Oppo Reno 8T: ਚੀਨੀ ਮੋਬਾਈਲ ਫ਼ੋਨ ਨਿਰਮਾਤਾ ਕੰਪਨੀ Oppo ਨੇ Reno 8T 5G ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਸਮਾਰਟਫੋਨ ਭਾਰਤ 'ਚ 3 ਫਰਵਰੀ ਨੂੰ ਲਾਂਚ ਹੋਵੇਗਾ। ਕੰਪਨੀ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਲੋਕ ਇਸ ਸਮਾਰਟਫੋਨ ਨੂੰ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਅਤੇ ਓਪੋ ਚੈਨਲ ਰਾਹੀਂ ਖਰੀਦ ਸਕਣਗੇ। ਸਮਾਰਟਫੋਨ 'ਚ ਤੁਹਾਨੂੰ 6.7 ਇੰਚ ਦੀ ਸਕਰੀਨ ਅਤੇ 108 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਮਿਲੇਗਾ।
Oppo Reno 8T ਦੇ ਸਪੈਸੀਫਿਕੇਸ਼ਨਸ
Oppo Reno 8T ਨੂੰ ਕੰਪਨੀ 2 ਵੇਰੀਐਂਟ 4G ਅਤੇ 5G 'ਚ ਲਾਂਚ ਕਰੇਗੀ। ਇਸ ਸਮਾਰਟਫੋਨ 'ਚ ਤੁਹਾਨੂੰ ਕੁਆਲਕਾਮ ਸਨੈਪਡ੍ਰੈਗਨ 695 ਪ੍ਰੋਸੈਸਰ ਦਾ ਸਪੋਰਟ ਮਿਲੇਗਾ। ਮੋਬਾਈਲ ਫੋਨ ਦੀ ਸਕਰੀਨ 6.67 ਇੰਚ ਹੈ ਜੋ 120hz ਦੀ ਰਿਫਰੈਸ਼ ਰੇਟ ਨੂੰ ਸਪੋਰਟ ਕਰੇਗੀ। ਕੈਮਰੇ ਦੀ ਗੱਲ ਕਰੀਏ ਤਾਂ ਤੁਹਾਨੂੰ ਮੋਬਾਇਲ ਫੋਨ 'ਚ 108 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਮਿਲੇਗਾ, ਜਦਕਿ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ 'ਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ 5000 mAh ਦੀ ਬੈਟਰੀ ਮਿਲੇਗੀ ਜੋ 67W ਚਾਰਜਿੰਗ ਨੂੰ ਸਪੋਰਟ ਕਰੇਗੀ। ਮੋਬਾਈਲ ਫੋਨ ਨੂੰ 8GB ਰੈਮ ਅਤੇ 256GB ਇੰਟਰਨਲ ਸਟੋਰੇਜ ਮਿਲੇਗੀ।
ਕੀਮਤ
Oppo Reno 8T ਦੀ ਕੀਮਤ ਕਰੀਬ 30,000 ਰੁਪਏ ਹੋ ਸਕਦੀ ਹੈ। ਹਾਲਾਂਕਿ ਅਜੇ ਅਧਿਕਾਰਤ ਤੌਰ 'ਤੇ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇੰਟਰਨੈੱਟ 'ਤੇ ਚਰਚਾ ਹੈ ਕਿ ਇਹ ਮੋਬਾਈਲ ਫੋਨ ਇਸ ਪ੍ਰਾਈਸ ਰੇਂਜ 'ਚ ਲਾਂਚ ਕੀਤਾ ਜਾ ਸਕਦਾ ਹੈ। ਓਪੋ ਇੰਡੀਆ ਨੇ ਇੱਕ ਟਵੀਟ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਰਣਬੀਰ ਕਪੂਰ ਇਸ ਫੋਨ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਇੱਕ ਵਿਅਕਤੀ ਦਾ ਫ਼ੋਨ ਲੈ ਕੇ ਸੁੱਟ ਦਿੰਦੇ ਹਨ ਅਤੇ ਇਸ ਦੀ ਬਜਾਏ ਇੱਕ ਨਵਾਂ ਫ਼ੋਨ ਦਿੰਦੇ ਹਨ ਯਾਨੀ Oppo Reno 8T।
7 ਫਰਵਰੀ ਨੂੰ OnePlus ਕਈ ਗੈਜੇਟਸ ਲਾਂਚ ਕਰੇਗਾ
ਚੀਨੀ ਮੋਬਾਇਲ ਫੋਨ ਨਿਰਮਾਤਾ ਕੰਪਨੀ OnePlus 7 ਫਰਵਰੀ ਨੂੰ ਕਈ ਗੈਜੇਟਸ ਬਾਜ਼ਾਰ 'ਚ ਲਾਂਚ ਕਰੇਗੀ। ਇਸ ਈਵੈਂਟ 'ਚ ਕੰਪਨੀ ਦੋ ਨਵੇਂ ਫੋਨ OnePlus 11 5G ਅਤੇ OnePlus 11R ਨੂੰ ਪੇਸ਼ ਕਰੇਗੀ। ਇਹ ਦੋਵੇਂ ਪ੍ਰੀਮੀਅਮ ਮੋਬਾਈਲ ਫੋਨ ਹੋਣਗੇ ਜਿਨ੍ਹਾਂ ਦੀ ਕੀਮਤ 45,000 ਰੁਪਏ ਤੋਂ 55,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਧਿਆਨ ਰਹੇ, ਕੀਮਤ ਅਜੇ ਅਧਿਕਾਰਤ ਤੌਰ 'ਤੇ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ: Sangrur News : ਸੰਗਰੂਰ ਪੁਲਿਸ ਨੇ ਮੋਬਾਈਲ ਲੁੱਟਣ ਵਾਲੇ 3 ਲੁਟੇਰਿਆਂ ਨੂੰ ਕੀਤਾ ਕਾਬੂ , 10 ਮੋਬਾਈਲ ਬਰਾਮਦ