ਸੈਮਸੰਗ ਨੇ ਲੌਂਚ ਕੀਤਾ ਤਿੰਨ ਕੈਮਰਿਆਂ ਵਾਲਾ ਸਮਾਰਟਫ਼ੋਨ, ਇਹ ਖ਼ਾਸ ਫੀਚਰ
ਏਬੀਪੀ ਸਾਂਝਾ | 20 Sep 2018 04:28 PM (IST)
ਨਵੀਂ ਦਿੱਲੀ: ਸੈਮਸੰਗ ਗੈਲਕਸੀ ਨੇ ਆਪਣੇ A7 ਨੂੰ ਤੀਹਰੇ ਲੈਂਜ਼ ਵਾਲੇ ਕੈਮਰੇ ਨਾਲ ਲੌਂਚ ਕਰ ਦਿੱਤਾ ਹੈ। ਹਾਲਾਂਕਿ, ਭਾਰਤੀ ਬਾਜ਼ਾਰ ਵਿੱਚ ਇਹ ਫ਼ੋਨ ਆਉਂਦੀ 11 ਅਕਤੂਬਰ ਨੂੰ ਉਤਾਰਿਆ ਜਾਵੇਗਾ, ਪਰ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਦੇ ਕੁਝ ਖ਼ਾਸ ਫੀਚਰਜ਼। ਸਮਾਰਟਫ਼ੋਨ ਵਿੱਚ ਇਨਫ਼ਿਨਿਟੀ ਡਿਸਪਲੇਅ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਐਂਡ੍ਰੌਇਡ ਓਰੀਓ 8.0 ਆਪ੍ਰੇਟਿੰਗ ਸਿਸਟਮ 'ਤੇ ਚੱਲਦਾ ਹੈ। ਇਸ ਸਮਾਟਰਫ਼ੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕੈਮਰਾ। ਫ਼ੋਨ ਵਿੱਚ ਟ੍ਰਿਪਲ ਰੀਅਰ ਕੈਮਰਾ ਲੈਂਜ਼ ਦਿੱਤਾ ਗਿਆ ਹੈ, ਜਿਸ ਦੇ ਨਾਲ ਐਲਈਡੀ ਫਲੈਸ਼ ਆਉਂਦੀ ਹੈ। ਤਿੰਨਾਂ ਕੈਮਰਿਆਂ ਵਿੱਚ 120 ਡਿਗਰੀ ਅਲਟਰਾ ਵਾਈਡ ਲੈਂਜ਼, ਆਟੋ ਫੋਕਸ ਲੈਂਜ਼ ਤੇ ਡੈਪਥ ਲੈਂਜ਼ ਸ਼ਾਮਲ ਹਨ। ਇਸ ਦੇ ਨਾਲ ਹੀ ਕੈਮਰੇ ਵਿੱਚ ਇੰਟੈਲੀਜੈਂਟ ਸੀਨ ਓਪਟੀਮਾਈਜ਼ਰ ਦਿੱਤਾ ਗਿਆ ਹੈ ਜੋ ਰੰਗ, ਕੰਟ੍ਰਾਸਟ ਤੇ ਬ੍ਰਾਈਟਨੈੱਸ ਨੂੰ ਆਪਣੇ ਮੁਤਾਬਕ ਸੈੱਟ ਕਰਕੇ ਫ਼ੋਟੋ ਦੀ ਗੁਣਵੱਤਾ ਨੂੰ ਸੁਧਾਰਦਾ ਹੈ। ਗੈਲੇਕਸੀ ਏ7 ਦਾ ਫਰੰਟ ਕੈਮਰਾ ਵੀ 24 ਮੈਗਾਪਿਕਸਲ ਦਾ ਹੈ। ਇਸ ਵਿੱਚ ਬੋਕੇਹ ਇਫੈਕਟ ਦਾ ਫੀਚਰ ਵੀ ਦਿੱਤਾ ਗਿਆ ਹੈ, ਜਿਸ ਵਿੱਚ ਸੈਲਫ਼ੀ ਫ਼ੋਕਸ, ਪ੍ਰੋ ਲਾਈਟਨਿੰਗ ਮੋਡਓਆਰ ਇਮੋਜੀ ਤੇ ਦੂਜੇ ਹੋਰ ਫ਼ੀਚਰ ਦਿੱਤੇ ਗਏ ਹਨ। ਸਮਾਰਟਫ਼ੋਨ ਵਿੱਚ 2.2GHz ਦਾ ਔਕਟਾ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ, ਜੋ 4 ਜੀਬੀ/6 ਜੀਬੀ ਰੈਮ ਤੇ 64 ਤੇ 128 ਜੀਬੀ ਸਟੋਰੇਜ ਨਾਲ ਆਉਂਦਾ ਹੈ, ਜਿਸ ਨੂੰ 512 ਜੀਬੀ ਤਕ ਵਧਾਇਆ ਜਾ ਸਕਦਾ ਹੈ। ਫ਼ੋਨ ਦੀ ਬੈਟਰੀ 3300mAh ਦੀ ਹੈ। ਇਸ ਵਿੱਚ ਫਿੰਗਰਪ੍ਰਿੰਟ ਸੈਂਸਰ ਤੇ ਹੋਰ ਕਈ ਤਰ੍ਹਾਂ ਦੇ ਸੈਂਸਰ ਵੀ ਦਿੱਤੇ ਗਏ ਹਨ।