ਕਾਨਪੁਰ: ਚੌਬੇਪੁਰ ਦੇ ਬਿੱਕਰੂ ਪਿੰਡ ਵਿੱਚ ਸ਼ਿਵਰਾਜਪੁਰ, ਬਿਠੂਰ ਤੇ ਚੌਬੇਪੁਰ ਤੋਂ ਪੁਲਿਸ ਫੋਰਸ ਲੈ ਕੇ ਅੱਧੀ ਰਾਤ ਨੂੰ ਸੀਓ ਬਿਲਹੌਰ ਦੇ ਛਾਪੇ ਦੀ ਖ਼ਬਰ ਸ਼ਾਇਦ ਹਿਸਟ੍ਰੀਸ਼ੀਟਰ ਵਿਕਾਸ ਦੂਬੇ ਨੂੰ ਪਹਿਲਾਂ ਹੀ ਲੱਗ ਗਈ ਸੀ। ਪੁਲਿਸ ਦੇ ਜਵਾਨਾਂ ਮੁਤਾਬਕ ਅੱਧੀ ਰਾਤ ਨੂੰ ਰਾਹ ‘ਚ ਜੇਸੀਬੀ ਖੜ੍ਹੀ ਕੀਤੀ ਗਈ ਸੀ। ਇਸ ਤੋਂ ਸਾਫ ਹੈ ਕਿ ਪੁਲਿਸ ਦਬਿਸ਼ ਬਾਰੇ ਪਹਿਲਾਂ ਹੀ ਪਤਾ ਸੀ। ਇਹੀ ਕਾਰਨ ਸੀ ਕਿ ਪੁਲਿਸ ਦੇ ਪਹੁੰਚਦੇ ਹੀ ਫਾਇਰਿੰਗ ਸ਼ੁਰੂ ਹੋ ਗਈ।
ਦੱਸਿਆ ਗਿਆ ਕਿ ਇਸ ਸਾਲ ਹੋਲੀ ‘ਚ ਪਿੰਡ ਦੇ ਹਿਸਟ੍ਰੀਸ਼ੀਟਰ ਵਿਕਾਸ ਦੁਬੇ ਤੇ ਬੀਨੂੰ ਤਿਵਾੜੀ ਵਿਚਾਲੇ ਝੜਪ ਹੋਈ ਸੀ। ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਸੀ। ਪੁਲਿਸ ਨੇ ਦੋਵਾਂ ਧਿਰਾਂ ਖਿਲਾਫ ਕੇਸ ਦਰਜ ਕੀਤੇ ਸੀ। ਹਿਸਟ੍ਰੀਸ਼ੀਟਰ ਵਿਕਾਸ ਦੁਬੇ ਖਿਲਾਫ ਕਤਲ ਦੀ ਕੋਸ਼ਿਸ਼ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਇਸ ਘਟਨਾ ਵਿੱਚ ਵਿਕਾਸ ਦੂਬੇ ਫਰਾਰ ਹੋ ਗਿਆ। ਹਾਲਾਂਕਿ, ਕਈ ਹੋਰ ਮਾਮਲਿਆਂ ਵਿੱਚ ਪੁਲਿਸ ਲੋੜੀਂਦੇ ਵਿਕਾਸ ਦੂਬੇ ਦੀ ਭਾਲ ਕਰ ਰਹੀ ਸੀ।
ਇਸ ਦੇ ਨਾਲ ਹੀ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਟੂ ਕਤਲ ਕਾਂਡ ਵਿੱਚ ਸ਼ਾਮਲ ਨਿਸ਼ਾਨੇਬਾਜ਼ ਵੀ ਵਿਕਾਸ ਦੂਬੇ ਦੇ ਘਰ ਵਿੱਚ ਹੈ। ਇਸ ਦੀ ਸੂਚਨਾ 'ਤੇ ਬਿਠੌਰ ਚੌਬੇਪੁਰ ਤੇ ਸ਼ਿਵਰਾਜਪੁਰ ਥਾਣਾ ਖੇਤਰ ਦੀ ਫੋਰਸ ਲੈ ਕੇ ਬਿਲਹੌਰ ਸੀਓ ਦੇਵੇਂਦਰ ਮਿਸ਼ਰਾ ਰਾਤ ਨੂੰ ਛਾਪਾ ਮਾਰਨ ਪਿੰਡ ਗਏ ਸੀ।
ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਪੁਲਿਸ ਦੀ ਟੀਮ ਨੂੰ ਵਿਚਕਾਰਲੀ ਸੜਕ 'ਤੇ ਜੇਸੀਬੀ ਖੜ੍ਹੇ ਕਰਕੇ ਰੋਕਣ ਦੀ ਪਹਿਲੀ ਕੋਸ਼ਿਸ਼ ਕੀਤੀ ਗਈ ਸੀ। ਬਾਅਦ ਵਿੱਚ ਜਦੋਂ ਪੁਲਿਸ ਦੀ ਟੀਮ ਪਿੰਡ ਦੇ ਅੰਦਰ ਦਾਖਲ ਹੋਈ ਤਾਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ। ਹਮਲਾ ਕਰਨ ਵਾਲੇ ਪੁਲਿਸ ਦੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਗਈਆਂ, ਇੱਕ ਟੀਮ ਪਿੱਛੇ ਹਟ ਬੈਕਅੱਪ ਕਰਨ ਲੱਗੀ।
ਉਧਰ ਦੋ ਟੀਮ ਦੇ ਮੈਂਬਰਾਂ ਨੇ ਅੱਗੇ ਵਧ ਕੇ ਮੌਰਚਾ ਸੰਭਾਲਿਆ। ਅੱਗੇ ਵਧ ਰਹੇ ਸੀਓ ਨੇ ਇੱਕ ਘਰ ਦੇ ਅੰਦਰ ਮੋਰਚਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਬਾਹਰ ਖਿੱਚ ਲਿਆ ਤੇ ਉਨ੍ਹਾਂ ਦੇ ਸਿਰ ‘ਚ ਗੋਲੀ ਮਾਰ ਦਿੱਤੀ। ਇਸੇ ਤਰ੍ਹਾਂ ਸਿਪਾਹੀਆਂ ਨੂੰ ਫੜ ਲਿਆ ਗਿਆ ਤੇ ਕੁੱਟ ਕੇ ਮਾਰ ਦਿੱਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਘਰ ਅੰਦਰ ਖਿੱਚ ਕੇ ਮਾਰੀ ਸੀਓ ਦੇ ਸਿਰ 'ਚ ਗੋਲੀ, ਸਿਪਾਹੀ ਦਾ ਕੁੱਟ-ਕੁੱਟ ਕਤਲ, ਇੰਝ ਮਾਰੇ ਅੱਠ ਪੁਲਿਸ ਮੁਲਾਜ਼ਮ
ਏਬੀਪੀ ਸਾਂਝਾ
Updated at:
03 Jul 2020 12:28 PM (IST)
ਸੀਓ, ਪੁਲਿਸ ਤੇ ਸਿਪਾਹੀਆਂ ਨੂੰ ਜਿਵੇਂ ਮਾਰਿਆ ਗਿਆ, ਇੰਝ ਜਾਪਦਾ ਹੈ ਕਿ ਪਹਿਲਾਂ ਹੀ ਪੂਰੀ ਤਿਆਰੀ ਹੋ ਚੁੱਕੀ ਸੀ। ਪੁਲਿਸ ਵੱਲੋਂ ਪਿੰਡ ਵਿੱਚ ਤਲਾਸ਼ੀ ਮੁਹਿੰਮ ਚਲਾ ਕੇ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
- - - - - - - - - Advertisement - - - - - - - - -