ਕੋਰੋਨਾ ਯੁੱਗ 'ਚ ਮੋਬਾਈਲ ਸਿਮ ਜਾਂ ਕਾਰਡ ਬਦਲਣ ਲਈ ਕੰਪਨੀਆਂ ਦੇ ਆਉਟਲੈਟਾਂ 'ਤੇ ਜਾਣਾ ਜ਼ਰੂਰੀ ਨਹੀਂ ਹੋਵੇਗਾ। ਸਿਮ ਗਾਹਕ ਇਸ ਲਈ ਘਰ ਬੈਠੇ ਹੀ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ। ਸਰਕਾਰ ਨੇ ਇਸ ਲਈ ਇਕ ਡਰਾਫਟ ਤਿਆਰ ਕਰ ਲਿਆ ਹੈ ਅਤੇ ਇਸ ਸਬੰਧ 'ਚ ਜਲਦ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਦੂਰਸੰਚਾਰ ਮੰਤਰਾਲਾ ਮੋਬਾਈਲ ਗਾਹਕਾਂ ਲਈ ਕੰਨਟੈਕਟਲੈੱਸ ਵੈਰੀਫਿਕੇਸ਼ਨ ਦੀ ਆਗਿਆ ਦੇ ਸਕਦਾ ਹੈ।


ਨਾ ਸਿਰਫ ਹੁਣ ਸਿਮ ਗਾਹਕ ਦੀ ਘਰ ਬੈਠੇ ਵੈਰੀਫਿਕੇਸ਼ਨ ਹੋਏਗੀ, ਬਲਕਿ ਸਿਮ ਕਾਰਡ ਘਰ ਪਹੁੰਚਾ ਦਿੱਤੀ ਜਾਵੇਗੀ। ਸਿਮ ਕਾਰਡ ਗਾਹਕਾਂ ਦੀ ਵੈਰੀਫਿਕੇਸ਼ਨ ਲਈ ਕਾਗਜ਼ ਆਨਲਾਈਨ ਪੋਰਟਲ 'ਤੇ ਦੇਣੇ ਪੈਣਗੇ, ਦਸਤਾਵੇਜ਼ ਮਿਲਦੇ ਹੀ ਸਿਮ ਕਾਰਡ ਦੇ ਦਿੱਤਾ ਜਾਵੇਗਾ। ਨਵੇਂ ਨਿਯਮਾਂ ਅਨੁਸਾਰ ਗ੍ਰਾਹਕਾਂ ਦੀ ਵੈਰੀਫਿਕੇਸ਼ਨ ਏਪੀਪੀ ਅਤੇ ਓਟੀਪੀ ਦੀ ਸਹਾਇਤਾ ਨਾਲ ਕੀਤੀ ਜਾਏਗੀ।

ਹੁਣ WhatsApp ਤੋਂ ਮੈਸੇਜ ਹੋਣਗੇ ਆਪਣੇ ਆਪ ਡਿਲੀਟ, ਆ ਰਿਹਾ ਇਹ ਖਾਸ ਫੀਚਰ

ਇਸ ਸਮੇਂ ਨਵਾਂ ਸਿਮ ਪ੍ਰਾਪਤ ਕਰਨ ਲਈ ਗਾਹਕ ਨੂੰ ਕੰਪਨੀ ਦੇ ਰਿਟੇਲ ਆਉਟਲੈਟ 'ਤੇ ਜਾ ਕੇ ਆਪਣੀ ਆਈਡੀ ਅਤੇ ਪਤੇ ਦਾ ਪ੍ਰਮਾਣ ਦੇਣਾ ਪੈਂਦਾ ਹੈ। ਕੰਪਨੀਆਂ ਰਿਟੇਲ ਆਉਟਲੈਟ 'ਚ ਮੌਜੂਦ ਗਾਹਕ ਦੀ ਉਸੇ ਸਮੇਂ ਤਸਵੀਰ ਖਿੱਚਦੀਆਂ ਹਨ ਅਤੇ ਇਸ ਨੂੰ ਕਸਟਮਰ ਐਕਜੀਵਸ਼ਨ  ਫਾਰਮ 'ਚ ਲਗਾਉਂਦੀਆਂ ਹਨ। ਇਸ ਤੋਂ ਬਾਅਦ ਫਾਰਮ 'ਚ ਜਾਣਕਾਰੀ ਭਰਨ ਅਤੇ ਓਟੀਪੀ ਦੇਣ ਤੋਂ ਬਾਅਦ ਸਿਮ ਗ੍ਰਾਹਕ ਨੂੰ ਸਿਮ ਮਿਲ ਜਾਂਦੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ