ਨਵੀਂ ਦਿੱਲੀ: ਬੇਹੱਦ ਪਾਪੁਲਰ ਸਮਾਰਟਫੋਨ ਸੈਮਸੰਗ ਗੈਲੇਕਸੀ ਦਾ ਨੈਕਸਟ ਜਨਰੇਸ਼ਨ ਮੋਬਾਈਲ ਸੈਮਸੰਗ ਗੈਲੇਕਸੀ ਏ51 ਭਾਰਤ 'ਚ ਲਾਂਚ ਹੋ ਗਿਆ ਹੈ। ਸਾਊਥ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਜ਼ਰੀਏ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੈਮਸੰਗ ਦਾ ਨਵਾਂ ਸਮਾਰਟਫੋਨ ਓ-ਡਿਸਪੇ ਦੀਆਂ ਖੂਬੀਆਂ ਨਾਲ ਲੈਸ ਹੈ।

ਬੇਹਤਰੀਨ ਸੈਲਫੀ ਕੈਮਰਾ ਇਸ ਫੋਨ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਸੈਮਸੰਗ ਗੈਲੇਕਸੀਏ51, ਅਸਲ 'ਚ ਭਾਰਤੀ ਮਾਰਕਿਟ 'ਚ ਮੌਜੂਦ ਸੈਮਸੰਗ ਗੈਲੇਕਸੀ ਏ50 ਦਾ ਨੈਕਸਟ ਜਨਰੇਸ਼ਨ ਫੋਨ ਹੈ। ਸੈਮਸੰਗ ਗੈਲੇਕਸੀ ਏ51 ਦੀ ਭਾਰਤੀ ਮਾਰਕਿਟ 'ਚ ਸੰਭਾਵਤ ਕੀਮਤ 24,600 ਰੁਪਏ ਹੋਵੇਗੀ। ਇਸ ਫੋਨ 'ਚ 6 ਜੀਬੀ ਰੈਮ ਦੇ ਨਾਲ 128 ਜੀਬੀ ਦਾ ਇਨਬਿਲਟ ਸਟੋਰੇਜ ਮਿਲੇਗਾ।

ਉੱਥੇ ਹੀ ਇੱਕ ਅਜਿਹੀ ਵੀ ਰਿਊਮਰ ਹੈ ਕਿ ਭਾਰਤ 'ਚ ਇਸਦੀ ਸ਼ੁਰੂਆਤੀ ਕੀਮਤ 22,990 ਰੁਪਏ ਹੋਵੇਗੀ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਸੈਮਸੰਗ ਗੈਲੇਕਸੀ ਏ51 ਭਾਰਤ 'ਚ ਕਿੰਨੀ ਵੈਰਿਅੰਟ 'ਚ ਲਾਂਚ ਹੋਵੇਗਾ। ਗਲੋਬਲ ਲਾਂਚ ਦੇ ਸਮੇਂ ਇਸ ਨੂੰ 8 ਜੀਬੀ ਰੈਮ ਦਾ ਐਲਾਨ ਕੀਤਾ ਗਿਆ ਸੀ।