ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਨੇ ਜੁਲਾਈ ਮਹੀਨੇ ‘ਚ 85 ਲੱਖ ਤੋਂ ਜ਼ਿਆਦਾ ਨਵੇਂ ਯੂਜ਼ਰਸ ਨੂੰ ਜੋੜਨ ਨਾਲ ਮੋਬਾਈਲ ਗਾਹਕਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਦਰਜ ਕੀਤਾ ਹੈ। ਜਦਕਿ ਇਸ ਕੜੀ ‘ਚ ਏਅਰਟੈਲ ਨੇ 25 ਲੱਖ 90 ਹਜ਼ਾਰ ਤੇ ਵੋਡਾਫੋਨ ਨੇ 33 ਲੱਖ 90 ਹਜ਼ਾਰ ਗਾਹਕਾਂ ਨੂੰ ਗਵਾ ਦਿੱਤਾ ਹੈ।

ਟਰਾਈ ਵੱਲੋਂ ਜਾਰੀ ਅੰਕੜਿਆਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਟਰਾਈ ਦੇ ਮਹੀਨਾ ਗਾਹਕ ਅੰਕੜਿਆਂ ਮੁਤਾਬਕ ਜੀਓ ਤੋਂ ਇਲਾਵਾ ਬੀਐਸਐਨਐਲ ਹੀ ਇਕਲੌਤੀ ਆਪ੍ਰੇਟਰ ਰਹੀ ਹੈ ਜਿਸ ਨੇ ਜੁਲਾਈ ‘ਚ ਨਵੇਂ ਗਾਹਕਾਂ ਨੂੰ ਆਪਣੇ ਨਾਲ ਜੋੜਿਆ ਹੈ। ਸਰਕਾਰੀ ਆਪਰੇਟਰ ਨੇ ਜੂਨ ‘ਚ 2.88 ਲੱਖ ਨਵੇਂ ਗਾਹਕ ਜੋੜੇ ਹਨ।

ਮੋਬਾਈਲ ਨੰਬਰ ਪੋਰਟੇਬਿਲਟੀ ਦੇ ਜੁਲਾਈ 2019 ‘ਚ ਕੁੱਲ 59 ਲੱਖ ਅਰਜ਼ੀਆਂ ਮਿਲੀਆਂ। ਉਧਰ ਦੇਸ਼ ‘ਚ ਵਾਇਰਲੈੱਸ ਗਾਹਕਾਂ ਦੀ ਕੁੱਲ ਗਿਣਤੀ ਜੁਲਾਈ 2019 ‘116.83 ਕਰੋੜ ਪਹੁੰਚ ਗਈ ਹੈ ਜੋ ਜੂਨ 2019 ‘116.54 ਕਰੋੜ ਸੀ। ਬ੍ਰਾਡਬੈਂਡ ਮਾਰਕਿਟ ਸ਼ੇਅਰ ‘ਚ ਵੀ ਜੀਓ ਆਪਣੇ ਵਿਰੋਧੀ ਕੰਪਨੀਆਂ ਤੋਂ ਕਿਤੇ ਅੱਗੇ ਹੈ। 56.25% ਮਾਰਕਿਟ ਸ਼ੇਅਰ ਨਾਲ ਜੀਓ ਟੌਪ ‘ਤੇ ਹੈ, ਜਦਕਿ ਭਾਰਤੀ ਏਅਰਟੈਲ ਕੋਲ 20.52% ਤੇ ਵੋਡਾਫੋਨ ਕੋਲ 18.36 ਫੀਸਦੀ ਮਾਰਕਿਟ ਸ਼ੇਅਰ ਹੈ।