OnePlus Watch: ਚੀਨੀ ਸਮਾਰਟਫ਼ੋਨ ਕੰਪਨੀ OnePlus ਭਲਕੇ ਆਪਣੀ 9 ਸੀਰੀਜ਼ ਲਾਂਚ ਕਰਨ ਜਾ ਰਹੀ ਹੈ। ਇਸ ਲਾਂਚ ਈਵੈਂਅ ਵਿੱਚ ਸਮਾਰਟਫ਼ੋਨਜ਼ ਦੇ ਨਾਲ ਕੰਪਨੀ ਆਪਣੀ ਪਹਿਲੀ ਸਮਾਰਟਵਾਚ ਵੀ ਬਾਜ਼ਾਰ ’ਚਿ ਲਿਆ ਰਹੀ ਹੈ। ਇਸ ਵਾਚ ਦੀ ਪ੍ਰੀ–ਬੁਕਿੰਗ ਚੀਨ ’ਚ ਸ਼ੁਰੂ ਕੀਤੀ ਜਾ ਚੁੱਕੀ ਹੈ। ਛੇਤੀ ਹੀ ਇਹ ਸਮਾਰਟਵਾਚ ਭਾਰਤ ’ਚ ਵੀ ਆ ਜਾਵੇਗੀ। ਆਓ ਜਾਣੀਏ ਇਸ ਦੇ ਫ਼ੀਚਰਜ਼ ਤੇ ਸਪੈਸੀਫ਼ਿਕੇਸ਼ਨਜ਼:


OnePlus Watch ਵਿੱਚ 46mm ਦਾ ਡਾਇਲ ਦਿੱਤਾ ਗਿਆ ਹੈ। ਇਹ ਵਾਚ ਬਲੈਕ ਤੇ ਸਿਲਵਰ ਕਲਰ ਆਪਸ਼ਨਜ਼ ਵਿੱਚ ਲਾਂਚ ਕੀਤੀ ਜਾ ਸਕਦੀ ਹੈ। ਇਸ ਵਿੱਚ IP68 ਸਰਟੀਫ਼ਾਈਡ ਬਿਲਡ ਕੁਆਲਿਟੀ ਦਿੱਤੀ ਜਾ ਸਕਦੀ ਹੈ।


ਇਸ ਵਾਚ ਵਿੱਚ 4GB ਸਟੋਰੇਜ ਮਿਲ ਸਕਦੀ ਹੈ। ਇਸ ਤੋਂ ਇਲਾਵਾ Google Wear ਆੱਪਰੇਟਿੰਗ ਸਿਸਟਮ ਦੀ ਸਪੋਰਟ ਦਿੱਤੀ ਜਾ ਸਕਦੀ ਹੈ। ਇਹ OnePlus Watch ਤੇ OnePlus Watch RX ਦੋ ਵੇਰੀਐਂਟ ਵਿੱਚ ਉਪਲਬਧ ਹੋ ਸਕਦੀ ਹੈ।


OnePlus Watch ’ਚ ਹਾਰਟ ਰੇਟ ਸੈਂਸਰ, ਵਰਕ ਆਊਟ ਡਿਟੈਕਸ਼ਨ, ਬਲੱਡ ਆਕਸੀਜਨ ਲੈਵਲ ਮੌਨੀਟਰ ਅਤੇ ਜੀਪੀਐੱਸ ਜਿਹੇ ਫ਼ੀਚਰਜ਼ ਮਿਲਣਗੇ। ਵਾਚ ਵਿੱਚ ਕਈ ਮੋਡਜ਼ ਦਿੱਤੇ ਜਾਣਗੇ, ਜਿਨ੍ਹਾਂ ਮੁਤਾਬਕ ਵਾਚਾ ਫ਼ੇਸ ਸਿਲੈਕਟ ਕੀਤਾ ਜਾ ਸਕਦਾ ਹੈ। ਇਹ ਸਿਰਫ਼ 20 ਮਿੰਟਾਂ ’ਚ ਹੀ ਫ਼ੁਲ ਚਾਰਜ ਹੋ ਜਾਵੇਗੀ ਤੇ ਫਿਰ ਤੁਸੀਂ ਪੂਰਾ ਹਫ਼ਤਾ ਇਸ ਨੂੰ ਚਲਾ ਸਕਦੇ ਹੋ।


ਵਨ ਪਲੱਸ ਦੇ ਕੱਲ੍ਹ ਹੋਣ ਵਾਲੇ ਲਾਂਚ ਈਵੈਂਟ ਵਿੱਚ OnePlus 9ਸੀਰੀਜ਼ ਦੇ OnePlus 9, OnePlus 9 Pro ਤੇ OnePlus 9R ਸਮਾਰਟਫ਼ੋਨ ਲਾਂਚ ਹੋ ਸਕਦੇ ਹਨ। ਯੂਜ਼ਰਜ਼ ਨੂੰ ਇਸ ਦੀ ਉਡੀਕ ਲੰਮੇ ਸਮੇਂ ਤੋਂ ਹੈ।


ਇਹ ਵੀ ਪੜ੍ਹੋ: ਪਬਲਿਕ ਪਲੇਸ ’ਤੇ ਚਾਰਜ ਕਰਦੇ ਹੋ ਫ਼ੋਨ, ਤਾਂ ਹੋ ਜਾਓ ਅਲਰਟ! ਹੈਕਰਜ਼ ਇੰਝ ਲੀਕ ਕਰ ਸਕਦੇ ਤੁਹਾਡਾ ਡਾਟਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904