ਬੈਂਗਲੁਰੂ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਸਵਦੇਸ਼ੀ ਭਾਰਤੀ ਲੜਾਕੂ ਜਹਾਜ਼ ਤੇਜਸ ‘ਚ ਉਡਾਣ ਭਰੀ। ਤੇਜਸ ‘ਚ ਉਡਾਣ ਭਰਨ ਵਾਲੇ ਰਾਜਨਾਥ ਸਿੰਘ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣ ਗਏ ਹਨ। ਰਾਜਨਾਥ ਤੇਜਸ ਦੀ ਪਿਛਲੀ ਸੀਟ ‘ਤੇ ਬੈਠੇ ਨਜ਼ਰ ਆਏ। ਉਨ੍ਹਾਂ ਨੇ ਕਰੀਬ ਅੱਧਾ ਘੰਟਾ ਇਸ ਲੜਾਕੂ ਜਹਾਜ਼ ‘ਚ ਉਡਾਣ ਭਰੀ। ਭਾਰਤ ‘ਚ ਬਣਿਆ ਤੇਜਸ ਤਕਨੀਕ ਦੇ ਮਾਮਲੇ ‘ਚ ਬਹੁਤ ਅੱਗੇ ਹੈ। ਇਹ 100 ਕਿਮੀ ਤਕ ਦੁਸ਼ਮਣਾਂ ‘ਤੇ ਪੈਨੀ ਨਜ਼ਰ ਰੱਖ ਸਕਦਾ ਹੈ।
ਰਾਜਨਾਥ ਸਿੰਘ ਨੇ ਲੜਾਕੂ ਜਹਾਜ਼ ‘ਤੇਜਸ’ ‘ਚ ਭਰੀ ਉਡਾਣ
ਏਬੀਪੀ ਸਾਂਝਾ | 19 Sep 2019 11:15 AM (IST)