ਨਵੀਂ ਦਿੱਲੀ: ਪੇਟੀਐਮ ਯੂਜ਼ਰਸ ਲਈ ਬੁਰੀ ਖ਼ਬਰ ਹੈ ਕਿ ਅੱਜ ਯਾਨੀ ਇੱਕ ਜੁਲਾਈ ਤੋਂ ਪੇਟੀਐਮ, ਮਰਚੈਂਟ ਡਿਸਕਾਉਂਟਰੇਟ ਦਾ ਬੋਝ ਗਾਹਕਾਂ ‘ਤੇ ਪਾਵੇਗਾ। ਬੈਂਕ ਤੇ ਕਾਰਡ ਕੰਪਨੀਆਂ ਡਿਜੀਟਲ ਟ੍ਰਾਂਸਜੈਕਸ਼ਨ ਲਈ ਐਮਡੀਆਰ ਲੈਂਦੇ ਹਨ। ਇਸ ਮਾਮਲੇ ਤੋਂ ਵਾਕਫ ਲੋਕਾਂ ਦਾ ਕਹਿਣਾ ਹੈ ਕਿ ਕੰਪਨੀ ਪੇਟੀਐਮ ਵੱਲੋਂ ਪ੍ਰਾਫੀਟੇਬਲ ਹੋਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।


ਇਸ ਤਰ੍ਹਾਂ ਕ੍ਰੈਡਿਟ ਕਾਰਡ ਰਾਹੀਂ ਇੱਕ ਫਾਸਦੀ, ਡੈਬਿਟ ਕਾਰਡ ਰਾਹੀ 0.9% ਤੇ ਨੈਟਬੈਂਕਿੰਗ ਤੇ ਯੂਪੀਆਈ ਰਾਹੀਂ ਟ੍ਰਾਂਜੈਕਸ਼ਨ ‘ਤੇ 12 ਤੋਂ 15 ਰੁਪਏ ਦਾ ਚਾਰਜ ਲੱਗੇਗਾ। ਕੰਪਨੀ ਹੁਣ ਤਕ ਇਸ ਬੋਝ ਨੂੰ ਆਪ ਚੁੱਕਦੀ ਆਈ ਹੈ। ਆਪਣੇ ਪਮੇਟਫਾਰਮ ਤੋਂ ਹੋਣ ਵਾਲੀ ਪੇਮੈਂਟਸ ਲਈ ਵਾਧੂ ਚਾਰਜ ਨਹੀਂ ਲੈਂਦੀ ਸੀ। ਹੁਣ ਨਵੇਂ ਚਾਰਜ ਹਰ ਮੋਡ ‘ਤੇ ਲਾਗੂ ਹੋਣਗੇ।

ਇਹ ਚਾਰਜ ਅੱਜ ਯਾਨੀ ਇੱਕ ਜੁਲਾਈ ਤੋਂ ਹੀ ਲੱਗਣੇ ਸ਼ੁਰੂ ਹੋ ਗਏ ਹਨ। ਉਧਰ ਇਸ ‘ਤੇ ਮਾਹਿਰਾਂ ਦਾ ਕਹਿਣਾ ਹੈ ਕਿ ਪੇਟੀਐਮ ਦੇ ਨਵੇਂ ਨਿਯਮਾਂ ਦਾ ਭਾਰਤ ‘ਚ ਚੱਲ ਰਹੇ ਡਿਜੀਟਲ ਪਲੇਟਫਾਰਮ ‘ਤੇ ਖਾਸ ਅਸਰ ਪਵੇਗਾ।