ਪ੍ਰਧਾਨ ਮੰਤਰੀ ਨੇ ਕਿਹਾ,
ਭਾਵੇਂ ਸੈਨਾ ਲਈ ਆਧੁਨਿਕ ਹਥਿਆਰ ਹੋਣ ਜਾਂ ਹੋਰ ਉਪਕਰਣ, ਅਸੀਂ ਇਸ ਵੱਲ ਬਹੁਤ ਧਿਆਨ ਦੇ ਰਹੇ ਹਾਂ। ਸਰਹੱਦੀ ਢਾਂਚੇ 'ਤੇ ਖਰਚਾ ਤਕਰੀਬਨ ਦੁੱਗਣਾ ਹੋ ਗਿਆ ਹੈ। ਇਸ ਨਾਲ ਸਰਹੱਦੀ ਖੇਤਰ ਦੇ ਵਿਕਾਸ ਤੇ ਸਰਹੱਦ ਦੇ ਨਾਲ ਨਾਲ ਸੜਕਾਂ ਤੇ ਪੁਲਾਂ ਦਾ ਨਿਰਮਾਣ ਵੀ ਹੋਇਆ ਹੈ। ਹੁਣ ਚੀਜ਼ਾਂ ਥੋੜ੍ਹੇ ਸਮੇਂ ਵਿੱਚ ਤੁਹਾਡੇ ਕੋਲ ਪਹੁੰਚ ਜਾਂਦੀਆਂ ਹਨ।-
ਦੱਸ ਦਈਏ ਚੀਨ ਨਾਲ ਅਸਲ ਕੰਟਰੋਲ ਲਾਈਨ (LAC) ਤੇ ਚੱਲ ਰਹੇ ਵਿਵਾਦ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਲੇਹ ਦਾ ਦੌਰਾ ਕਰਨ ਪਹੁੰਚੇ ਹਨ। ਉਨ੍ਹਾਂ ਦੇ ਨਾਲ ਚੀਫ ਆਫ਼ ਡਿਫੈਂਸ ਸਟਾਫ (CDS) ਜਨਰਲ ਬਿਪਨ ਰਾਵਤ ਤੇ ਸੈਨਾ ਮੁੱਖੀ ਜਨਰਲ ਮਨੋਜ ਮੁਕੰਦ ਨਿਰਵਾਣੇ ਵੀ ਮੌਜੂਦ ਹਨ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸੈਨਾ ਨਾਲ ਗੱਲਬਾਤ ਕੀਤੀ ਤੇ ਹਾਲਾਤ ਦਾ ਜਾਇਜ਼ਾ ਲਿਆ। ਮੋਦੀ ਨੇ ਗਲਵਨ ਘਾਟੀ 'ਚ ਚੀਨੀ ਸੈਨਿਕਾਂ ਨਾਲ ਮੁਕਾਬਲਾ ਕਰਨ ਵਾਲੇ ਭਾਰਤੀ ਸੈਨਿਕਾਂ ਨਾਲ ਵੀ ਮੁਲਾਕਾਤ ਕੀਤੀ।
ਉਧਰ, ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਲੱਦਾਖ ਦੌਰੇ ਤੇ ਟਵੀਟ ਕਰ ਕਿਹਾ...
ਪੀਐਮ ਮੋਦੀ ਸਵੇਰੇ ਨੀਮੂ ਦੀ ਫਾਰਵਰਡ ਪੋਸਟ 'ਤੇ ਪਹੁੰਚੇ। ਉਥੇ ਉਨ੍ਹਾਂ ਸੈਨਾ, ਹਵਾਈ ਸੈਨਾ ਤੇ ਆਈਟੀਬੀਪੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਸਿੰਧ ਨਦੀ ਦੇ ਕਿਨਾਰੇ 11,000 ਫੁੱਟ ਦੀ ਉਚਾਈ 'ਤੇ ਸਥਿਤ, ਇਹ ਸਭ ਤੋਂ ਮੁਸ਼ਕਲ ਖੇਤਰਾਂ ਵਿੱਚੋਂ ਇੱਕ ਹੈ।
15 ਜੂਨ ਨੂੰ ਚੀਨ ਤੇ ਭਾਰਤੀ ਫੌਜੀਆਂ ਵਿਚਾਲੇ ਹੋਈ ਹਿੰਸਕ ਝੱੜਪ ਤੋਂ ਬਾਅਦ ਲਗਾਤਾਰ ਗੱਲਬਾਤ ਤੇ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ। ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਸੈਨਿਕ ਤਣਾਅ ਨੂੰ ਖਤਮ ਕਰਨ ਲਈ ਹੁਣ ਤੱਕ ਤਿੰਨ ਵਾਰ ਫੌਜੀ ਪੱਧਰ ਤੇ ਅਤੇ ਤਿੰਨ ਵਾਰ ਡਿਪਲੋਮੈਟਿਕ ਪੱਧਰ 'ਤੇ ਮੁਲਾਕਾਤ ਆਯੋਜਤ ਕੀਤੀ ਜਾ ਚੁੱਕੀ ਹੈ। ਹਾਲਾਂਕਿ ਕੋਈ ਨਤੀਜਾ ਪ੍ਰਾਪਤ ਨਹੀਂ ਹੋ ਸਕਿਆ, ਪਰ ਭਾਰਤ ਨੇ ਇਕ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਚੀਨ ਨੂੰ ਡੈੱਡਲਾਕ ਨੂੰ ਘਟਾਉਣ ਲਈ ਐਲਏਸੀ ਤੋਂ ਆਪਣੀਆਂ ਫੌਜਾਂ ਵਾਪਸ ਲੈਣੀਆਂ ਪੈਣਗੀਆਂ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ