ਨਵੀਂ ਦਿੱਲੀ: ਜੂਨ ਮਹੀਨਾ ਸਬ ਕੰਪੈਕਟ ਐਸਯੂਵੀ ਲਈ ਖ਼ਰਾਬ ਰਿਹਾ। ਜੂਨ 2018 ਵਿੱਚ ਛੋਟੀਆਂ ਐਸਯੂਵੀ ਦੀ ਮੰਗ ਵਿੱਚ 18 ਫ਼ੀਸਦ ਤੋਂ ਜ਼ਿਆਦਾ ਦੀ ਕਮੀ ਵੇਖੀ ਗਈ। ਇਸ ਲਿਸਟ ਵਿੱਚ ਟੌਪ ਤਿੰਨ ਕਾਰਾਂ ਮਾਰੂਤੀ ਵਿਟਾਰਾ ਬ੍ਰੇਜ਼ਾ, ਫੋਰਡ ਈਕੋਸਪੋਰਟ ਤੇ ਟਾਟਾ ਨੈਕਸਨ ਤਕ ਦੇ ਨਾਂ ਵੀ ਸ਼ਾਮਲ ਹਨ। ਪਿਛਲੇ ਛੇ ਮਹੀਨਿਆਂ ਦੀ ਔਸਤ ਵਿਕਰੀ ਦੇ ਹਿਸਾਬ ਨਾਲ ਜੂਨ 2018 ਵਿੱਚ ਸਾਰੀਆਂ ਕਾਰਾਂ ਦੀ ਮੰਗ ਵਿੱਚ ਕਮੀ ਆਈ ਹੈ। ਮਾਰੂਤੀ ਵਿਟਾਰਾ ਬ੍ਰੇਜ਼ਾ ਹਾਲੇ ਵੀ ਸੈਗਮੈਂਟ ਵਿੱਚ ਸਭ ਤੋਂ ਅੱਗੇ ਹੈ। ਹਾਲਾਂਕਿ, ਮਈ ਮਹੀਨੇ ਦੀ ਤੁਲਨਾ ਵਿੱਚ ਜੂਨ 2018 ਵਿੱਚ ਇਸ ਦੀ ਵਿਕਰੀ 5,000 ਯੂਨਿਟ ਤਕ ਡਿੱਗ ਗਈ ਹੈ। ਟਾਟਾ ਨੈਕਸਨ ਦੀ ਮੰਗ 3.71 ਫ਼ੀਸਦ ਦੀ ਗਿਰਾਵਟ ਦੇਖੀ ਗਈ ਹੈ। ਮਈ 2018 ਵਿੱਚ ਟਾਟਾ ਨੈਕਸਨ ਦੀਆਂ 4,308 ਕਾਰਾਂ ਵਿਕੀਆਂ ਸਨ, ਪਰ ਅਗਲੇ ਮਹੀਨੇ 4,148 ਯੂਨਿਟ ਵਿਕੀਆਂ। ਫੋਰਡ ਈਕੋਸਪੋਰਟ ਦੀ ਮੰਗ ਵਿੱਚ 20 ਫ਼ੀਸਦ ਤੋਂ ਵੱਧ ਕਮੀ ਆਈ ਹੈ। ਮਈ 2018 ਵਿੱਚ ਈਕੋਸਪੋਰਟ ਦੀ ਵਿਕਰੀ ਦਾ ਅੰਕੜਾ 5,003 ਯੂਨਿਟ ਦਾ ਸੀ, ਜੋ ਜੂਨ 2018 ਵਿੱਚ 4,007 ਯੂਨਿਟ ਰਹਿ ਗਿਆ।