ਚੀਨ ਦੀ ਕੰਪਨੀ Xiaomi ਨੇ ਭਾਰਤ ’ਚ Redmi Note 10S ਨੂੰ ਲੇਟੈਸਟ ਸਮਾਰਟਫ਼ੋਨ ਤੇ Redmi Watch ਨੂੰ ਲੇਟੈਸਟ ਸਮਾਰਟਵਾਚ ਦੇ ਰੂਪ ਵਿੱਚ ਲਾਂਚ ਕਰ ਦਿੱਤਾ ਹੈ। Redmi Note 10S ਨੂੰ ਮਾਰਚ ’ਚ ਵਿਸ਼ਵ ਪੱਧਰ ਉੱਤੇ ਲਾਂਚ ਕੀਤਾ ਗਿਆ ਸੀ; ਜਦਕਿ Redmi Watch ਨੂੰ ਨਵੰਬਰ ’ਚ ਚੀਨ ਵਿੱਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਸਮਾਰਟਵਾਚ ਦੇ ਇੰਡੀਅਨ ਵੇਰੀਐਂਟ ਨੂੰ ਕੁਝ ਇੰਪਰੂਵਮੈਂਟ ਕਰ ਕੇ ਲਾਂਚ ਕੀਤਾ ਹੈ।
Redmi Note 10S ਨੂੰ ਮੀਡੀਆਟੈੱਕ ਹੀਲੀਓ ਜੀ 95 ਪ੍ਰੋਸੈੱਸਰ ਤੇ ਕੁਐਡ ਰੀਅਰ ਕੈਮਰਾ ਸੈੱਟਅਪ ਨਾਲ ਲੈਸ ਕੀਤਾ ਗਿਆ ਹੈ। Redmi Watch ’ਚ 1.4 ਇੰਚ ਡਿਸਪਲੇਅ ਦਿੱਤਾ ਗਿਆ ਹੈ। ਇਸ ਦਾ ਵਜ਼ਨ ਸਿਰਫ਼ 35 ਗ੍ਰਾਮ ਹੈ।
ਭਾਰਤ ’ਚ Redmi Note 10S ਦੇ 6GB ਰੈਮ + 64GB ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਤੇ 6GB ਰੈਮ + 128GB ਸਟੋਰੇਜ ਮਾਡਲ ਦੀ ਕੀਮਤ 15,999 ਹੈ। ਇਹ ਡੀਪ ਸੀ ਬਲੂ, ਫ਼ਾਸਟ ਵ੍ਹਾਈਟ ਤੇ ਸ਼ੈਡੋ ਬਲੈਕ ਤਿੰਨ ਕਲਰ ਆਪਸ਼ਨ ’ਚ ਉਪਲਬਧ ਹੈ। Redmi Watch ਦੀ ਕੀਮਤ 3,999 ਰੁਪਏ ਹੈ। ਇਸ ਨੂੰ ਤਿੰਨ ਵਾਚ ਕੇਸ ਕਲਰ ਆੱਪਸ਼ਨ ਬਲੈਕ, ਬਲੂ ਤੇ ਆਈਵਰੀ ’ਚ ਪੇਸ਼ ਕੀਤਾ ਗਿਆ ਹੈ।
Redmi Note 10 ਦੀ ਸੇਲ 18 ਮਈ ਤੋਂ ਅਤੇ ਰੈੱਡਮੀ ਵਾਚ ਦੀ ਸੇਲ 25 ਮਈ ਤੋਂ ਸ਼ੁਰੂ ਹੋਵੇਗੀ। ਸਮਾਰਟਫ਼ੋਨ ਰੀਟੇਲ ਸਟੋਰ Amazon India, Mi.Com, Mi Home Stores ਤੇ ਵਾਚ Flipkart Mi.com, Mi Home Stores ਉੱਤੇ ਉਪਲਬਧ ਹੋਵੇਗੀ।
Redmi Note 10s ’ਚ 6.43 ਇੰਚ ਦੀ ਫ਼ੁਲ ਐੱਚਡੀ ਪਲੱਸ ਐਮੋਲੈੱਡ ਡਿਸਪਲੇਅ ਦਿੱਤੀ ਗਈ ਹੈ। ਇਸ ਫ਼ੋਨ ਵਿੱਚ MediaTek Helio G95 ਚਿਪਸੈੱਟ ਦਿੱਤਾ ਗਿਆ ਹੈ। ਤੁਹਾਨੂੰ ਇਸ ਵਿੱਚ 8GB ਤੇ 128GB ਦੀ ਇੰਟਰਨਲ ਸਟੋਰੇਜ ਮਿਲੇਗੀ।
Redmi Note 10S ਦੀ ਬੈਟਰੀ 5,000mAh ਦੀ ਹੈ ਇਹ ਫ਼ੋਨ MIUI 12.5 ਉੱਤੇ ਚੱਲੇਗਾ। ਇਸ ਵਿੱਚ ਕੁਐਡ ਰਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾ ਪਿਕਸਲ ਦਾ ਹੈ। ਇਸ ਸਮਾਰਟਫ਼ੋਨ ਦਾ ਵਜ਼ਨ 178.8 ਗ੍ਰਾਮ ਹੈ ਤੇ ਇਹ ਧੂੜ ਤੇ ਵਾਰਟ ਰਜ਼ਿਸਟੈਂਸ ਲਈ IP53 ਰੇਟਡ ਹੈ।
Redmi Note 10S ਦਾ ਭਾਰਤ ’ਚ Realme 8 ਨਾਲ ਮੁਕਾਬਲਾ ਹੋਵੇਗਾ। ਸਮਾਰਟਫ਼ੋਨ ’ਚ 6.5 ਇੰਚ ਦਾ IPS LCD ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਇਹ ਫ਼ੋਨ ਡਾਇਮੈਂਸਿਟੀ 700 ਪ੍ਰੋਸੈੱਸਰ ਨਾਲ ਲੈਸ ਹੈ। ਇਹ ਫ਼ੋਨ ਐਡ੍ਰਾਇਡ 11 ਉੱਤੇ ਆਧਾਰਤ Realme UI 2.0 ਉੱਤੇ ਕੰਮ ਕਰਦਾ ਹੈ।
ਇਹ ਫ਼ੋਨ 4 GB + 128 GB ਅਤੇ 8GB + 256GB ਦੋ ਵੇਰੀਐਂਟਸ ਵਿੱਚ ਉਪਲਬਧ ਹੈ। Realme 8 5G ਸਮਾਰਟਫ਼ੋਨ ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾ ਪਿਕਸਲ ਦਾ ਹੈ। ਪਾਵਰ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਫ਼ੋਨ ਦੀ ਸ਼ੁਰੂਆਤੀ ਕੀਮਤ 14,999 ਰੁਪਏ ਹੈ।
Redmi Watch
Redmi ਦੀ ਇਹ ਵਾਚ 320x320 ਪਿਕਸਲ ਰੈਜ਼ੋਲਿਯੂਸ਼ਨ ਨਾਲ 1.4 ਇੰਚ ਦੇ LCD ਕਲਰ ਟੱਚ-ਸਕ੍ਰੀਨ ਡਿਸਪਲੇਅ ’ਚ ਲਾਂਚ ਹੋਈ ਹੈ। ਇਸ ਵਿੱਚ 120 ਵਾਚ ਫ਼ੇਸ ਦਿੱਤੇ ਗਏ ਹਨ।
ਇਸ ਘੜੀ ਵਿੱਚ ਹਾਰਟ ਰੇਟ, ਜੀਓਮੈਗਨੈਟਿਕ ਤੇ Ambient ਲਾਈਟ ਜਿਹੇ ਸੈਂਸਰਜ਼ ਵੀ ਹਨ। ਇਸ ਵਿੱਚ 230mAh ਦੀ ਬੈਟਰੀ ਦਿੱਤੀ ਗਈ ਹੈ, ਜੋ ਸਿੰਗਲ ਚਾਰਜ ਵਿੱਚ 7 ਦਿਨਾਂ ਦਾ ਬੈਕਅਪ ਦਿੰਦੀ ਹੈ।
ਰੈੱਡਮੀ ਵਾਚ ਨੂੰ ਨਵਾਈਜ਼ ਕਲਰਫ਼ਿੱਟ ਪ੍ਰੋ 3 ਤੋਂ ਟੱਕਰ ਮਿਲ ਸਕਦੀ ਹੈ। ਨਵਾਈਜ਼ ਕਲਰਫ਼ਿੱਟ ਪ੍ਰੋ 3 ਦੇ ਫ਼ੀਚਰਜ਼ ਦੀ ਗੱਲ ਕਰੀਏ, ਤਾਂ ਇਸ ਵਿੱਚ 1.5 ਇੰਚ ਦਾ ਟੱਚ ਐੰਚਡੀ TruView ਡਿਸਪਲੇਅ ਦਿੱਤਾ ਗਿਆ ਹੈ। ਇਸ ਸਮਾਰਟਵਾਚ ਵਿੱਚ ਕਲਾਊਡ–ਬੇਸਡ ਵਾਚ ਫ਼ੇਸ ਦਿੱਤਾ ਗਿਆ ਹੈ। ਇਸ ਵਿੱਚ ਬਲੂਟੁੱਥ 5.0 ਦਿੱਤਾ ਗਿਆ ਹੈ। ਇਹ ਆਈਓਐੱਸ ਅਤੇ ਐਂਡ੍ਰਾੱਇਡ ਆੱਪਰੇਟਿੰਗ ਸਿਸਟਮ ਉੱਤੇ ਕੰਮ ਕਰਦੀ ਹੈ। ਇਸ ਦੀ ਕੀਮਤ 4,499 ਰੁਪਏ ਹੈ ਤੇ ਇਸ ਦੀ ਬੈਟਰੀ 210mAh ਦੀ ਹੈ।