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਲਿਫਟ ਦੇ ਅੰਦਰ ਸ਼ੀਸ਼ਾ ਕਿਉਂ ਲਾਇਆ ਜਾਂਦਾ ਹੈ।
ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਲਿਫਟ ਦੀ ਵਰਤੋਂ ਜ਼ਰੂਰ ਕੀਤੀ ਹੋਵੇਗਾ। ਤੁਸੀਂ ਕਿਸੇ ਮਾਲ ਵਿੱਚ ਜਾਂ ਕਿਸੇ ਇਮਾਰਤ ਵਿੱਚ ਲਿਫਦ ਦੀ ਵਰਤੋਂ ਕਰਕੇ ਜ਼ਰੂਰ ਗਏ ਹੋਵੋਗੇ। ਇਹ ਇੱਕ ਅਪਾਰਟਮੈਂਟ ਲਿਫਟ ਜਾਂ ਇੱਕ ਮਾਲ ਜਾਂ ਦਫਤਰ ਦੀ ਲਿਫਟ ਹੋ ਸਕਦੀ ਹੈ। ਉੱਥੇ ਹੀ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੀ ਲਿਫਟ ਵਿੱਚ ਤੁਸੀਂ ਚੜ੍ਹੇ ਹੋ ਉਸ ਵਿੱਚ ਸ਼ੀਸਾ ਵੀ ਲੱਗਿਆ ਹੋਵੇਗਾ, ਆਓ ਜਾਣਦੇ ਹਾਂ ਇਸ ਦੇ ਪਿੱਛੇ ਕੀ ਕਾਰਨ ਹੈ।
ਇਹ ਵੀ ਪੜ੍ਹੋ: ਰੇਲ ਦੇ ਡੱਬਿਆਂ 'ਚ ਹਮੇਸ਼ਾ ਇੱਕ ਖਿੜਕੀ ਲਾਲ ਕਿਉਂ ਲੱਗੀ ਹੁੰਦੀ?
ਜਾਣਕਾਰੀ ਮੁਤਾਬਕ ਸ਼ੁਰੂਆਤੀ ਦੌਰ 'ਚ ਲਿਫਟ 'ਚ ਸ਼ੀਸ਼ੇ ਨਹੀਂ ਲਗਾਏ ਜਾਂਦੇ ਸਨ। ਅਜਿਹੇ 'ਚ ਜਦੋਂ ਵੀ ਕੋਈ ਵਿਅਕਤੀ ਲਿਫਟ ਦੀ ਵਰਤੋਂ ਕਰਦਾ ਸੀ ਤਾਂ ਉਸ ਦੀ ਇਕ ਸ਼ਿਕਾਇਤ ਸੀ ਕਿ ਲਿਫਟ ਦੀ ਸਪੀਡ ਆਮ ਨਾਲੋਂ ਕਿਤੇ ਜ਼ਿਆਦਾ ਸੀ। ਜਿਸ ਕਾਰਨ ਉਹ ਕਾਫੀ ਅਸਹਿਜ ਮਹਿਸੂਸ ਕਰਦਾ ਹੁੰਦਾ ਸੀ। ਇਸ ਕਰਕੇ ਉਹ ਕਹਿੰਦੇ ਸੀ ਕਿ ਲਿਫਟ ਦੀ ਰਫ਼ਤਾਰ ਥੋੜ੍ਹੀ ਹੌਲੀ ਹੋਣੀ ਚਾਹੀਦੀ ਹੈ। ਪਰ ਲਿਫਟ ਦੀ ਸਪੀਡ ਨੂੰ ਲੈ ਕੇ ਸ਼ਿਕਾਇਤ ਮਿਲਣ ਤੋਂ ਬਾਅਦ ਜਦੋਂ ਕੰਪਨੀ ਦੇ ਡਿਜ਼ਾਈਨਰਾਂ ਅਤੇ ਇੰਜੀਨੀਅਰਾਂ ਨੇ ਇਸ ਬਾਰੇ ਸੋਚਿਆ ਤਾਂ ਪਤਾ ਲੱਗਿਆ ਕਿ ਲਿਫਟ ਚੱਲਣ ਤੋਂ ਬਾਅਦ ਇਸ 'ਚ ਮੌਜੂਦ ਲੋਕਾਂ ਦਾ ਧਿਆਨ ਸਿਰਫ ਲਿਫਟ ਦੀ ਉੱਪਰ ਥੱਲ੍ਹੇ ਜਾਣ ਦੀ ਸਪੀਡ 'ਤੇ ਹੀ ਰਹਿੰਦਾ ਹੈ। ਇਸ ਕਰਕੇ ਅਕਸਰ ਲਿਫਟ ਦੀ ਸਪੀਡ ਕਰਕੇ ਡਰ ਜਾਂਦੇ ਸਨ।
ਮਾਹਿਰਾਂ ਮੁਤਾਬਕ ਇਸ ਸਮੱਸਿਆ ਦਾ ਹੱਲ ਲੱਭਣ ਅਤੇ ਲਿਫਟ 'ਚ ਮੌਜੂਦ ਲੋਕਾਂ ਦਾ ਧਿਆਨ ਕਿਸੇ ਹੋਰ ਚੀਜ਼ 'ਤੇ ਕੇਂਦਰਿਤ ਕਰਨ ਲਈ ਲਿਫਟ 'ਚ ਸ਼ੀਸ਼ੇ ਲਗਾਏ ਗਏ ਸਨ। ਲਿਫਟ 'ਚ ਸ਼ੀਸ਼ੇ ਲਗਾਉਣ ਤੋਂ ਬਾਅਦ ਲਿਫਟ 'ਚ ਆਉਣ-ਜਾਣ ਵਾਲੇ ਲੋਕਾਂ ਦਾ ਸਾਰਾ ਧਿਆਨ ਸ਼ੀਸ਼ੇ 'ਤੇ ਕੇਂਦਰਿਤ ਹੋਣ ਲੱਗ ਪਿਆ, ਜਿਸ ਕਾਰਨ ਲੋਕਾਂ ਨੂੰ ਲਿਫਟ ਦੀ ਰਫਤਾਰ ਵੀ ਤੇਜ਼ ਨਹੀਂ ਲੱਗਦੀ ਅਤੇ ਹੁਣ ਉਨ੍ਹਾਂ ਨੂੰ ਲਿਫਟ 'ਚ ਵੀ ਕੋਈ ਪਰੇਸ਼ਾਨੀ ਮਹਿਸੂਸ ਨਹੀਂ ਹੁੰਦੀ। ਅਜਿਹੇ ਵਿੱਚ ਇੰਜਨੀਅਰਾਂ ਦਾ ਇਹ ਆਈਡੀਆ ਵੀ ਸਫਲ ਹੋਇਆ।