ਚੰਡੀਗੜ੍ਹ: ਅਮਰੀਕੀ ਪੁਲਾੜ ਏਜੰਸੀ ਨਾਸਾ ਨੂੰ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਮਲਬਾ ਮਿਲ ਗਿਆ ਹੈ। ਨਾਸਾ ਨੇ ਮੰਗਲਵਾਰ ਸਵੇਰੇ ਚੰਦਰਮਾ ਦੇ ਦੱਖਣ ਧਰੁਵ ਤੋਂ ਲਗਪਗ 600 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸਤਹਿ ਦੀਆਂ ਤਸਵੀਰਾਂ ਜਾਰੀ ਕੀਤੀਆਂ। ਚੰਦਰਯਾਨ -2 ਦਾ ਵਿਕਰਮ ਲੈਂਡਰ 7 ਸਤੰਬਰ ਨੂੰ ਇਸੇ ਜਗ੍ਹਾ 'ਤੇ ਤੇਜ਼ ਰਫਤਾਰ ਨਾਲ ਟਕਰਾਇਆ ਸੀ ਤੇ ਇਸ ਦੇ ਟੁਕੜੇ ਲਗਪਗ ਇੱਕ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਏ। ਨਾਸਾ ਨੇ ਇਸ ਖੋਜ ਦਾ ਸਹਿਰਾ ਚੇਨੱਈ ਦੇ 33 ਸਾਲਾ ਮਕੈਨੀਕਲ ਇੰਜੀਨੀਅਰ ਸ਼ਨਮੁਗ ਸੁਬਰਾਮਨੀਅਮ (ਸ਼ਾਨ) ਨੂੰ ਦਿੱਤਾ ਹੈ।


ਮੰਗਲਵਾਰ ਨੂੰ ਸ਼ਨਮੁਗ ਨੂੰ ਨਾਸਾ ਤੋਂ ਈਮੇਲ ਆਈ। ਉਸਨੇ ਸਵੇਰੇ 4 ਵਜੇ ਇਹ ਈਮੇਲ ਵੇਖੀ। ਨਾਸਾ ਦੇ ਲੂਨਰ ਰੀਕੋਨਾਈਸੈਂਸ ਆਰਬਿਟਰ ਮਿਸ਼ਨ (ਐਲਆਰਓ) ਦੇ ਡਿਪਟੀ ਪ੍ਰੋਜੈਕਟ ਵਿਗਿਆਨੀ ਨੇ ਸ਼ਾਨ ਨੂੰ ਈ-ਮੇਲ ਭੇਜੀ ਸੀ। ਇਸ ਵਿੱਚ, ਨਾਸਾ ਨੇ ਸ਼ਾਨ ਨੂੰ ਵਿਕਰਮ ਲੈਂਡਰ ਦਾ ਮਲਬਾ ਖੋਜਣ ਦੀ ਜਾਣਕਾਰੀ ਦੇਣ ਲਈ ਧੰਨਵਾਦ ਲਿਖਿਆ ਸੀ, ‘ਐਲਆਰਓ ਟੀਮ ਨੇ ਤੁਹਾਡੀ ਖੋਜ ਦੀ ਪੁਸ਼ਟੀ ਕੀਤੀ ਹੈ।’ ਉਨ੍ਹਾਂ ਵਿਕਰਮ ਦੀ ਖੋਜ ਦਾ ਸਾਰਾ ਕ੍ਰੈਡਿਟ ਸ਼ਾਨ ਨੂੰ ਦਿੱਤਾ ਹੈ। ਇਸ ਈਮੇਲ ਤੋਂ ਬਾਅਦ ਸ਼ਾਨ ਦੀ ਖ਼ੁਸ਼ੀ ਵੇਖਿਆਂ ਹੀ ਬਣਦੀ ਸੀ।


ਸ਼ਨਮੁਗ ਨੇ ਦੱਸਿਆ ਕਿ ਨਾਸਾ ਨੇ 17 ਸਤੰਬਰ ਨੂੰ ਇਸ ਜਗ੍ਹਾ ਦੀ ਤਸਵੀਰ ਜਾਰੀ ਕੀਤੀ ਸੀ। ਇਹ 1.5 ਜੀਬੀ ਦੀ ਸੀ। ਉਸ ਨੇ ਇਸ ਨੂੰ ਡਾਊਨਲੋਡ ਕੀਤਾ। 17 ਸਤੰਬਰ ਤੋਂ ਅਕਤੂਬਰ ਦੀ ਸ਼ੁਰੂਆਤ ਤੱਕ ਹਰ ਦਿਨ, ਉਹ ਹਰ ਰਾਤ ਤਕਰੀਬਨ 4 ਤੋਂ 6 ਘੰਟੇ ਪ੍ਰਤੀ ਦਿਨ ਰਾਤ ਨੂੰ ਨਾਸਾ ਦੀਆਂ ਫੋਟੋਆਂ ਦਾ ਵਿਸ਼ਲੇਸ਼ਣ ਕਰਦਾ ਰਿਹਾ। ਉਨੂੰ ਪ੍ਰਸਤਾਵਿਤ ਲੈਂਡਿੰਗ ਸਾਈਟ ਤੋਂ ਲਗਪਗ 750 ਮੀਟਰ ਦੀ ਦੂਰੀ 'ਤੇ ਇਕ ਚਿੱਟੀ ਬਿੰਦੀ ਦਿਖੀ ਸੀ ਜੋ ਤੈਅ ਕੀਤੀ ਲੈਂਡਿੰਗ ਤਾਰੀਖ਼ ਤੋਂ ਪਹਿਲਾਂ ਲਈ ਗਈ ਫੋਟੋ ਵਿੱਚ ਨਹੀਂ ਸੀ। ਉਸ ਵਧੇਰੇ ਚਮਕ ਰਹੀ ਸੀ। ਫਿਰ 3 ਅਕਤੂਬਰ ਨੂੰ ਉਸ ਨੂੰ ਅੰਦਾਜ਼ਾ ਹੋ ਗਿਆ ਕਿ ਇਹ ਵਿਕਰਮ ਦਾ ਟੁਕੜਾ ਹੀ ਹੈ।


Education Loan Information:

Calculate Education Loan EMI