ਨਵੀਂ ਦਿੱਲੀ: ਚੀਨੀ ਸਮਾਰਟਫ਼ੋਨ ਕੰਪਨੀ Xiaomi ਦਾ ਸਬ-ਬ੍ਰਾਂਡ POCO ਭਾਰਤ 'ਚ ਆਪਣਾ ਪਹਿਲਾ 5ਜੀ ਸਮਾਰਟਫ਼ੋਨ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਫ਼ੋਨ 8 ਜੂਨ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਟਵਿੱਟਰ 'ਤੇ ਇਸ ਦਾ ਐਲਾਨ ਕੀਤਾ ਹੈ। ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਸ ਫ਼ੋਨ ਦੀ ਵਿਕਰੀ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਕੀਤੀ ਜਾਵੇਗੀ। ਲਾਂਚ ਹੋਣ ਤੋਂ ਪਹਿਲਾਂ ਆਓ ਜਾਣਦੇ ਹਾਂ ਫ਼ੋਨ ਦੀਆਂ ਵਿਸ਼ੇਸ਼ਤਾਵਾਂ ਤੇ ਇਸ ਦੀ ਸੰਭਾਵੀ ਕੀਮਤ ਬਾਰੇ :-
ਸੰਭਾਵੀ ਕੀਮਤ
POCO M3 Pro 5G ਦੇ 4GB ਰੈਣ ਤੇ 'ਚ 64GB ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ ਗਲੋਬਲ ਮਾਰਕੀਟ 'ਚ 159 ਯੂਰੋ ਮਤਲਬ ਲਗਪਗ 14,300 ਰੁਪਏ ਹੈ। ਜਦਕਿ ਇਸ ਦੀ 6GB ਰੈਮ ਅਤੇ 128GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 179 ਯੂਰੋ ਮਤਲਬ ਲਗਪਗ 16,000 ਰੁਪਏ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫ਼ੋਨ ਨੂੰ ਇਸੇ ਕੀਮਤ ਨਾਲ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।
ਸੰਭਾਵੀ ਸਪੈਸੀਫ਼ਿਕੇਸ਼ਨ
POCO M3 Pro 5G ਵਿੱਚ 6.50 ਇੰਚ ਦੀ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਇਹ ਫ਼ੋਨ MediaTek Dimensity 700 SoC ਪ੍ਰੋਸੈਸਰ ਨਾਲ ਲੈਸ ਹੈ। ਫ਼ੋਨ ਐਂਡਰਾਇਡ 11 ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ 'ਚ 4GB ਰੈਮ ਤੇ 64GB ਇੰਟਰਨਲ ਸਟੋਰੇਜ਼ ਹੈ।
ਕੈਮਰਾ
POCO M3 Pro 5G 'ਚ ਫ਼ੋਟੋਗ੍ਰਾਫ਼ੀ ਲਈ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫ਼ੋਨ 'ਚ 2 ਮੈਗਾਪਿਕਸਲ ਮੈਕਰੋ ਅਤੇ 2 ਮੈਗਾਪਿਕਸਲ ਡੂੰਘਾਈ ਸੈਂਸਰ ਉਪਲੱਬਧ ਹੈ। ਸੈਲਫ਼ੀ ਲਈ ਫ਼ੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਬੈਟਰੀ ਤੇ ਕੁਨੈਕਟੀਵਿਟੀ
ਪਾਵਰ ਲਈ POCO M3 Pro 5G 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਫ਼ੋਨ 'ਚ ਸਕਿਊਰਿਟੀ ਲਈ ਸਾਈਡ ਮਾਊਂਟਿਡ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ। ਕੁਨੈਕਟਿਵਿਟੀ ਲਈ ਇਸ 'ਚ ਵਾਈ-ਫਾਈ, ਬਲੂਟੁੱਥ, ਜੀਪੀਐਸ, ਯੂਐਸਬੀ ਟਾਈਪ-ਸੀ ਪੋਰਟ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। Poco Yellow, Power Black ਅਤੇ Cool Blue ਕਲਰ ਆਪਸ਼ਨਸ ਨਾਲ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।
Realme 8 ਨਾਲ ਮੁਕਾਬਲਾ ਹੋਵੇਗਾ
POCO M3 Pro 5G ਦਾ ਭਾਰਤ ਵਿੱਚ Realme 8 5G ਨਾਲ ਮੁਕਾਬਲਾ ਹੋਵੇਗਾ। ਇਸ ਸਮਾਰਟਫ਼ੋਨ 'ਚ 6.5 ਇੰਚ ਦਾ IPS LCD ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਇਸ ਦੀ ਰਿਫਰੈਸ਼ ਰੇਟ 90Hz ਹੈ। ਫ਼ੋਨ ਡਾਈਮੈਂਸਿਟੀ 700 ਪ੍ਰੋਸੈਸਰ ਨਾਲ ਲੈਸ ਹੈ। ਫੋਨ ਐਂਡਰਾਇਡ 11 'ਤੇ ਆਧਾਰਿਤ Realme UI 2.0 'ਤੇ ਕੰਮ ਕਰਦਾ ਹੈ। ਇਹ ਫ਼ੋਨ 4 GB+ 128 GB ਤੇ 8G+ 256GB ਦੋ ਵੇਰੀਐਂਟ ਨਾਲ ਉਪਲੱਬਧ ਹੈ।
ਇਹ ਹੈ ਕੈਮਰਾ
ਫੋਟੋਗ੍ਰਾਫ਼ੀ ਦੀ ਗੱਲ ਕਰੀਏ ਤਾਂ Realme 8 5G ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਨਾਲ ਹੀ ਫ਼ੋਨ 'ਚ 2 ਮੈਗਾਪਿਕਸਲ ਦੇ ਦੋ ਹੋਰ ਲੈਂਸ ਦਿੱਤੇ ਗਏ ਹਨ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਵਿੱਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਪਾਵਰ ਲਈ ਇਸ 'ਚ 5000mAh ਦੀ ਬੈਟਰੀ ਹੈ, ਜੋ 18W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਫੋਨ ਦੀ ਸ਼ੁਰੂਆਤੀ ਕੀਮਤ 14,999 ਰੁਪਏ ਹੈ।