ਨਵੀਂ ਦਿੱਲੀ: ਅਕਸਰ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜੇ ਕਦੇ ਤੁਹਾਡਾ ਫ਼ੋਨ ਡਿੱਗ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ, ਤਾਂ ਸਾਨੂੰ ਡਾਟਾ ਤੋਂ ਲੈ ਕੇ ਕੌਂਟੈਕਟਸ ਤੱਕ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਇੱਥੇ ਦਿੱਤੇ ਕੁਝ ਨੁਕਤੇ ਅਪਣਾ ਲਵੋ, ਤਾਂ ਤੁਸੀਂ ਫ਼ੋਨ ਟ੍ਰੇਸ ਕਰ ਸਕਦੇ ਹੋ।
ਐਂਟੀ ਥੈਫ਼ਟ ਅਲਾਰਮ
ਜੇ ਤੁਹਾਨੂੰ ਫ਼ੋਨ ਚੋਰੀ ਹੋਣ ਦਾ ਡਰ ਹੈ, ਤਾਂ ਤੁਸੀਂ ‘ਐਂਟੀ ਥੈਫ਼ਟ ਅਲਾਰਮ’ ਐਪ ਡਾਊਨਲੋਡ ਕਰ ਲਵੋ। ਇਸ ਐਪ ਦਾ ਫ਼ਾਇਦਾ ਇਹ ਹੈ ਕਿ ਜੇ ਕੋਈ ਵਿਅਕਤੀ ਤੁਹਾਡਾ ਫ਼ੋਨ ਚੋਰੀ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਤੁਹਾਡੇ ਫ਼ੋਨ ਵਿੱਚ ਆਪਣੇ-ਆਪ ਹੀ ਤੇਜ਼ੀ ਨਾਲ ਅਲਾਰਮ ਵੱਜਣ ਲੱਗ ਪਵੇਗਾ। ਜੇ ਭੀੜ-ਭੜੱਕੇ ਵਾਲੀ ਥਾਂ ਉੱਤੇ ਕੋਈ ਤੁਹਾਫ਼ੇ ਫ਼ੋਨ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰੇਗਾ, ਤਾਂ ਵੀ ਇਹ ਤੁਹਾਨੂੰ ਅਲਰਟ ਕਰ ਦੇਵੇਗਾ।
ਥੀਫ਼ ਟ੍ਰੈਕਰ
ਫ਼ੋਨ ਚੋਰ ਦਾ ਪਤਾ ਲਾਉਣ ਲਈ ਤੁਸੀਂ ਆਪਣੇ ਫ਼ੋਨ ਵਿੱਚ ‘ਥੀਫ਼ ਟ੍ਰੈਕਰ’ ਐਪ ਇੰਸਟਾਲ ਕਰ ਸਕਦੇ ਹੋ। ਤਦ ਚੋਰੀ ਹੋਣ ’ਤੇ ਤੁਸੀਂ ਆਪਣਾ ਫ਼ੋਨ ਲੱਭ ਸਕੋਗੇ। ਇਸ ਐਪ ਦੀ ਮਦਦ ਨਾਲ ਤੁਹਾਨੂੰ ਚੋਰ ਦੀ ਪੂਰੀ ਜਾਣਕਾਰੀ ਮਿਲੇਗੀ। ਇਹ ਐਪ ਚੋਰੀ ਕਰਨ ਵਾਲੇ ਵਿਅਕਤੀ ਦੀ ਤਸਵੀਰ ਤੁਹਾਡੇ ਤੱਕ ਪਹੁੰਚਾਏਗਾ।
ਲੁੱਕਆਊਟ ਸਕਿਓਰਿਟੀ ਐਂਡ ਐਂਟੀ-ਵਾਇਰਸ
ਸਕਿਓਰਿਟੀ ਐਂਡ ਐਂਟੀ ਵਾਇਰਸ ਐਪ ਰਾਹੀਂ ਤੁਸੀਂ ਆਪਣੇ ਚੋਰੀ ਜਾਂ ਗੁੰਮ ਹੋਏ ਫ਼ੋਨ ਦਾ ਪਤਾ ਲਾ ਸਕੋਗੇ। ਜੇ ਚੋਰੀ ਤੋਂ ਬਾਅਦ ਚੋਰ ਤੁਹਾਡੇ ਫ਼ੋਨ ਨੂੰ ਸਵਿੱਚ ਆਫ਼ ਕਰ ਦਿੰਦਾ ਹੈ, ਤਦ ਵੀ ਇਹ ਐਪ ਫ਼ੋਨ ਦੀ ਲਾਸਟ ਲੋਕੇਸ਼ਨ ਦੇ ਵੇਰਵੇ ਦੇ ਦੇਵੇਗੀ। ਲਾਸਟ ਲੋਕੇਸ਼ਨ ਮਿਲਣ ਤੋਂ ਬਾਅਦ ਫ਼ੋਨ ਲੱਭਣ ਵਿੱਚ ਆਸਾਨੀ ਹੋ ਸਕੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :