ਨਵੀਂ ਦਿੱਲੀ: ਐਪਲ ਇਸ ਸਾਲ ਆਪਣੇ ਆਈਫ਼ੋਨ ਦੇ ਤਿੰਨ ਮਾਡਲ ਲਾਂਚ ਕਰਨ ਵਾਲਾ ਹੈ। ਫ਼ਿਲਹਾਲ ਇਨ੍ਹਾਂ ਫ਼ੋਨਾਂ ਬਾਰੇ ਐਪਲ ਨੇ ਕੋਈ ਅਧਿਕਾਰਤ ਬਿਆਨ ਤਾਂ ਨਹੀਂ ਦਿੱਤਾ ਹੈ। ਕੰਪਨੀ ਦਾ ਮੰਨਣਾ ਹੈ ਕਿ ਉਸ ਨੇ ਇਸ ਸਾਲ ਸਭ ਤੋਂ ਵੱਧ ਆਈਫ਼ੋਨ ਵੇਚਣ ਟੀਚਾ ਮਿੱਥਿਆ ਹੋਇਆ ਹੈ।
ਇੱਕ ਰਿਪੋਰਟ ਮੁਤਾਬਕ 6.1 ਇੰਚ ਵਾਲੇ LCD ਆਈਫ਼ੋਨ ਮਾਡਲ ਨੂੰ ਦੂਜੇ OLED ਸਕ੍ਰੀਨ ਵਾਲੇ ਵਰਸ਼ਨ ਦੀ ਕੀਮਤ ਤੋਂ ਕਾਫੀ ਘੱਟ ਰੱਖਿਆ ਜਾਵੇਗਾ। ਇਸ ਕਾਰਨ ਇਸ ਫ਼ੋਨ ਦੀ ਰਿਕਾਰਡ ਤੋੜ ਵਿਕਰੀ ਹੋਣ ਦੇ ਆਸਾਰ ਹਨ। ਇਸ ਹੈਂਡਸੈਟ ਦੀ ਕੀਮਤ 40 ਤੋਂ 50 ਹਜ਼ਾਰ ਰੁਪਏ ਦੇ ਦਰਮਿਆਨ ਹੋ ਸਕਦੀ ਹੈ। ਇਸ ਫ਼ੋਨ ਦਾ ਡਿਜ਼ਾਈਨ ਵੀ ਆਈਫ਼ੋਨ X ਵਾਂਗ ਹੀ ਹੋ ਸਕਦਾ ਹੈ। 6.1 ਇੰਚ ਵਾਲਾ ਐਪਲ ਆਈਫ਼ੋਨ ਪੁਰਾਣੇ ਆਈਫ਼ੋਨ 8 ਨੂੰ ਬਦਲ ਸਕਦਾ ਹੈ, ਜਿਸ ਵਿੱਚ ਫਿਲਹਾਲ ਕਈ ਸ਼ਾਨਦਾਰ ਫੀਚਰ ਸ਼ਾਮਲ ਹਨ।
ਉੱਥੇ ਹੀ 9 ਟੂ 5 ਮੈਕ ਦੇ ਕੁਝ ਵਿਸ਼ਵੇਸ਼ਕ ਦੇ ਹਿਸਾਬ ਨਾਲ ਦੋ ਆਈਫ਼ੋਨ ਮਾਡਲਾਂ ਦਾ ਮੁੱਲ 63 ਤੋਂ 70 ਹਜ਼ਾਰ ਰੁਪਏ ਹੋ ਸਕਦੀ ਹੈ। ਰਿਪੋਰਟ ਮੁਤਾਬਕ ਕਿਹਾ ਜਾ ਸਕਦਾ ਹੈ ਕਿ ਐਪਲ ਇਸ ਸਾਲ 70 ਤੋਂ 75 ਮਿਲੀਅਨ ਯੂਨਿਟ ਨੂੰ ਸਾਲ ਦੇ ਅੰਤ ਤਕ ਸੇਲ ਕਰ ਸਕਦਾ ਹੈ, ਜੋ ਆਈਫ਼ੋਨ 6 ਤੇ ਆਈਫ਼ੋਨ 6 ਪਲੱਸ ਦੇ ਰਿਕਾਰਡ ਨੂੰ ਵੀ ਪਛਾੜ ਦੇਵੇਗਾ। ਉੱਥੇ ਹੀ ਚੀਨੀ ਵੈੱਬਸਾਈਟ UDN ਦੇ ਦਾਅਵੇ ਦੀ ਗੱਲ ਕਰੀਏ ਤਾਂ 5.8 ਇੰਚ, 6.1 ਇੰਚ ਤੇ 6.5 ਇੰਚ ਦਾ ਵਿਕਰੀ ਅਨੁਪਾਤ 2:5:3 ਦਾ ਰਹਿਣ ਦੀ ਸੰਭਾਵਨਾ ਹੈ।