ਨਵੀਂ ਦਿੱਲੀ: ਸਮਾਰਟ ਫੋਨ ਨਿਰਮਾਤਾ ਕੰਪਨੀ Realme ਨੇ ਪਿਛਲੇ ਦਿਨੀਂ ਭਾਰਤੀ ਬਾਜ਼ਾਰ 'ਚ ਦੋ ਪ੍ਰੀਮੀਅਮ ਸਮਾਰਟਫੋਨ Realme X3 ਤੇ Realme X3 SuperZoom ਲਾਂਚ ਕੀਤੇ ਹਨ। ਇਸ ਦੇ ਨਾਲ ਹੀ ਕੰਪਨੀ ਹੁਣ ਭਾਰਤ 'ਚ ਇੱਕ ਸਸਤਾ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ।

ਕੰਪਨੀ ਨੇ ਫਿਲਹਾਲ Realme 6i ਦੇ ਭਾਰਤ 'ਚ ਲਾਂਚ ਬਾਰੇ ਫਿਲਹਾਲ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਪਰ ਇੱਕ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ। ਇੱਕ ਵੈਬਸਾਇਟ ਦੀ ਰਿਪੋਰਟ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਸਮਾਰਟਫੋਨ ਜਲਦ ਹੀ ਭਾਰਤ 'ਚ ਵੀ ਲਾਂਚ ਹੋਏਗਾ।

ਇਹ ਸਮਾਰਟਫੋਨ Android V10 (Q) ਓਪਰੇਟਿੰਗ ਸਿਸਟਮ ਤੇ ਚੱਲਦਾ ਹੈ। ਫੋਨ ਆਕਟਾ ਕੋਰ (2 GHZ, ਡਿਊਲ ਕੋਰ, ਕੋਰਟੇਕਸ A 75 + 1.8 GHz, ਹੇਕਸਾ ਕੋਰ, ਕੋਰਟੇਕਸ A 55) ਪ੍ਰੋਸੈਸਰ ਨਾਲ ਸੰਚਾਲਿਤ ਹੈ। ਇਹ ਮੀਡੀਆਟੈਕ ਹੈਲੀਓ G 80 ਚਿਪਸੈੱਟ 'ਤੇ ਚਲਦਾ ਹੈ। ਇਸ 'ਚ 3 GB ਰੈਮ ਤੇ 64 GB ਇੰਟਰਨਲ ਸਟੋਰੇਜ ਹੈ।

Realme 6i ਸਮਾਰਟਫੋਨ 'ਚ ਆਈਪੀਐਸ ਐਲਸੀਡੀ ਡਿਸਪਲੇਅ ਹੈ। ਇਹ 164.4mm x 75.4mmx 9mm ਅਤੇ 195 ਗ੍ਰਾਮ ਦਾ ਹੈ। ਖਰੀਦਦਾਰਾਂ ਨੂੰ ਇੱਕ 16 MP f/2.0 ਪ੍ਰਾਇਮਰੀ ਕੈਮਰਾ ਮਿਲਦਾ ਹੈ ਅਤੇ ਪਿਛਲੇ ਪਾਸੇ, ਇੱਕ 48 + 8 + 2 + 2 MP ਕੈਮਰਾ ਹੈ। ਜਿਸ ਵਿੱਚ ਡਿਜੀਟਲ ਜ਼ੂਮ, ਆਟੋ ਫਲੈਸ਼, ਫੇਸ ਡਿਟੈਕਸ਼ਨ, ਟਚ ਟੂ ਫੋਕਸ ਵਰਗੇ ਫੀਚਰ ਹਨ।ਇਸ ਵਿੱਚ 5000 mAh ਦੀ ਬੈਟਰੀ ਹੈ। ਇਸ ਫੋਨ ਨੂੰ 13000 ਰੁਪਏ ਦੀ ਕੀਮਤ ਦੇ ਆਸ ਪਾਸ ਲਾਂਚ ਕੀਤਾ ਜਾ ਸਕਦਾ ਹੈ।


ਇਹ ਵੀ ਪੜ੍ਹੋ:   ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ