PUBG Launch Update: PUBG ਮੋਬਾਇਲ ਦੇ ਭਾਰਤ ’ਚ ਲੱਖਾਂ ਫ਼ੈਨ ਹੈ ਤੇ ਹੁਣ ਇਨ੍ਹਾਂ ਪ੍ਰਸ਼ੰਸਕਾਂ ਨੂੰ ਛੇਤੀ ਹੀ ਵੱਡੀ ਖ਼ੁਸ਼ਖ਼ਬਰੀ ਮਿਲ ਸਕਦੀ ਹੈ। ਪਬਜਲੀ ਦੀ ਮੇਕਰ ਕ੍ਰਾਫ਼ਟਨ ਮੁਤਾਬਕ ਉਸ ਦੀ ਗੱਲਬਾਤ ਭਾਰਤ ਸਰਕਾਰ ਨਾਲ ਚੱਲ ਰਹੀ ਹੈ। ਕ੍ਰਾਫ਼ਟਨ ਦੇ ਕਾਰਪੋਰੇਟ ਡਿਵੈਲਪਮੈਂਟ ਦੇ ਹੈੱਡ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ PUBG ਛੇਤੀ ਤੋਂ ਛੇਤੀ ਇੱਕ ਵਾਰ ਫਿਰ ਭਾਰਤੀ ਬਾਜ਼ਾਰ ’ਚ ਲਾਂਚ ਕੀਤੀ ਜਾਵੇ ਪਰ ਇਸੇ ਲਈ ਹਾਲੇ ਇਸ ਦੀ ਰੀਲਾਂਚਿੰਗ ਦੀ ਸਹੀ ਤਰੀਕ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਇੰਡੀਅਨ ਗੇਮਿੰਗ ਕਾਨਫ਼ਰੰਸ 2021 ਦੌਰਾਨ ਉਨ੍ਹਾਂ ਕਿਹਾ ਕਿ ਭਾਤਰ ’ਚ ਇਸ ਗੇਮ ਨੂੰ ਸਪੈਸ਼ਲ ਡਿਜ਼ਾਈਨ ਤੇ ਨਵੀਂ ਡਿਵੈਲਪਮੈਂਟ ਨਾਲ ਇੱਕ ਵਾਰ ਫਿਰ ਲਾਂਚ ਕੀਤਾ ਜਾਵੇਗਾ।। ਇਸ ਨੂੰ ਲੈ ਕੇ ਕੰਪਨੀ ਹੁਣ ਤਿਆਰੀਆਂ ਕਰ ਰਹੀ ਹੈ। ਉਂਝ ਉਨ੍ਹਾਂ ਇਹ ਵੀ ਕਿਹਾ ਕਿ ਹਾਲੇ PUBG New State ਓਪਨ ਨਹੀਂ ਹੋਇਆ, ਇਸ ਲਈ ਇਸ ਦੀ ਪ੍ਰੀ-ਰਜਿਸਟ੍ਰੇਸ਼ਨ ਨਹੀਂ ਹੋ ਸਕਣਗੇ। ਇਸ ਗੇਮ ਨੂੰ ਲਾਂਚ ਕਰਨ ਲਈ ਸਰਕਾਰ ਵੱਲੋਂ ਹਰੀ ਝੰਡੀ ਮਿਲਣੀ ਬਾਕੀ ਹੈ।
PUBG Corporation ਨੂੰ ਆਪਣੇ ਬੰਗਲੌਰ ਦਫ਼ਤਰ ਲਈ ਇੱਕ ਇਨਵੈਸਟਮੈਂਟ ਤੇ ਸਟ੍ਰੈਟੇਜੀ ਐਨਾਲਿਸਟ ਦੀ ਭਾਲ ਹੈ। ਇਯ ਲਈ ਕੰਪਨੀ ਨੇ Linkdedin ਉੱਤੇ ਨੌਕਰੀ ਲਈ ਅਰਜ਼ੀਆਂ ਮੰਗੀਆਂ ਹਨ। PUBG Corporation ਇੱਕ ਅਜਿਹਾ ਮੁਲਾਜ਼ਮ ਚਾਹ ਰਹੀ ਹੈ, ਜੋ ਮਰਜਰ ਐਂਡ ਐਕੁਇਜ਼ੀਸ਼ਨ, ਇਨਵੈਸਟਮੈਂਟ ਨਾਲ ਸਬੰਧਤ ਟੀਮਾਂ ਦੇ ਕੰਮ ਆਵੇ।
ਉਂਝ ਇਸ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਇਹ ਗੇਮ ਭਾਰਤ ’ਚ ਛੇਤੀ ਲਾਂਚ ਹੋਵੇਗੀ ਪਰ ਇਸ ਤੋਂ ਇਹ ਜ਼ਰੂਰ ਜ਼ਾਹਿਰ ਹੁੰਦਾ ਹੈ ਕਿ ਕੰਪਨੀ ਨੇ ਭਾਰਤ ’ਚ ਆਪਣਾ ਆਪਰੇਸ਼ਨ ਬੰਦ ਨਹੀਂ ਕੀਤਾ ਹੈ ਤੇ ਹਾਲੇ ਵੀ ਉਸ ਨੂੰ ਪਬਜੀ ਦੀ ਭਾਰਤ ਵਾਪਸੀ ਦੀ ਆਸ ਹੈ।
ਇਸ ਆਸਾਮੀ ਲਈ ਉਮੀਦਵਾਰ ਨੂੰ ਇੰਟਰਐਕਟਿਵ ਐਂਟਰਟੇਨਮੈਂਟ, ਗੇਮਿੰਗ ਤੇ ਆਈਟੀ ਵਿੱਚ ਘੱਟੋ-ਘੱਟ ਤਿੰਨ ਸਾਲਾਂ ਦਾ ਤਜਰਬਾ ਹੋਣਾ ਚਾਹੀਦਾ ਹੈ। ਨਾਲ ਹੀ ਗੇਮਜ਼ ਤੇ ਐਂਟਰਟੇਨਮੈਂਟ ਉਦਯੋਗ ਵਿੱਚ ਦਿਲਚਸਪੀ ਵੀ ਜ਼ਰੂਰੀ ਹੈ। ਦੱਸ ਦੇਈਏ ਕਿ ਦੂਜੀ ਵਾਰ PUBG Corporation ਨੇ ਭਾਰਤ ’ਚ ਜੌਬ ਲਈ ਅਰਜ਼ੀਆਂ ਮੰਗੀਆਂ ਹਨ।
ਇਸ ਤੋਂ ਪਹਿਲਾਂ ਪਿਛਲੇ ਵਰ੍ਹੇ ਅਕਤੂਬਰ ’ਚ ਵੀ ਪਬਜੀ ਕਾਰਪੋਰੇਸ਼ਨ ਨੂੰ ਕਰਮਚਾਰੀਆਂ ਦੀ ਜ਼ਰੂਰਤ ਸੀ। ਕੰਪਨੀ ਨੇ ਭਾਰਤ ’ਚ ਇੱਕ ਕਾਰਪੋਰੇਟ ਡਿਵੈਲਪਮੈਂਟ ਡਿਵੀਜ਼ਨ ਮੈਨੇਜਰ ਲਈ ਜੌਬ ਐਪਲੀਕੇਸ਼ਨ ਮੰਗੀ ਸੀ।
ਇਹ ਵੀ ਪੜ੍ਹੋ: ICC Rankings: ਵਿਰਾਟ ਕੋਹਲੀ ਵਨਡੇ ਰੈਂਕਿੰਗ ’ਚ ਚੋਟੀ ’ਤੇ ਕਾਇਮ, ਬੁਮਰਾਹ ਚੌਥੇ ਸਥਾਨ ’ਤੇ ਖਿਸਕੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904