ਜੇ ਤੁਸੀਂ ਇੰਟਰਨੈੱਟ ਦੀ ਸਪੀਡ ਤੋਂ ਪ੍ਰੇਸ਼ਾਨ ਹੋ, ਤਾਂ ਤੁਹਾਡੇ ਲਈ ਬ੍ਰਾਡਬੈਂਡ ਪਲੈਨ ਸਭ ਤੋਂ ਵੱਧ ਬਿਹਤਰ ਆਪਸ਼ਨ ਹਨ। ਤੁਸੀਂ JIO, BSNL ਜਾਂ AIRTEL ਕਿਸੇ ਵੀ ਕੰਪਨੀ ਦਾ ਬ੍ਰਾਡਬੈਂਡ ਪਲੈਨ ਖ਼ਰੀਦ ਸਕਦੇ ਹੋ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ‘ਵਰਕ ਫ਼੍ਰੌਮ ਹੋਮ’ ਕਰਕੇ ਇੰਟਰਨੈੱਟ ਦੀ ਮੰਗ ਵਧ ਗਈ ਹੈ। ਤੁਸੀਂ ਇਨ੍ਹਾਂ ਪਲੈਨਜ਼ ਵਿੱਚੋਂ ਆਪਣੀ ਪਸੰਦ ਮੁਤਾਬਕ ਚੁਣ ਸਕਦੇ ਹੋ।

 

BSNL ਦਾ 449 ਰੁਪਏ ਦਾ ਬ੍ਰਾਡਬੈਂਡ

BSNL ਦਾ ‘ਫ਼ਾਈਬਰ ਬੇਸਿਕ’ ਨਾਂ ਦਾ ਇਹ ਡਾਟਾ ਪਲੈਨ ਵਧੀਆ ਹੈ। ਇਸ ਵਿੱਚ 30Mbps ਦੀ ਸਪੀਡ ਨਾਲ 3,300GB ਡਾਟਾ ਤੁਹਾਨੂੰ ਮਿਲਦਾ ਹੈ। ਜਦੋਂ ਇਹ ਡਾਟਾ ਸਮੇਂ ਤੋਂ ਪਹਿਲਾਂ ਖ਼ਤਮ ਹੋ ਜਾਂਦਾ ਹੈ, ਤਾਂ ਤੁਹਾਡੇ ਪਲੈਨ ਦੀ ਸਪੀਡ ਘਟ ਕੇ 2Mbps ਰਹਿ ਜਾਂਦੀ ਹੈ। ਇਸ ਪਲੈਨ ਵਿੱਚ ਅਨਲਿਮਟਿਡ ਕਾਇਲੰਗ ਦੀ ਸੁਵਿਧਾ ਮਿਲਦੀ ਹੈ।

 

JIO ਦਾ 399 ਰੁਪਏ ਦਾ ਬ੍ਰਾਡਬੈਂਡ

ਜਿਓ ਦਾ ਇਹ ਸਭ ਤੋਂ ਸਸਤਾ ਪਲੈਨ ਹੈ। ਇਸ ਵਿੱਚ 10Mbps ਦੀ ਸਪੀਡ ਨਾਲ ਅਨਲਿਮਟਿਡ ਡਾਟਾ ਦਿੱਤਾ ਜਾਦਾ ਹੈ। ਇਸ ਤੋਂ ਇਲਾਵਾ 399 ਰੁਪਏ ਦੇ ਇਸ ਪਲੈਨ ਵਿੱਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਹੈ।

 

Airtel ਦਾ 499 ਰੁਪਏ ਦਾ ਬ੍ਰਾੱਡਬੈਂਡ

ਏਅਰਟੈੱਲ ਦੇ ਇਸ ਪਲੈਨ ਵਿੱਚ ਯੂਜ਼ਰਜ਼ ਲਈ 40Mbps ਦੀ ਸਪੀਡ ਨਾਲ ਅਨਲਿਮਟਿਡ ਡਾਟਾ ਮਿਲਦਾ ਹੈ। ਨਾਲ ਹੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਹੈ। ਇਸ ਪਲੈਨ ਵਿੱਚ ਤੁਹਾਨੂੰ ਏਅਰਟੈੱਲ ਐਕਸਟ੍ਰੀਮ ਤੇ ਵਿੰਕ ਮਿਊਜ਼ਿਕ ਜਿਹੇ ਪ੍ਰੀਮੀਅਮ ਐਪ ਦੀ ਮੁਫ਼ਤ ਸਬਸਕ੍ਰਿਪਸ਼ਨ ਵੀ ਦਿੱਤੀ ਜਾ ਰਹੀ ਹੈ।