ਨਵੀਂ ਦਿੱਲੀ: ਰਿਲਾਇੰਸ ਜੀਓ ਆਪਣੇ ਗਾਹਕਾਂ ਲਈ ਹੋਰ ਡਾਟਾ ਪੈਕ ਲੈ ਕੇ ਆਇਆ ਹੈ ਜਿਸ 'ਚ ਗਾਹਕਾਂ ਨੂੰ ਰੋਜ਼ਾਨਾ 2 ਜੀਬੀ ਵਾਧੂ ਡਾਟਾ ਮਿਲੇਗਾ। ਹਾਲਾਂਕਿ ਇਹ ਕੁਝ ਹੀ ਸਬਸਕ੍ਰਾਈਬਰਜ਼ ਲਈ ਉਪਲਬਧ ਹੋਵੇਗਾ। ਨਵਾਂ ਡਿਜੀਟਲ ਪੈਕ ਯੂਜ਼ਰ ਆਪਣੇ ਮਾਈ ਜੀਓ ਐਪ 'ਤੇ ਦੇਖ ਸਕਦੇ ਹਨ।

ਐਪ 'ਤੇ ਦਿੱਤੇ ਗਏ ਆਫਰ ਮੁਤਾਬਕ ਇਸ ਆਫਰ ਦੀ ਆਖਰੀ ਮਿਤੀ 6 ਅਗਸਤ ਹੈ। ਮਾਈ ਸਮਾਰਟ ਪ੍ਰਾਈਸ ਦੀ ਰਿਪੋਰਟ ਮੁਤਾਬਕ ਨਵਾਂ ਜੀਓ ਡਿਜੀਟਲ ਪੈਕ ਸਿਰਫ ਪ੍ਰੀਪੇਡ ਗਾਹਕਾਂ ਲਈ ਹੀ ਹੈ। ਇਮੇਜ ਮੁਤਾਬਕ ਨਵਾਂ ਡਿਜੀਟਲ ਪੈਕ ਸਿਰਫ 399 ਰੁਪਏ ਵਾਲੇ ਪ੍ਰੀਪੇਡ ਪਲਾਨ ਲਈ ਲਾਗੂ ਹੁੰਦਾ ਹੈ। ਜੀਓ ਦੇ 399 ਰੁਪਏ ਵਾਲੇ ਪਲਾਨ 'ਚ ਗਾਹਕਾਂ ਨੂੰ 1.5 ਜੀਬੀ 4 ਜੀ ਡਾਟਾ ਦਿੱਤਾ ਜਾਂਦਾ ਹੈ ਜੋ 84 ਦਿਨਾਂ ਲਈ ਵੈਲਿਡ ਹੁੰਦਾ ਹੈ। ਪਲਾਨ 'ਚ ਗਾਹਕਾਂ ਨੂੰ ਕੁੱਲ 3.5 ਜੀਬੀ 4ਜੀ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ 100 ਐਸਐਮਐਸ ਦੀ ਸੁਵਿਧਾ ਹੈ।

ਦੱਸ ਦਈਏ ਕਿ ਜੀਓ ਨੇ ਇਸ ਮਹੀਨੇ ਜੀਓ ਫੋਨ ਮਾਨਸੂਨ ਹੰਗਾਮਾ ਆਫਰ ਦਾ ਐਲਾਨ ਕੀਤਾ ਗਿਆ ਸੀ ਜਿਸ 'ਚ ਤੁਸੀਂ ਪੁਰਾਣੇ ਜੀਓ ਫੋਨ ਨੂੰ ਬਦਲ ਕੇ ਨਵਾਂ ਜੀਓ ਫੋਨ ਸਿਰਫ 501 ਰੁਪਏ 'ਚ ਲੈ ਸਕਦੇ ਹੋ। ਇਸ ਲਈ ਗਾਹਕਾਂ ਨੂੰ 99 ਰੁਪਏ ਦਾ ਇੱਕ ਰੀਚਾਰਜ ਪੈਕ ਵੀ ਲੈਣਾ ਪਵੇਗਾ ਜੋ 6 ਮਹੀਨੇ ਲਈ ਵੈਲਿਡ ਹੋਵੇਗਾ। ਇਸ ਪਲਾਨ 'ਚ ਗਾਹਕਾਂ ਨੂੰ ਰੋਜ਼ਾਨਾ 0.5 ਜੀਬੀ 4ਜੀ ਡਾਟਾ ਦਿੱਤਾ ਜਾਵੇਗਾ ਤੇ ਅਨਲਿਮਟਿਡ ਕਾਲ ਦੇ ਨਾਲ 300 ਐਸਐਮਐਸ ਦੀ ਸੁਵਿਧਾ ਮਿਲੇਗੀ।